ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਅਮਰਿੰਦਰ ਸਿੰਘ ਨੂੰ ਪਸੰਦ ਹੈ ਪੀਜ਼ਾ ਤੇ ਫ਼ਰੈਂਚ ਫ਼੍ਰਾਈਜ਼

ਕੈਪਟਨ ਅਮਰਿੰਦਰ ਸਿੰਘ ਨੂੰ ਪਸੰਦ ਹੈ ਪੀਜ਼ਾ ਤੇ ਫ਼ਰੈਂਚ ਫ਼੍ਰਾਈਜ਼

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੀਤੇ ਦਿਨੀਂ ਦਾਖਾ ਵਿਧਾਨ ਸਭਾ ਹਲਕੇ ’ਚ ਚੋਣ ਪ੍ਰਚਾਰ ਲਈ ਆਏ ਹੋਏ ਸਨ। ਉਨ੍ਹਾਂ ਇੱਕ ਖ਼ਾਸ ਬੱਸ ਵਿੱਚ ਬਹਿ ਕੇ ਚੋਣ ਪ੍ਰਚਾਰ ਕੀਤਾ ਸੀ; ਜਿਸ ਵਿੱਚ ਖਾਸ ਕਿਸਮ ਦੀ ਕੁਰਸੀ ਛੱਤ ’ਤੇ ਲੱਗੀ ਹੋਈ ਸੀ।

 

 

ਚੋਣ ਪ੍ਰਚਾਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਉਸ ਬੱਸ ਵਿੱਚ ਹੀ ਥੋੜ੍ਹਾ–ਬਹੁਤ ਖਾਣਾ ਵੀ ਖਾ ਲੈਂਦੇ ਸਨ।

 

 

ਮੁੱਖ ਮੰਤਰੀ ਨੂੰ ਪੀਜ਼ਾ ਤੇ ਫ਼੍ਰੈਂਚ ਫ੍ਰਾਈਜ਼ ਬਹੁਤ ਪਸੰਦ ਹਨ ਪਰ ਉਹ ਵੀ ਹੁਣ ਬਹੁਤ ਘੱਟ ਲੈਂਦੇ ਹਨ।

 

 

ਲੁਧਿਆਣਾ ਤੋਂ MP ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ – ‘ਮੁੱਖ ਮੰਤਰੀ ਬਹੁਤ ਘੱਟ ਖਾਣਾ ਖਾਂਦੇ ਹਨ। ਅਸੀਂ ਇੱਕ ਇਕੱਠਿਆਂ ਪੀਜ਼ਾ ਖਾਧਾ ਸੀ। ਅਗਲੇ ਦਿਨ ਉਨ੍ਹਾਂ ਫ਼੍ਰਾਈਜ਼ ਦਾ ਸਿਰਫ਼ ਨਿੱਕਾ ਜਿਹਾ ਪੈਕੇਟ ਹੀ ਲਿਆ ਸੀ।’

 

 

ਇੱਥੇ ਵਰਨਣਯੋਗ ਹੈ ਕਿ ਸ੍ਰੀ ਬਿੱਟੂ ਉਨ੍ਹਾਂ ਰੋਡ ਸ਼ੋਅਜ਼ ਦੌਰਾਨ ਸਦਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੀ ਰਹੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain Amrinder Singh fond of Pizza and French Fries