ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੁਰਦੇ `ਚੋਂ ਪੱਥਰੀ ਹਟਾਉਣ ਲਈ ਉਨ੍ਹਾਂ ਦਾ ਅੱਜ ਸਵੇਰੇ ਇੱਥੇ ਪੀ.ਜੀ.ਆਈ. ਵਿਖੇ ਸਧਾਰਨ ਆਪਰੇਸ਼ਨ ਹੋਇਆ, ਜੋ ਕਿ ਸਫਲ ਰਿਹਾ। ਕੈਪਟਨ ਨੂੰ ਡਾਕਟਰਾਂ ਨੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਜਦਕਿ ਮੰਗਲਵਾਰ ਤੱਕ ਹਸਪਤਾਲ `ਚੋਂ ਛੁੱਟੀ ਮਿਲਣ ਦੀ ਉਮੀਦ ਹੈ।
ਜਾਣਕਾਰੀ ਮੁਤਾਬਕ ਡਾਕਟਰਾਂ ਦੀ ਟੀਮ ਵੱਲੋਂ ਅੱਜ ਸਵੇਰੇ ਕੀਤਾ ਗਿਆ ਇਹ ਸਧਾਰਨ ਆਪਰੇਸ਼ਨ ਲਗਪਗ 40 ਮਿੰਟ ਤੱਕ ਚੱਲਿਆ। ਪੀ.ਜੀ.ਆਈ. ਦੇ ਡਾਕਟਰਾਂ ਨੇ ਦੱਸਿਆ ਕਿ ਇਹ ਪੱਥਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਿਛਲੇ ਕੁਝ ਦਿਨਾਂ ਤੋਂ ਤਕਲੀਫ ਦੇ ਰਹੀ ਸੀ ਜਿਸ ਕਰਕੇ ਇਸ ਨੂੰ ਹਟਾਉਣ ਦਾ ਫੈਸਲਾ ਕੀਤਾ ਗਿਆ।
ਡਾਕਟਰਾਂ ਨੇ ਦੱਸਿਆ ਕਿ ਇਹ ਸਧਾਰਨ ਆਪਰੇਸ਼ਨ ਸੀ ਅਤੇ ਮੁੱਖ ਮੰਤਰੀ ਅਗਲੇ ਕੁਝ ਦਿਨਾਂ ਤੱਕ ਠੀਕ ਹੋ ਕੇ ਆਮ ਕੰਮਕਾਜ ਸ਼ੁਰੂ ਕਰ ਦੇਣਗੇ।