ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਨੇ ਚੋਣਾਂ ’ਚ ਇਨ੍ਹਾਂ ਸਿਆਸੀ ਚਾਲਾਂ ਨਾਲ ਅਕਾਲੀ ਦਲ ਨੂੰ ਲਾਇਆ ਨੁੱਕਰੇ

ਕੈਪਟਨ ਨੇ ਚੋਣਾਂ ’ਚ ਇਨ੍ਹਾਂ ਸਿਆਸੀ ਚਾਲਾਂ ਨਾਲ ਅਕਾਲੀ ਦਲ ਨੂੰ ਲਾਇਆ ਨੁੱਕਰੇ

ਪੰਜਾਬ ਦੀਆਂ ਆਮ ਚੋਣਾਂ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਭਾਜਪਾ ਦੇ ‘ਰਾਸ਼ਟਰਵਾਦ ਦੇ ਪੱਤੇ’ ਨੂੰ ਨਕਾਰਾ ਕੀਤਾ, ਉੱਥੇ ਉਨ੍ਹਾਂ ਬਹੁਤ ਸੂਝਬੂਝ ਨਾਲ ਆਪਣੀਆਂ ਸਿਆਸੀ ਚਾਲਾਂ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਨੁੱਕਰੇ ਲਾਇਆ।

 

 

ਕੈਪਟਨ ਅਮਰਿੰਦਰ ਸਿੰਘ ਨੇ ਇੱਕ ਤਾਂ ਆਪਣੀਆਂ ਪ੍ਰਾਪਤੀਆਂ ਨੂੰ ਉਛਾਲਿਆ। ਕਿਸਾਨਾਂ ਦੇ ਕਰਜ਼ੇ ਮਾਫ਼ ਕਰਨਾ ਉਨ੍ਹਾਂ ਦੀ ਸਰਕਾਰ ਦੀ ਪ੍ਰਾਪਤੀ ਸੀ ਤੇ ਇਸ ਦਾ ਲਾਹਾ ਤਾਂ ਉਨ੍ਹਾਂ ਨੂੰ ਮਿਲਣਾ ਹੀ ਸੀ। ਫਿਰ ਸਾਲ 2015 ਦੌਰਾਨ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਸਮੂਹ ਪੰਜਾਬੀ ਡਾਢੇ ਦੁਖੀ ਹਨ ਤੇ ਉਸ ਮਾਮਲੇ ਨਾਲ ਭਾਵਨਾਤਮਕ ਤੌਰ ਉੱਤੇ ਜੁੜੇ ਹੋਏ ਹਨ।

 

 

ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੁੱਖ ਵਿਰੋਧੀ ਅਕਾਲੀਆਂ ਨੂੰ ਬੇਅਦਬੀ ਦੇ ਮਾਮਲੇ ’ਚ ਹੀ ਨੁੱਕਰੇ ਲਾਇਆ ਹੈ। ਦਰਅਸਲ, ਬੇਅਦਬੀ ਦੀਆਂ ਇਹ ਸਾਰੀਆਂ ਘਟਨਾਵਾਂ ਪਿਛਲੀ ਅਕਾਲੀ–ਭਾਜਪਾ ਗੱਠਜੋੜ ਦੀ ਸਰਕਾਰ ਵੇਲੇ ਹੀ ਹੋਈਆਂ ਸਨ। ਮੁੱਖ ਮੰਤਰੀ ਨੇ ਇਸ ਲਈ ਸਿੱਧੇ ਤੌਰ ਉੱਤੇ ਬਾਦਲਾਂ ਨੂੰ ਜ਼ਿੰਮੇਵਾਰ ਠਹਿਰਾਇਆ।

 

 

ਸਿਆਸੀ ਵਿਸ਼ਲੇਸ਼ਕ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਇੰਝ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਿੰਦੂਤਵ ਵਾਲੇ ਏਜੰਡੇ ਦਾ ਸਾਹਮਣਾ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain defeated Shiromani Akali Dal in Punjab polls by using these political tactics