ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਬਾਦਲਾਂ ਨੂੰ ਬਚਾਉਣ’ ਵਾਲੇ ਕੈ. ਅਮਰਿੰਦਰ ਸਿੰਘ ਦਾ ਹੋ ਰਿਹਾ ਜ਼ੋਰਦਾਰ ਵਿਰੋਧ

‘ਬਾਦਲਾਂ ਨੂੰ ਬਚਾਉਣ’ ਵਾਲੇ ਕੈ. ਅਮਰਿੰਦਰ ਸਿੰਘ ਦਾ ਹੋ ਰਿਹਾ ਜ਼ੋਰਦਾਰ ਵਿਰੋਧ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਦ ਤੋਂ ਇਹ ਬਿਆਨ ਦਿੱਤਾ ਹੈ ਕਿ ਸਾਲ 2015 ਦੇ ਬਰਗਾੜੀ ਤੇ ਹੋਰ ਬੇਅਦਬੀ ਕਾਂਡਾਂ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜ਼ਿੰਮੇਵਾਰ ਨਹੀਂ ਹਨ, ਤਦ ਤੋਂ ਜਿਵੇਂ ਸੂਬੇ ਦੀ ਸਿਆਸ ਵਿੱਚ ਇੱਕ ਤੂਫ਼ਾਨ ਜਿਹਾ ਉੱਠ ਖਲੋਤਾ ਹੈ। ਚੇਤੇ ਰਹੇ ਕਿ ‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਇਹ ਬਿਆਨ ਦਿੱਤਾ ਸੀ।

 

 

ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਵੱਡੇ ਬਾਦਲ ਨੂੰ ਬਚਾਉਣ’ ਦੀ ਇਸ ਕੋਸ਼ਿਸ਼ ਦਾ ਵਿਰੋਧੀਆਂ ਨੇ ਤਾਂ ਵਿਰੋਧ ਕਰਨਾ ਹੀ ਸੀ, ਕਾਂਗਰਸ ਪਾਰਟੀ ਦੇ ਅੰਦਰੋਂ ਵੀ ਮੁੱਖ ਮੰਤਰੀ ਖਿ਼ਲਾਫ਼ ਆਵਾਜ਼ ਉੱਠਣ ਲੱਗ ਪਈ ਹੈ। ਇਸ ਵੇਲੇ ਜਦੋਂ ਬਰਗਾੜੀ ਕਾਂਡ ਦੀ ਜਾਂਚ ਚੱਲ ਰਹੀ ਹੈ ਤੇ ਕੈਪਟਨ ਦੇ ਇਸ ਬਿਆਨ ਨੂੰ ਬਾਦਲਾਂ ਲਈ ‘ਕਲੀਨ ਚਿਟ’ ਮੰਨਿਆ ਜਾ ਰਿਹਾ ਹੈ।

 

 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਭ ਤੋਂ ਤਿੱਖਾ ਵਿਰੋਧ ਕਾਂਗਰਸ ਦੇ ਹੀ ਆਪਣੇ ਸੰਸਦ ਮੈਂਬਰ ਸ੍ਰੀ ਪ੍ਰਤਾਪ ਸਿੰਘ ਬਾਜਵਾ ਨੇ ਕੀਤਾ ਹੈ। ਸ੍ਰੀ ਬਾਜਵਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਇਸ ਵੇਲੇ ਕੋਈ ਬਾਹਰੀ ਤਾਕਤਾਂ ਦੇ ਇਸ਼ਾਰਿਆਂ ਉੱਤੇ ਅਜਿਹੀ ਬਿਆਨਬਾਜ਼ੀ ਕਰ ਰਹੇ ਹਨ।

 

 

ਇੱਥੇ ਵਰਨਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਇੰਟਰਵਿਊ ਦੌਰਾਨ ਕਿਹਾ ਸੀ ਕਿ ਸਾਲ 2015 ’ਚ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ ਸਨ; ਉਨ੍ਹਾਂ ਵਿੱਚ ਵੱਡੇ ਤੇ ਛੋਟੇ ਦੋਵੇਂ ਹੀ ਬਾਦਲਾਂ ਦਾ ਕੋਈ ਹੱਥ ਨਹੀਂ ਸੀ ਪਰ ਬਾਅਦ ’ਚ ਇਸ ਮਾਮਲੇ ਨੂੰ ਲੈ ਕੇ ਹੋਏ ਗੋਲੀਕਾਂਡਾਂ ਲਈ ਉਹ ਦੋਵੇਂ ਜ਼ਰੂਰ ਜ਼ਿੰਮੇਵਾਰ ਸਨ।

 

 

ਸ੍ਰੀ ਬਾਜਵਾ ਨੇ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੋਵੇਂ ਬਾਦਲਾਂ ਨੂੰ ਬਰੀ ਕਰਦੇ ਹਨ ਤੇ ਫਿਰ ਆਪਣੇ ਮੁੱਕਰਨ ਲਈ ਵੀ ਬਿਆਨ ਜਾਰੀ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਚੁੱਕ ਕੇ ਸਹੁੰ ਖਾਧੀ ਸੀ ਕਿ ਉਹ ਬਾਦਲਾਂ ਨੂੰ ਸਜ਼ਾ ਦੇਣਗੇ ਪਰ ਉਹ ਹੁਣ ਆਪਣਾ ਉਹ ਹਲਫ਼ ਭੁਲਾ ਬੈਠੇ ਹਨ।

 

 

ਸ੍ਰੀ ਬਾਜਵਾ ਨੇ ਕਿਹਾ ਕਿ ਕੈਪਟਨ ਨੇ ਇਹ ਆਖ ਕੇ ਪਹਿਲਾਂ ਹੀ ਪੰਜਾਬ ਦੇ ਚਾਰ ਹਲਕਿਆਂ ਦੀ ਜ਼ਿਮਨੀ ਚੋਣਾਂ ’ਚ ਆਪਣੀ ਹਾਰ ਕਬੂਲ ਕਰੀ ਬੈਠੇ ਹਨ ਕਿ ਇਹ ਚਾਰੇ ਕਾਂਗਰਸੀ ਸੀਟਾਂ ਨਹੀਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੁਣ ਆਰਥਿਕ ਮੰਦਹਾਲੀ ਦੇ ਮੁੱਦੇ ’ਤੇ ਕੇਂਦਰ ਸਰਕਾਰ ਦੀ ਤਿੱਖੀ ਆਲੋਚਨਾ ਕਰ ਰਹੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੇ ਇਹ ਆਖ ਕੇ ਉਸ ਮੁੱਦੇ ਦੀ ਹਵਾ ਹੀ ਕੱਢ ਕੇ ਰੱਖ ਦਿੱਤੀ ਹੈ ਕਿ ਪੰਜਾਬ ਵਿੱਚ ਮੰਦਹਾਲੀ ਦਾ ਕੋਈ ਅਸਰ ਨਹੀਂ ਹੈ।

 

[ ਇਸ ਤੋਂ ਅੱਗੇ ਪੜ੍ਹਨ ਲਈ ਇਸੇ ਸਤਰ ਉੱਤੇ ਕਲਿੱਕ ਕਰੋ ]

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain Amrinder Singh being criticized for his comment to save Badals