ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਤਿਹਾਸ ਦੀਆਂ ਪੁਸਤਕਾਂ ਲਿਖਣ ਦਾ ਸ਼ੌਕ ਹੈ। ਪਹਿਲਾਂ ਉਹ ਸਾਰਾਗੜ੍ਹੀ ਦੀ ਜੰਗ ਬਾਰੇ ਕਿਤਾਬ ਲਿਖ ਚੁੱਕੇ ਹਨ। ਹੁਣ ਉਹ ਆਪਣੀ ਨਵੀਂ ਕਿਤਾਬ ਲਿਖਣ ਦੀਆਂ ਤਿਆਰੀਆਂ ਵਿੱਚ ਹਨ। ਇਹ ਨਵੀਂ ਕਿਤਾਬ ਵੀ ਜ਼ਰੂਰ ਹੀ ਚਰਚਾ ਦਾ ਕੇਂਦਰ ਬਣੇਗੀ ਕਿਉਂਕਿ ਇਸ ਦਾ ਵਿਸ਼ਾ ਹੀ ਅਜਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਹੁਣ ਆਪਣੀ ਨਵੀਂ ਪੁਸਤਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਤੋਂ ਲੈ ਕੇ ਕਾਂਗਰਸ ਦੇ ਮੁੱਖ ਮੰਤਰੀ (CM) ਬੇਅੰਤ ਸਿੰਘ ਤੱਕ ਦੇ ਪੰਜਾਬ ਦੇ ਇਤਿਹਾਸ ਉੱਤੇ ਕੇਂਦ੍ਰਿਤ ਰਹੇਗੀ।
ਮੁੱਖ ਮੰਤਰੀ ਚਾਹੁੰਦੇ ਹਨ ਕਿ ਉਸ ਵੇਲੇ ਦੀਆਂ ਬਹੁਤ ਸਾਰੀਆਂ ਅਣਛੋਹੀਆਂ ਗੱਲਾਂ ਤੇ ਘਟਨਾਵਾਂ ਬਾਰੇ ਜਾਣਕਾਰੀ ਆਮ ਜਨਤਾ ਨੂੰ ਜ਼ਰੂਰ ਮਿਲਣੀ ਚਾਹੀਦੀ ਹੈ। ਉਹੀ ਸਭ ਸਾਂਝੀਆਂ ਕਰਨ ਲਈ ਹੁਣ ਉਹ ਇਹ ਪੁਸਤਕ ਲਿਖਣਾ ਚਾਹ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਦੇ ਰਾਹ ਵਿੱਚ ਇੱਕ ਔਕੜ ਇਹ ਵੀ ਹੈ ਕਿ ਉਨ੍ਹਾਂ ਨੂੰ ਕਿਤਾਬ ਲਿਖਣ ਲਈ ਢੁਕਵਾਂ ਸਮਾਂ ਹੀ ਨਹੀਂ ਮਿਲ ਪਾ ਰਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਉਸ ਦੌਰ ਦੀ ਸੱਚਾਈ ਨਵੀਂ ਪੀੜ੍ਹੀ ਤੱਕ ਵੀ ਜ਼ਰੂਰ ਪੁੱਜਣੀ ਚਾਹੀਦੀ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਨਵੀਂ ਪੁਤਕ ਦਾ ਖ਼ਾਕਾ ਤਿਆਰ ਕਰ ਲਿਆ ਹੈ ਤੇ ਉਹ ਛੇਤੀ ਹੀ ਇਸ ਉੱਤੇ ਆਪਣਾ ਕੰਮ ਸ਼ੁਰੂ ਕਰਨ ਜਾ ਰਹੇ ਹਨ।