ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ’ਤੇ ਭੜਕੇ ਕੈਪਟਨ ਅਮਰਿੰਦਰ ਸਿੰਘ, ਕਿਹਾ ਬਣੇ ਵੱਧ ਜ਼ਿੰਮੇਵਾਰ

ਪਾਕਿਸਤਾਨ ’ਤੇ ਭੜਕੇ ਕੈਪਟਨ ਅਮਰਿੰਦਰ ਸਿੰਘ, ਕਿਹਾ ਬਣੇ ਵੱਧ ਜ਼ਿੰਮੇਵਾਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਨੂੰ ਭਾਰਤ ਦੀਆਂ ਮੰਗਾਂ ਪ੍ਰਤੀ ਵਧੇਰੇ ਸਨਿਮਰ ਤੇ ਜਵਾਬਦੇਹ ਬਣਨ ਦੀ ਅਪੀਲ ਕੀਤੀ ਹੈ। ਇਨ੍ਹਾਂ ਮੰਗਾਂ ਵਿੱਚ ਗੁਆਂਢੀ ਦੇਸ਼ ਦੇ ਕਰਤਾਰਪੁਰ ਸਾਹਿਬ ਵਿਖੇ ਸਥਿਤ ਇਤਿਹਾਸਕ ਗੁਰੂਘਰ ਤੱਕ ਰੋਜ਼ਾਨਾ 5,000 ਸ਼ਰਧਾਲੂਆਂ ਦਾ ਵੀਜ਼ਾ–ਫ਼੍ਰੀ ਦਾਖ਼ਲਾ ਵੀ ਸ਼ਾਮਲ ਹੈ।

 

 

ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਵੀਰਵਾਰ ਨੂੰ ਅਟਾਰੀ–ਵਾਹਗਾ ਸਰਹੱਦ ਉੱਤੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਪਹਿਲੀ ਮੀਟਿੰਗ ਦੌਰਾਨ ਭਾਰਤ ਵੱਲੋਂ ਉਠਾਏ ਗਏ ਮੁੱਦਿਆਂ ਉੱਤੇ ਪਾਕਿਸਤਾਨ ਦੇ ਪ੍ਰਤੀਕਰਮ ਉੱਤੇ ਨਿਰਾਸ਼ਾ ਜ਼ਾਹਿਰ ਕੀਤੀ। ਮੁੱਖ ਮੰਤਰੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੀਆਂ ਮੰਗਾਂ ਉੱਤੇ ਪਾਕਿਸਤਾਨ ਦਾ ਪ੍ਰਤੀਕਰਮ ਪੂਰੀ ਤਰ੍ਹਾਂ ਗ਼ੈਰ–ਵਾਜਬ ਸੀ ਤੇ ਜੇ ਲਾਂਘੇ ਦਾ ਮੰਤਵ ਪੂਰਾ ਕਰਨਾ ਹੈ, ਤਾਂ ਗੁਆਂਢੀ ਦੇਸ਼ ਨੂੰ ਆਪਣੇ ਪ੍ਰਤੀਕਰਮ ਉੱਤੇ ਮੁੜ ਵਿਚਾਰ ਕਰਨਾ ਹੋਵੇਗਾ।

 

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੇ ਲਾਂਘਾ ਖੋਲ੍ਹਣ ਉੱਤੇ ਸਹਿਮਤੀ ਪ੍ਰਗਟਾ ਕੇ ਇਤਿਹਾਸਕ ਫ਼ੈਸਲਾ ਲਿਆ ਸੀ। ਉਨ੍ਹਾਂ ਕਿਹਾ ਕਿ ਇਹ ਵਧੀਆ ਗੱਲ ਹੈ ਕਿ ਦੋਵੇਂ ਦੇਸ਼ ਪ੍ਰੋਜੈਕਟ ਦੀ ਆਖ਼ਰੀ ਤਰੀਕ ਨੂੰ ਲੈ ਕੇ ਸਹੀ ਰਾਹ ਉੱਤੇ ਹਨ ਪਰ ਪਾਕਿਸਤਾਨ ਨੂੰ ਇਸ ਪਹਿਲ ਨੂੰ ਸ਼ਰਧਾਲੂਆਂ ਲਈ ਸਹੀ ਅਰਥਾਂ ਵਿੱਚ ਵਾਜਬ ਬਣਾਉਣ ਲਈ ਇੱਕ ਕਦਮ ਅਗਾਂਹ ਜਾਣਾ ਹੋਵੇਗਾ; ਖ਼ਾਸ ਤੌਰ ਉੱਤੇ ਸਿੱਖ ਕੌਮ ਲਈ ਜੋ 70 ਵਰਿ੍ਹਆਂ ਤੋਂ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਤੋਂ ਵਾਂਝੀ ਹੈ।

 

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਪ੍ਰਸਤਾਵਿਤ ਰੋਜ਼ਾਨਾ 500 ਸ਼ਰਧਾਲੂਆਂ ਦੀ ਹੱਦ ਤੈਅ ਕਰਨਾ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਗ਼ੈਰ–ਵਾਜਬ ਹੋਵੇਗਾ; ਜੋ ਗੁਰੂਘਰ ਦੇ ਦਰਸ਼ਨ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉੱਥੇ ਜਾਣ ਦੇ ਦਿਨ ਸੀਮਤ ਕਰਨ ਨਾਲ ਇਸ ਦਾ ਮੰਤਵ ਪੂਰਾ ਨਹੀਂ ਹੋ ਸਕੇਗਾ।

 

 

ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਕਿ ਕਰਤਾਰਪੁਰ ਸਾਹਿਬ ਲਾਂਘੇ ਉੱਤੇ ਭਾਰਤ ਦੀਆਂ ਮੰਗਾਂ ਪ੍ਰਤੀ ਪਾਕਿਸਤਾਨ ਦਾ ਪ੍ਰਤੀਕਰਮ ਪੂਰੀ ਤਰ੍ਹਾਂ ਗ਼ੈਰ–ਵਾਜਬ ਹੈ। ਉਨ੍ਹਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਇੱਕ ਖਿਡਾਰੀ ਵਾਂਗ ਕੁਸ਼ਲ ਲੀਡਰਸ਼ਿਪ ਵਿਖਾਉਣ ਦੀ ਅਪੀਲ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain Amrinder Singh denounces Pakistan