ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣਾਂ `ਚ ਵਿਰੋਧੀਆਂ ਦੇ ਦੋਖੀ ਜਤਨਾਂ ਵਿਰੁੱਧ ਡਟੇ ਪੰਜਾਬੀ, ਧੰਨਵਾਦ: ਕੈਪਟਨ

ਚੋਣਾਂ `ਚ ਵਿਰੋਧੀਆਂ ਦੇ ਦੋਖੀ ਜਤਨਾਂ ਵਿਰੁੱਧ ਡਟੇ ਪੰਜਾਬੀ, ਧੰਨਵਾਦ: ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿ਼ਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਕਾਂਗਰਸ ਦੀ ਜਿੱਤ `ਤੇ ਖ਼ੁਸ਼ੀ ਪ੍ਰਗਟਾਉਂਦਿਆਂ ਇਸ ਨੂੰ ਆਪਣੀ ਸਰਕਾਰ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਲਈ ਲੋਕਾਂ ਦਾ ਫ਼ਤਵਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ `ਚ ਲੋਕਾਂ ਨੇ ਵਿਰੋਧੀ ਧਿਰ ਦੀ ਬਦਨੀਤੀ ਤੇ ਖੁੰਦਕੀ ਮੁਹਿੰਮ ਨੂੰ ਰੱਦ ਕਰ ਦਿੱਤਾ ਹੈ।


ਅੱਜ ਇੱਥੇ ਜਾਰੀ ਬਿਆਨ `ਚ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀ ਧਿਰ ਦੇ ਦੋਖੀ ਤੇ ਖੁੰਦਕੀ ਜਤਨਾਂ ਵਿਰੁੱਧ ਡਟਣ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਿਰੋਧੀਆਂ ਨੇ ਝੂਠੇ ਭੰਡੀ-ਪ੍ਰਚਾਰ ਤੇ ਘਟੀਆ ਦਾਅ-ਪੇਚਾਂ ਨਾਲ ਆਜ਼ਾਦ, ਨਿਰਪੱਖ ਤੇ ਜਮਹੂਰੀ ਚੋਣ ਪ੍ਰਕਿਰਿਆ ਵਿੱਚ ਵਿਘਨ ਪਾਉਣ ਦੀਆਂ ਕੋਸਿ਼ਸ਼ਾਂ ਕੀਤੀਆਂ।


ਮੁੱਖ ਮੰਤਰੀ ਨੇ ਇਨ੍ਹਾਂ ਚੋਣਾਂ ਦੀ ਪ੍ਰਕਿਰਿਆ ਨੂੰ ਸਫ਼ਲਤਾਪੂਰਬਕ ਨੇਪਰੇ ਚਾੜ੍ਹਨ ਲਈ ਸੂਬਾ ਚੋਣ ਕਮਿਸ਼ਨ, ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ-ਨਾਲ ਚੋਣ ਅਮਲੇ ਦੀ ਸ਼ਲਾਘਾ ਕੀਤੀ।


ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਵਰ੍ਹੇ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੀ ਹਾਰ ਤੋਂ ਇਹ ਲਗਾਤਾਰ ਚੌਥੀ ਹਾਰ ਹੈ। ਇਸ ਤੋਂ ਪਹਿਲਾਂ ਇਹੋ ਗੱਠਜੋੜ ਸ਼ਹਿਰੀ ਸਥਾਨਕ ਸੰਸਥਾਵਾਂ, ਗੁਰਦਾਸਪੁਰ ਲੋਕ ਸਭਾ ਚੋਣ ਤੇ ਸ਼ਾਹਕੋਟ ਦੀ ਜਿ਼ਮਨੀ ਚੋਣ ਵਿੱਚ ਵੀ ਹਾਰ ਦਾ ਸੁਆਦ ਚਖ ਚੁੱਕਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain Amrinder Singh Thanks Punjabis for support