‘ਟਵੀਟ` `ਚ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਨਾਲ ਆਪਣੀ ਇੱਕ ਪੁਰਾਣੀ ਤਸਵੀਰ ਕੀਤੀ ਸਾਂਝੀ
ਅੱਜ ਐਤਵਾਰ ਨੂੰ ‘ਪਿਤਾ ਦਿਵਸ` ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਨੂੰ ਯਾਦ ਕੀਤਾ। ਉਨ੍ਹਾਂ ਨੇ ਆਪਣੇ ਪਿਤਾ ਨਾਲ ਇੱਕ ਤਸਵੀਰ ਸਾਂਝੀ ਕੀਤੀ ਅਤੇ ਨਾਲ ਹੀ ਲਿਖਿਆ,‘‘ਮੈਨੂੰ ਮਾਣ ਹੈ ਕਿ ਮੈਂ ਉਸੇ ਦੂਜੀ ਸਿੱਖ ਰੈਜਿਮੈਂਟ ਵਿੱਚ ਕੰਮ ਕੀਤਾ, ਜਿੱਥੇ ਮੇਰੇ ਪਿਤਾ ਜੀ ਵੀ ਕੰਮ ਕਰਦੇ ਰਹੇ ਸਨ।ਉਨ੍ਹਾਂ ਮੈਨੂੰ ਰਾਸ਼ਟਰ ਲਈ ਸਦਾ ਅਣਥੱਕ ਮਿਹਨਤ ਕਰਨ ਦੀ ਹੀ ਪ੍ਰੇਰਨਾ ਦਿੱਤੀ। ਇਸ ‘ਪਿਤਾ ਦਿਵਸ` ਮੌਕੇ ਮੇਰੀ ਪਰਮਾਤਮਾ ਤੋਂ ਅਰਦਾਸ ਹੈ ਕਿ ਉਹ ਮੈਨੂੰ ਪੰਜਾਬ ਦੀਆਂ ਆਸਾਂ `ਤੇ ਖਰਾ ਉੱਤਰਨ ਦਾ ਬਲ ਬਖ਼ਸ਼ੇ।``
It was an honour to serve in the same regiment as my father, 2nd Sikh. He always inspired me to work tirelessly for the nation. This #FathersDay I pray to the almighty to give me the strength to fulfil his wishes by working towards Punjab’s hopes and aspirations. pic.twitter.com/awyfjhOUs1
— Capt.Amarinder Singh (@capt_amarinder) June 17, 2018
ਕੈਪਟਨ ਅਮਰਿੰਦਰ ਸਿੰਘ ਦਾ ਗੋਤ ਸਿੱਧੂ ਹੈ ਅਤੇ ਉਹ ਫੁਲਕੀਆਂ ਘਰਾਣੇ ਨਾਲ ਸਬੰਧਤ ਹਨ। ਉਨ੍ਹਾਂ ਦੀ ਮਾਤਾ ਦਾ ਨਾਂਅ ਮਹਾਰਾਣੀ ਮਹਿੰਦਰ ਕੌਰ ਸੀ, ਜਿਨ੍ਹਾਂ ਦਾ ਦੇਹਾਂਤ ਪਿਛਲੇ ਵਰ੍ਹੇ ਹੋਇਆ ਸੀ। ਜੂਨ 1963 `ਚ ਉਹ ਭਾਰਤੀ ਫ਼ੌਜ ਵਿੱਚ ਭਰਤੀ ਹੋਏ ਸਨ ਤੇ 1965 ਦੇ ਅਰੰਭ ਤੱਕ ਨਿਯੁਕਤ ਰਹੇ ਸਨ। ਸਾਲ 1965 `ਚ ਭਾਰਤ-ਪਾਕਿਸਤਾਨ ਜੰਗ ਦੌਰਾਨ ਉਹ ਕੈਪਟਨ ਸਨ। ਇਸੇ ਲਈ ਉਨ੍ਹਾਂ ਦੇ ਨਾਂਅ ਨਾਲ ਹੁਣ ਵੀ ਸ਼ਬਦ ‘ਕੈਪਟਨ` ਲੱਗਦਾ ਹੈ।