ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਤੇ ਸੁਖਬੀਰ ਨੇ ਪਤਨੀਆਂ ਜਿਤਾਉਣ ਲਈ ਕੀਤਾ ਸਮਝੌਤਾ: ਕੇਜਰੀਵਾਲ

ਕੈਪਟਨ ਤੇ ਸੁਖਬੀਰ ਨੇ ਪਤਨੀਆਂ ਜਿਤਾਉਣ ਲਈ ਕੀਤਾ ਸਮਝੌਤਾ: ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਆਪਣੀ ਪਾਰਟੀ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਲਜਿੰਦਰ ਕੌਰ ਲਈ ਚੋਣ ਪ੍ਰਚਾਰ ਕੀਤਾ। ਇਸ ਲਈ ਖ਼ਾਸ ਤੌਰ ਉੱਤੇ ਇੱਕ ਰੋਡ–ਸ਼ੋਅ ਰੱਖਿਆ ਗਿਆ ਸੀ।

 

 

ਸ੍ਰੀਮਤੀ ਬਲਜਿੰਦਰ ਕੌਰ ਉਂਝ ਇਸ ਵੇਲੇ ਤਲਵੰਡੀ ਸਾਬੋ ਹਲਕੇ ਤੋਂ ਵਿਧਾਇਕਾ ਹਨ। ਦਿੱਲੀ ਦੇ ਮੁੱਖ ਮੰਤਰੀ ਸ੍ਰੀ ਕੇਜਰੀਵਾਲ ਨੇ ਅੱਜ ਰੋਡ–ਸ਼ੋਅ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਤਿੱਖਾ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਪੰਜਾਬ ਵਿੱਚ ਦੋ ਹਾਈ–ਪ੍ਰੋਫ਼ਾਈਲ ਸੀਟਾਂ ਲਈ ਪਹਿਲਾਂ ਤੋਂ ਹੀ ਅੰਦਰਖਾਤੇ ਸਮਝੌਤਾ ਹੋ ਚੁੱਕਾ ਹੈ।

 

 

ਸ੍ਰੀ ਕੇਜਰੀਵਾਲ ਨੇ ਕਿਹਾ ਕਿ – ‘ਅਕਾਲੀ ਦਲ ਤੇ ਕਾਂਗਰਸ ਪਾਰਟੀ ਵਿਚਾਲੇ ਅੰਦਰਖਾਤੇ ਪਹਿਲਾਂ ਹੀ ਸਮਝੌਤਾ ਹੋ ਚੁੱਕਾ ਹੈ; ਜਿਸ ਅਧੀਨ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਨੂੰ ਬੇਨਤੀ ਕੀਤੀ ਹੈ ਕਿ ਉਹ ਪਟਿਆਲਾ ਤੋਂ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਨੂੰ ਜਿੱਤ ਲੈਣ ਦੇਣ ਤੇ ਉਹ ਖ਼ੁਦ ਬਠਿੰਡਾ ’ਚ ਸ੍ਰੀ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਦੀ ਜਿੱਤ ਦੇ ਰਾਹ ਵਿੱਚ ਰੋੜਾ ਨਹੀਂ ਬਣਨਗੇ।’

 

 

ਸ੍ਰੀ ਕੇਜਰੀਵਾਲ ਦੇ ਇਸ ਬਿਆਨ ਦੀ ਡਾਢੀ ਚਰਚਾ ਹੈ। ਜਿਵੇਂ ਹੀ ਇਹ ਗੱਲ ਸ੍ਰੀ ਕੇਜਰੀਵਾਲ ਨੇ ਆਖੀ, ਉਹ ਵਿਡੀਓ ਤੇ ਟੈਕਸਟ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਲੱਗੇ। ਉਂਝ ਇਹੋ ਗੱਲ ਆਮ ਆਦਮੀ ਪਾਰਟੀ ਦੇ ਹੋਰ ਵੀ ਉੱਚ ਆਗੂ ਪਹਿਲਾਂ ਆਖ ਚੁੱਕੇ ਹਨ ਪਰ ਅੱਜ ਕਿਉਂਕਿ ਇਹ ਗੱਲ ਸ੍ਰੀ ਅਰਵਿੰਦ ਕੇਜਰੀਵਾਲ ਨੇ ਆਖੀ ਹੈ, ਇਸ ਲਈ ਇਸ ਦੀ ਡਾਢੀ ਚਰਚਾ ਹੋ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain and Sukhbir made agreement for their wives to be winners Kejriwal