ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਸੂਬੇ ਦੇ ਸਾਬਕਾ ਮੁੱਖ ਸਕੱਤਰ ਰਾਕੇਸ਼ ਸਿੰਘ (64) ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ 1978 ਬੈਚ ਦੇ ਪੰਜਾਬ ਕਾਡਰ ਦੇ ਆਈ ਏ ਐਸ ਅਧਿਕਾਰੀ ਰਾਕੇਸ਼ ਸਿੰਘ ਨੂੰ ਕੁਸ਼ਲ ਪ੍ਰਸ਼ਾਸਕ, ਬਿਹਤਰੀਨ ਸਿਵਲ ਅਧਿਕਾਰੀ ਤੇ ਭੱਦਰਪੁਰਖ ਨੌਕਰਸ਼ਾਹ ਦੱਸਿਆ ਜੋ ਚੰਗੇ ਦਿਲ ਵਾਲੇ ਇਨਸਾਨ ਵੀ ਸਨ।ਸ੍ਰੀ ਰਾਕੇਸ਼ ਸਿੰਘ ਨੇ ਯੂ ਟੀ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਸੇਵਾਵਾਂ ਨਿਭਾਉਣ ਤੋਂ ਇਲਾਵਾ ਭਾਰਤ ਸਰਕਾਰ ਵਿੱਚ ਡੈਪੂਟੇਸ਼ਨ ਉਤੇ ਵੱਖ ਵੱਖ ਅਹੁਦਿਆਂ ਉਤੇ ਸਮਰਪਣ ਭਾਵਨਾ ਅਤੇ ਪੂਰੀ ਪੇਸ਼ੇਵਾਰਨਾ ਪਹੁੰਚ ਨਾਲ ਸੇਵਾਵਾਂ ਨਿਭਾਈਆਂ।
ਮੁੱਖ ਮੰਤਰੀ ਨੇ ਪੀੜਤ ਪਰਿਵਾਰ, ਰਿਸ਼ਤੇਦਾਰਾਂ ਤੇ ਸਨੇਹੀਆਂ ਨਾਲ ਹਮਦਰਦੀ ਜ਼ਾਹਰ ਕਰਦਿਆਂ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੀ ਅਰਦਾਸ ਕੀਤੀ।
Chief Minister @capt_amarinder Singh mourned the sad demise of former Punjab Chief Secretary Rakesh Singh (64). CM described Rakesh Singh as an able administrator, distinguished civil servant and gentleman bureaucrat with the qualities of head and heart. pic.twitter.com/6NzP51P9gl
— Government of Punjab (@PunjabGovtIndia) February 1, 2020
.