ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੁੱਧਵਾਰ ਨੂੰ ਬੀਮਾਰ ਹੋ ਗਏ। ਉਨ੍ਹਾਂ ਨੂੰ ਤੁਰੰਤ ਪੀਜੀਆਈ ਲਿਜਾਂਦਾ ਗਿਆ। ਡਾਕਟਰਾਂ ਨੇ ਦੱਸਿਆ ਕਿ ਕੈਪਟਨ ਨੂੰ ਕਾਫ਼ੀ ਜਿ਼ਆਦਾ ਬੁਖ਼ਾਰ ਤੇ ਬਲੱਡ ਪ੍ਰੈਸ਼ਰ ਦੀ ਸਿ਼ਕਾਇਤ ਹੈ। ਡਾਕਟਰਾਂ ਦੀ ਪੂਰੀ ਇੱਕ ਟੀਮ ਉਨ੍ਹਾਂ ਦੇ ਇਲਾਜ ਵਿੱਚ ਲੱਗੀ ਹੋਈ ਹੈ।
ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਦਾ ਕਹਿਣਾ ਹੈ ਕਿ ਕੈਪਟਨ ਰੂਟੀਨ ਚੈਕਅਪ ਲਈ ਪੀਜੀਆਈ ਗਏ ਸਨ,ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਭਰਤੀ ਕਰ ਦਿੱਤਾ। ਉਨ੍ਹਾਂ ਦੀ ਸਿਹਤ ਵਿੱਚ ਹੁਣ ਸੁਧਾਰ ਹੋ ਰਿਹਾ ਹੈ। ਉਹ ਪੀਜੀਆਈ `ਚ 5ਵੀਂ ਮੰਜਿ਼ਲ `ਤੇ ਡਾਕਟਰਾਂ ਦੀ ਖ਼ਾਸ ਟੀਮ ਅਧੀਨ ਜ਼ੇਰੇ ਇਲਾਜ ਹਨ।