ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ਸਿਟੀ ਸੈਂਟਰ ਘੁਟਾਲੇ `ਚ ਕੈਪਟਨ ਤੇ ਬਾਦਲ ਨੇ ਹੱਥ ਮਿਲਾਏ: ਸਾਬਕਾ ਐੱਸਐੱਸਪੀ

ਲੁਧਿਆਣਾ ਸਿਟੀ ਸੈਂਟਰ ਘੁਟਾਲੇ `ਚ ਕੈਪਟਨ ਤੇ ਬਾਦਲ ਨੇ ਹੱਥ ਮਿਲਾਏ: ਸਾਬਕਾ ਐੱਸਐੱਸਪੀ

1,144 ਕਰੋੜ ਰੁਪਏ ਦੇ ਲੁਧਿਆਣਾ ਸਿਟੀ ਸੈਂਟਰ ਘੁਟਾਲੇ ਦੇ ਸਿ਼ਕਾਇਤਕਰਤਾ ਦਾ ਕਹਿਣਾ ਹੈ ਕਿ ਉਸ `ਤੇ ਅਦਾਲਤ `ਚ ਮੁਲਜ਼ਮ ਦੇ ਹੱਕ ਵਿੱਚ ਪੇਸ਼ ਹੋਣ ਲਈ ਦਬਾਅ ਪਾਇਆ ਗਿਆ ਸੀ। ਇੱਥੇ ਵਰਨਣਯੋਗ ਹੈ ਕਿ ਇਸ ਕਥਿਤ ਘੁਟਾਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂਅ ਵੀ ਬੋਲਦਾ ਹੈ।


ਵਿਜੀਲੈਂਸ ਬਿਊਰੋ ਨੇ ਇਸ ਮਾਮਲੇ `ਚ ਸਾਲ 2007 ਦੌਰਾਨ ਕੇਸ ਦਰਜ ਕੀਤਾ ਸੀ। ਇਸ ਦੀ ਸਮਾਪਤੀ ਰਿਪੋਰਟ ਪਿਛਲੇ ਵਰ੍ਹੇ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ ਕੀਤੀ ਗਈ ਸੀ।


ਮੰਗਲਵਾਰ ਨੂੰ ਸਿ਼ਕਾਇਤਕਰਤਾ ਤੇ ਵਿਜੀਲੈਂਸ ਦੇ ਸਾਬਕਾ ਐੱਸਐੱਸਪੀ ਕੰਵਰਜੀਤ ਸਿੰਘ ਸੰਧੂ ਨੇ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕਰ ਕੇ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇੱਕ-ਦੂਜੇ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲੇ ਨਿਬੇੜਨ ਲਈ ਆਪਸ ਵਿੱਚ ਹੱਥ ਮਿਲਾ ਲਏ ਸਨ। ਇਸ ਅਰਜ਼ੀ `ਤੇ ਲੁਧਿਆਣਾ ਦੇ ਸੈਸ਼ਨਜ਼ ਜੱਜ ਗੁਰਬੀਰ ਸਿੰਘ ਦੀ ਅਦਾਲਤ ਵਿੱਚ ਬੁੱਧਵਾਰ ਨੂੰ ਸੁਣਵਾਈ ਹੋਈ।


ਸਾਬਕਾ ਐੱਸਐੱਸਪੀ ਕੰਵਰਜੀਤ ਸਿੰਘ ਸੰਧੂ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ ਇਹ ਮਾਮਲਾ ਰੱਦ ਕਰਨ ਸਬੰਧੀ ਕੀਤੀ ਬੇਨਤੀ `ਤੇ ਕੋਈ ਫ਼ੈਸਲਾ ਸੁਣਾਉਣ ਤੋਂ ਪਹਿਲਾਂ ਉਨ੍ਹਾਂ ਦੀ ਇਸ ਤਾਜ਼ਾ ਅਰਜ਼ੀ `ਤੇ ਫ਼ੈਸਲਾ ਦਿੱਤਾ ਜਾਵੇ।


ਸੰਧੂ ਦੀ ਤਰਫ਼ੋਂ ਵਕੀਲ ਵਿਜੇ ਮਹਿੰਦਰੂ ਨੇ ਇਹ ਕੇਸ ਅਦਾਲਤ `ਚ ਦਾਇਰ ਕੀਤਾ ਹੈ। ਵਕੀਲ ਨੇ ਦੱਸਿਆ ਕਿ ਉਨ੍ਹਾਂ ਦਾ ਮੁਵੱਕਿਲ ਇਸ ਮਾਮਲੇ `ਚ ਜਾਂਚ ਅਧਿਕਾਰੀ ਰਿਹਾ ਹੈ ਤੇ ਉਸ ਨੂੰ ਇਹ ਮਾਮਲਾ ਰੱਦ ਕਰਨ ਦੀ ਰਿਪੋਰਟ ਦੀ ਹਮਾਇਤ ਕਰਨ ਲਈ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ ਹਨ।


