ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੇਂ ਵਰ੍ਹੇ ਚੜ੍ਹਦੀ ਕਲਾ `ਚ ਤੇ ਪੂਰੇ ਨੌ-ਬਰ-ਨੌ ਦਿਸੇ ਕੈਪਟਨ ਅਮਰਿੰਦਰ ਸਿੰਘ

ਨਵੇਂ ਵਰ੍ਹੇ ਚੜ੍ਹਦੀ ਕਲਾ `ਚ ਤੇ ਪੂਰੇ ਨੌ-ਬਰ-ਨੌ ਦਿਸੇ ਕੈਪਟਨ ਅਮਰਿੰਦਰ ਸਿੰਘ

ਪਿਛਲੇ ਵਰ੍ਹੇ ਕਈ ਵਾਰ ਆਈ ਸੀ ਕਿ 77 ਸਾਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਖ਼ਰਾਬ ਹੋ ਗਈ ਹੈ ਤੇ ਉਨ੍ਹਾਂ ਨੂੰ ਹਸਪਤਾਲ `ਚ ਦਾਖ਼ਲ ਹੋਣਾ ਪੈਂਦਾ ਰਿਹਾ ਹੈ ਪਰ ਅੱਜ ਨਵੇਂ ਸਾਲ ਮੌਕੇ ਉਹ ਅੱਜ ਪੂਰੀ ਤਰ੍ਹਾਂ ਚੜ੍ਹਦੀ ਕਲਾ `ਚ ਤੇ ਪੂਰੀ ਤਰ੍ਹਾਂ ਨੌ-ਬਰ-ਨੌ ਵਿਖਾਈ ਦਿੱਤੇ।


ਕੈਪਟਨ ਅਮਰਿੰਦਰ ਸਿੰਘ ਦੀ ਪ੍ਰਸ਼ਾਸਕੀ ਕੰਮ ਕਰਨ ਦੀ ਆਪਣੀ ਇੱਕ ਵਿਲੱਖਣ ਸ਼ੈਲੀ ਹੈ। ਅੱਜ ਸਾਲ 2019 ਦੇ ਪਹਿਲੇ ਦਿਨ ਉਹ ਆਪਣੇ ਮੰਤਰੀਆਂ ਤੇ ਸਟਾਫ਼ ਮੈਂਬਰਾਂ ਨੂੰ ਮਿਲੇ।


ਮੁੱਖ ਮੰਤਰੀ ਹੁਣ ਤੱਕ ਸਿਰਫ਼ ਕੈਬਿਨੇਟ ਮੀਟਿੰਗਾਂ ਲਈ ਹੀ ਦਫ਼ਤਰ ਆਉਂਦੇ ਰਹੇ ਹਨ ਤੇ ਬਾਕੀ ਦੀਆਂ ਮੀਟਿੰਗਾਂ ਉਹ ਆਪਣੀ ਅਧਿਕਾਰਤ ਰਿਹਾਇਸ਼ਗਾਹ `ਤੇ ਹੀ ਕਰਦੇ ਰਹੇ ਹਨ। ਪਰ ਅੱਜ ਉਹ ਮੁੱਖ ਮੰਤਰੀ ਦੇ ਦਫ਼ਤਰ `ਚ ਸਾਰੇ ਸਟਾਫ਼ ਮੈਂਬਰਾਂ ਅਤੇ ਸਕੱਤਰੇਤ `ਚ ਹੋਰ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਮਿਲੇ।


ਉਨ੍ਹਾਂ ਦੀ ਕੈਬਿਨੇਟ ਵਿੱਚ ਮੌਜੂਦ ਸਾਰੇ ਹੀ ਮੰਤਰੀ ਵੀ ਅੱਜ ਆਪੋ-ਆਪਣੇ ਦਫ਼ਤਰਾਂ `ਚ ਮੌਜੂਦ ਸਨ। ਮੁੱਖ ਮੰਤਰੀ ਅੱਜ ਸਿਹਤ ਮੰਤਰੀ ਬ੍ਰਹ ਮੰਤਰਾ, ਸਿਹਤ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ, ਉੱਚ-ਸਿੱਖਿਆ ਮੰਤਰੀ ਰਜ਼ੀਆ ਸੁਲਤਾਨਾ, ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ, ਖ਼ੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਆਖਣ ਲਈ ਮਿਲੇ। ਉਹ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਵੀ ਉਨ੍ਰਾਂ ਦੇ ਦਫ਼ਤਰ `ਚ ਮਿਲੇ ਅਤੇ ਉਨ੍ਹਾਂ ਦੇ ਅਧੀਨ ਅਮਲਾ ਵਿਭਾਗ ਦੇ ਸਾਰੇ ਮੁਲਾਜ਼ਮਾਂ ਤੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ।


ਬਾਅਦ `ਚ ਉਨ੍ਹਾਂ ਸਰਕਾਰ ਦੀ ਝੰਡਾਬਰਦਾਰ ਯੋਜਨਾ ‘ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ` ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਇੱਕ ਮੀਟਿੰਗ ਕੀਤੀ ਤੇ ਸਰਕਾਰੀ ਆਸਾਮੀਆਂ ਭਰਨ ਲਈ ਮੁੱਖ ਸਕੱਤਰ ਨੂੰ ਸਾਰੀਆਂ ਵਾਧਾਂ-ਘਾਟਾਂ ਦਾ ਲੇਖਾ-ਜੋਖਾ ਕਰਨ ਲਈ ਆਖਿਆ।


ਬਾਅਦ `ਚ ਕੈਪਟਨ ਅਮਰਿੰਦਰ ਸਿੰਘ ਨੇ ਟਵਿਟਰ `ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਸਾਲ 2019 ਦਾ ਕੈਲੰਡਰ ਰਿਲੀਜ਼ ਕਰਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਇਹ ਕੈਲੰਡਰ ਗੁਰੂ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain Amrinder Singh seemed to be in high spirits in New Year