ਅਗਲੀ ਕਹਾਣੀ

ਕੈਪਟਨ ਨੇ ਸਾਡੀਆਂ ਲੋਕ–ਭਲਾਈ ਦੀਆਂ ਯੋਜਨਾਵਾਂ ਬੰਦ ਕਰ ਦਿੱਤੀਆਂ: ਸੁਖਬੀਰ ਬਾਦਲ

ਕੈਪਟਨ ਨੇ ਸਾਡੀਆਂ ਲੋਕ–ਭਲਾਈ ਦੀਆਂ ਯੋਜਨਾਵਾਂ ਬੰਦ ਕਰ ਦਿੱਤੀਆਂ: ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਉੱਤੇ ਦੋਸ਼ ਲਾਇਆ ਹੈ ਕਿ ਸਾਲ 2007 ਤੋਂ ਲੈ ਕੇ 2017 ਤੱਕ ਅਕਾਲੀ–ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਉਨ੍ਹਾਂ ਜਿਹੜੀਆਂ ਵੀ ਯੋਜਨਾਵਾਂ ਸ਼ੁਰੂ ਕੀਤੀਆਂ ਸਨ, ਉਨ੍ਹਾਂ ਵਿੱਚ ਕਟੌਤੀ ਕੀਤੀ ਜਾ ਰਹੀ ਹੈ।

 

 

ਅੱਜ ਲੁਧਿਆਣਾ ਜ਼ਿਲ੍ਹੇ ’ਚ ਭੈਣੀ ਸਾਹਿਬ ਨੇੜੇ ਕੂਮ ਕਲਾਂ ਵਿਖੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਸੱਤਾ ਵਿੱਚ ਆਉਂਦਿਆਂ ਹੀ ਸੇਵਾ ਕੇਂਦਰ ਬੰਦ ਕਰ ਦਿੱਤੇ; ਜਦ ਕਿ ਉਨ੍ਹਾਂ ਦਾ ਲਾਭ ਬਹੁਤ ਸਾਰੇ ਲੋਕਾਂ ਨੂੰ ਮਿਲ ਰਿਹਾ ਸੀ। ਉਨ੍ਹਾਂ ਕਿਹਾ ਕਿ ਦਰਅਸਲ, ਮੌਜੂਦਾ ਸਰਕਾਰ ਉਹ ਸਾਰੀਆਂ ਯੋਜਨਾਵਾਂ ਲੋਕਾਂ ਨੂੰ ਘਟਾ ਕੇ ਦਰਸਾਉਣਾ ਚਾਹੁੰਦੀ ਸੀ। ਸ੍ਰੀ ਸੁਖਬੀਰ ਬਾਦਲ ਨੇ ਅਪੀਲ ਕੀਤੀ ਕਿ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੂੰ ਵੋਟਾਂ ਪਾਈਆਂ ਜਾਣ।

 

 

ਸ੍ਰੀ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਗੁਰੂ ਕੀ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਦਾਖ਼ਲ ਹੋਣ ਵਾਲੇ ਗੇਟ ਨੂੰ ਸੋਹਣਾ ਬਣਾਇਆ ਸੀ ਪਰ ‘ਜਦੋਂ ਸਾਡੀ ਸਰਕਾਰ ਗਈ, ਤਾਂ ਅਗਲੇ ਦਿਨ ਉਸ ਗੇਟ ਉੱਤੇ ਲਾਈਟਾਂ ਹੀ ਨਾ ਬਲ਼ੀਆਂ। ਵਿਰਾਸਤੀ ਸ਼ਹਿਰ ਅੰਮ੍ਰਿਤਸਰ ’ਚ ਚਾਰੇ ਪਾਸੇ ਗੰਦ ਖਿੱਲਰ ਗਿਆ। ਸ਼ਹਿਰ ਵਿੱਚ ਹਰ ਥਾਂ ਉੱਤੇ ਅਵਾਰਾ ਕੁੱਤੇ ਘੁੰਮ ਰਹੇ ਹਨ ਤੇ ਸੁੰਦਰ ਫੁੱਲ–ਬੂਟੇ ਸੁੱਕ ਗਏ ਹਨ।’

 

 

ਸ੍ਰੀ ਸੁਖਬੀਰ ਬਾਦਲ ਨੇ ਕਿਹਾ ਕਿ ਹੋਰ ਤਾਂ ਹੋਰ ਕੈਪਟਨ ਨੇ ਵਿਸ਼ਵ ਕਬੱਡੀ ਟੂਰਨਾਮੈਂਟ ਵੀ ਬੰਦ ਕਰਵਾ ਦਿੱਤਾ। ਸ੍ਰੀ ਬਾਦਲ ਨੇ ਅੱਜ ਪਾਇਲ ਤੇ ਸਰਮਾਲਾ ਵਿਖੇ ਵੀ ਰੈਲੀਆਂ ਨੂੰ ਸੰਬੋਧਨ ਕੀਤਾ। ਇਹ ਸਾਰੇ ਇਲਾਕੇ ਫ਼ਤਿਹਗੜ੍ਹ ਸਾਹਿਬ ਸੰਸਦੀ ਹਲਕੇ ਵਿੱਚ ਪੈਂਦੇ ਹਨ।

ਕੈਪਟਨ ਨੇ ਸਾਡੀਆਂ ਲੋਕ–ਭਲਾਈ ਦੀਆਂ ਯੋਜਨਾਵਾਂ ਬੰਦ ਕਰ ਦਿੱਤੀਆਂ: ਸੁਖਬੀਰ ਬਾਦਲ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain closed all schemes beneficial to public Sukhbir Badal