ਸਾਬਕਾ ਐੱਸਐੱਸਪੀ ਨੇ ਆਪਣੀ ਅਰਜ਼ੀ ਵਿੱਚ ਕਿਹਾ ਹੈ,‘‘ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਖ਼ਤਮ ਕਰਨ ਲਈ ਹੱਥ ਮਿਲਾ ਲਏ ਸਨ। ਉਹ ਸਰਕਾਰੀ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਡਿਊਟੀਆਂ ਤੋਂ ਰੋਕਣ ਅਤੇ ਉਨ੍ਹਾਂ ਨੂੰ ਡਰਾਉਣ ਤੇ ਧਮਕਾਉਣ ਲਈ ਆਪਣੀ ਤਾਕਤ ਦੀ ਦੁਰਵਰਤੋਂ ਵੀ ਕਰ ਰਹੇ ਹਨ। ਗ੍ਰਹਿ ਤੇ ਮੁਕੱਦਮੇ ਚਲਾਉਣ ਦੇ ਵਿਭਾਗ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਹਨ ਤੇ ਇਹ ਤਾਂ ਸਿੱਧਾ ‘ਹਿਤਾਂ ਦਾ ਟਕਰਾਅ` ਹੈ ਕਿਉਂਕਿ ਉਹ ਖ਼ੁਦ ਸਿਟੀ ਸੈਂਟਰ ਘੁਟਾਲ਼ੇ ਵਿੱਚ ਮੁਲਜ਼ਮ ਹਨ।``


ਸਾਬਕਾ ਐੱਸਐੱਸਪੀ ਸੰਧੂ ਨੇ ਆਪਣੀ ਅਰਜ਼ੀ ਵਿੱਚ ਅੱਗੇ ਲਿਖਿਆ ਹੈ,‘‘ਇਸ ਘੁਟਾਲੇ ਨੂੰ ਰੱਦ ਕਰਨ ਬਾਰੇ ਰਿਪੋਰਟ ਦਾਖ਼ਲ ਕਰਨ ਦੀ ਪ੍ਰਕਿਰਿਆ ਜਦੋਂ ਸ਼ੁਰੂ ਹੋਈ ਸੀ, ਤਦ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ। ਕੈਪਟਨ ਅਮਰਿੰਦਰ ਸਿੰਘ ਨੂੰ ਤਦ ਜਾਣਕਾਰ ਸਰੋਤਾਂ ਤੋਂ ਵੱਧ ਜਾਇਦਾਦ ਇਕੱਠੀ ਕਰਨ ਤੇ ਜਾਅਲੀ ਕੰਪਨੀਆਂ ਬਣਾਉਣ ਤੇ ਉਨ੍ਹਾਂ ਰਾਹੀਂ ਲੈਣ-ਦੇਣ ਕਰਨ ਦੇ ਮਾਮਲਿਆਂ ਦੋ ਹੋਰ ਜਾਂਚਾਂ ਵੀ ਚੱਲ ਰਹੀਆਂ ਸਨ। ਇਹ ਦੋਵੇਂ ਕੇਸ ਤਤਕਾਲੀਨ ਬਾਦਲ ਸਰਕਾਰ ਨੇ ਠੰਢੇ ਬਸਤੇ ਪਾ ਛੱਡੇ ਸਨ। ਇਨ੍ਹਾਂ ਮਾਮਲਿਆ ਦੀ ਜਾਂਚ ਤਤਕਾਲੀਨ ਵਿਜੀਲੈਂਸ ਐੱਸਐੱਸਪੀ (ਪਟਿਆਲਾ) ਸਿ਼ਵ ਕੁਮਾਰ ਵੱਲੋਂ ਕੀਤੀ ਗਈ ਸੀ। ਮੌਜੂਦਾ ਡੀਜੀਪੀ ਸੁਰੇਸ਼ ਅਰੋੜਾ ਵਿਜੀਲੈਂਸ ਡਾਇਰੈਕਟਰ ਸਨ, ਜਦੋਂ ਰੱਦ ਕੀਤੇ ਜਾਣ ਦੀ ਇਹ ਪ੍ਰਕਿਰਿਆ ਸ਼ੁਰੂ ਹੋਈ ਸੀ।``


ਇਸ ਅਰਜ਼ੀ ਵਿੱਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ 2002 ਤੋਂ ਲੈ ਕੇ 2007 ਤੱਕ ਮੁੱਖ ਮੰਤਰੀ ਸਨ, ਤਦ ਬਾਦਲ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਖਿ਼ਲਾਫ਼ ਮਾਮਲੇ ਦਰਜ ਕੀਤੇ ਗਏ ਸਨ ਪਰ ਜਦੋਂ ਬਾਦਲ ਦੋਬਾਰਾ ਸੂਬੇ ਦੇ ਮੁੱਖ ਮੰਤਰੀ ਬਣੇ ਸਨ, ਤਦ ਬਹੁਤੇ ਗਵਾਹ ਆਪਣੇ ਪਹਿਲੇ ਬਿਆਨਾਂ ਤੋਂ ਮੁੱਕਰ ਗਏ ਸਨ। ‘‘ਆਮ ਜਨਤਾ ਨੂੰ ਵੀ ਇਹੋ ਜਾਪਦਾ ਹੈ ਕਿ ਬਾਦਲ ਤੇ ਅਮਰਿੰਦਰ ਦੇ ਪਰਿਵਾਰ ਇੱਕ-ਦੂਜੇ ਦੀ ਮਦਦ ਕਰਨ ਲਈ ਆਪਸੀ ਸਹਿਮਤੀ ਹੋਈ ਸੀ ਕਿ ਤਾਂ ਜੋ ਇੱਕ-ਦੂਜੇ ਖਿ਼ਲਾਫ਼ ਅਪਰਾਧਕ ਮਾਮਲੇ ਖ਼ਤਮ ਕੀਤੇ ਜਾ ਸਕਣ।``   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain and Badal colluded to settle cases says SSP