ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਦੇਣ ਸੁਨਾਮ ਨਹੀਂ ਪੁੱਜੇ ਕੈਪਟਨ

ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਦੇਣ ਸੁਨਾਮ ਨਹੀਂ ਪੁੱਜੇ ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਦਿੱਲੀ `ਚ ਇੱਕ ‘ਜ਼ਰੂਰੀ ਮੀਟਿੰਗ` ਕਾਰਨ ਸ਼ਹੀਦ ਊਧਮ ਸਿੰਘ ਦੀ 79ਵੀਂ ਬਰਸੀ ਮੌਕੇ ਉਨ੍ਹਾਂ ਦੇ ਜੱਦੀ ਕਸਬੇ ਸੁਨਾਮ `ਚ ਰੱਖੇ ਰਾਜ-ਪੱਧਰੀ ਸਮਾਰੋਹ `ਚ ਭਾਗ ਨਹੀਂ ਲੈ ਸਕੇ।


ਪਿਛਲੇ ਕੁਝ ਸਮੇਂ ਦੌਰਾਨ ਦੂਜੀ ਵਾਰ ਕੈਪਟਨ ਨੇ ਸੰਗਰੂਰ ਜਿ਼ਲ੍ਹੇ `ਚ ਰੱਖੇ ਕਿਸੇ ਸੂਬਾ ਪੱਧਰੀ ਸਮਾਰੋਹ `ਚ ਭਾਗ ਨਹੀਂ ਲਿਆ। ਇਸ ਤੋਂ ਪਹਿਲਾਂ ਉਹ ਹੈਲੀਕਾਪਟਰ `ਚ ਕਿਸੇ ਤਕਨੀਕੀ ਨੁਕਸ ਕਾਰਨ ਬੀਤੀ 12 ਅਪ੍ਰੈਲ ਨੂੰ ਉਹ ਭਵਾਨੀਗੜ੍ਹ ਦੇ ਕਰਜ਼ਾ-ਮਾਫ਼ੀ ਸਮਾਰੋਹ ਵਿੱਚ ਵੀ ਪੁੱਜ ਨਹੀਂ ਸਕੇ ਸਨ।


ਮੁੱਖ ਮੰਤਰੀ ਦੀ ਗ਼ੈਰ-ਮੌਜੂਦਗੀ `ਚ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ ਤੇ ਆਪਣੇ ਕੈਬਿਨੇਟ ਸਹਿਯੋਗੀਆਂ ਰਜ਼ੀਆ ਸੁਲਤਾਨਾ ਤੇ ਵਿਜੇ ਇੰਦਰ ਸਿੰਗਲਾ, ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਸਥਾਨਕ ਕਾਂਗਰਸ ਆਗੂ ਦਮਨ ਥਿੰਦ ਬਾਜਵਾ ਤੇ ਧੂਰੀ ਤੋਂ ਵਿਧਾਇਕ ਦਲਬੀਰ ਸਿੰਘ ਗੋਲਡੀ ਦੀ ਮੌਜੂਦਗੀ `ਚ ਸ਼ਹੀਦ ਊਧਮ ਸਿੰਘ ਦੀ ਯਾਦਗਾਰ ਲਈ 2.28 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ।


ਸ੍ਰੀ ਧਰਮਸੋਤ ਨੇ ਇਸ ਮੌਕੇ ਕਿਹਾ,‘‘ਮੁੱਖ ਮੰਤਰੀ ਨੂੰ ਇੱਕ ਜ਼ਰੂਰੀ ਮੀਟਿੰਗ ਲਈ ਦਿੱਲੀ ਜਾਣਾ ਪੈ ਗਿਆ। ਪਰ ਉਨ੍ਹਾਂ ਨੇ ਮੈਨੂੰ ਇਹ ਐਲਾਨ ਕਰਨ ਲਈ ਕਿਹਾ ਹੈ ਕਿ ਸੂਬਾ ਸਰਕਾਰ ਸੁਨਾਮ ਦੀ ਮਾਨਸਾ ਰੋਡ `ਤੇ ਸ਼ਹੀਦ ਊਧਮ ਦੀ ਯਾਦਗਾਰ ਦੀ ਉਸਾਰੀ ਲਈ 2.28 ਕਰੋੜ ਰੁਪਏ ਖ਼ਰਚ ਕਰੇਗੀ। ਇਹ ਬਹੁਤ ਮੰਦਭਾਗੀ ਗੱਲ ਹੈ ਕਿ ਸਾਬਕਾ ਕੇਂਦਰੀ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਭਾਵੇਂ ਸੁਨਾਮ ਹਲਕੇ ਤੋਂ ਜਿੱਤਦੇ ਰਹੇ ਹਨ ਪਰ ਉਹ ਆਪਣੇ ਦੌਰਾਨ ਸ਼ਹੀਦ ਦੀ ਯਾਦਗਾਰ ਦੀ ਉਸਾਰੀ ਨਹੀਂ ਕਰਵਾ ਸਕੇ।``


ਸ੍ਰੀ ਧਰਮਸੋਤ ਨੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਵੀ ਆਲੋਚਨਾ ਕੀਤੀ।


ਉਨ੍ਹਾਂ ਕਿਹਾ,‘‘ਬਾਦਲ ਨੇ ਸੰਵਿਧਾਨ ਦੀਆਂ ਕਾਪੀਆਂ ਸਾੜੀਆਂ ਸਨ ਤੇ ਬਾਅਦ `ਚ ਸਿਆਸੀ ਲਾਹਿਆਂ ਲਈ ਉਸ ਨੂੰ ਅਪਣਾ ਲਿਆ। ਜਦੋਂ ਸੂਬੇ `ਚ ਦਹਿਸ਼ਤਗਰਦੀ ਫੈਲ ਗਈ, ਤਾਂ ਉਨ੍ਹਾਂ ਆਪਣੇ ਪੁੱਤਰ ਨੂੰ ਪੜ੍ਹਨ ਲਈ ਵਿਦੇਸ਼ ਭੇਜ ਦਿੱਤਾ। ਸੁਖਬੀਰ ਬਾਦਲ ਨੇ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਕਥਿਤ ਤੌਰ `ਤੇ ਨਸਿ਼ਆਂ ਦੇ ਸਮੱਗਲਰਾਂ ਨੂੰ ਬਚਾਇਆ। ਪਰ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਨਸੇ਼ ਦੀ ਸਮੱਸਿਆ `ਤੇ ਕਾਬੂ ਪਾਇਆ ਹੈ ਤੇ ਛੋਟੇ ਕਿਸਾਨਾਂ ਦੇ ਦੋ ਲੱਖ ਰੁਪਏ ਤੱਕ ਦੇ ਕਰਜ਼ੇ ਮਾਫ਼ ਕੀਤੇ।``

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain didnt go to Sunam for paying tributes to Shaheed Udham Singh