ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉੱਘੀ ਹਸਤੀ ਨੀਲਮ ਮਾਨਸਿੰਘ ਦੇ ਪਤੀ ਦੇ ਦੇਹਾਂਤ 'ਤੇ ਕੈਪਟਨ ਨੇ ਪ੍ਰਗਟਾਇਆ ਦੁੱਖ

------ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨੇ ਵੀ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ-----

 

ਰੰਗਮੰਚ ਦੀ ਉੱਘੀ ਨਿਰਦੇਸ਼ਕਾ ਨੀਲਮ ਮਾਨਸਿੰਘ ਚੌਧਰੀ ਦੇ ਪਤੀ ਪੁਸ਼ਵਿੰਦਰ ਚੌਧਰੀ ਦੇ ਦੇਹਾਂਤ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਾਕਾਰੀ ਮੁਤਾਬਕ 73 ਸਾਲਾ ਸ੍ਰੀ ਪੁਸ਼ਵਿੰਦਰ ਜਿਨਾਂ ਨੇ ਬੀਤੀ ਸ਼ਾਮ ਆਪਣੀ ਰਿਹਾਇਸ਼ 'ਤੇ ਆਖਰੀ ਸਾਹ ਲਏ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਅੰਗਦ ਅਤੇ ਕਬੀਰ ਛੱਡ ਗਏ ਹਨ।

 

ਮੁੱਖ ਮੰਤਰੀ ਨੇ ਆਪਣੇ ਸ਼ੋਕ ਸੰਦੇਸ਼ ਚ ਪੁਸ਼ਵਿੰਦਰ ਚੌਧਰੀ ਵੱਲੋਂ ਉਸਾਰੂ ਲੇਖਕ ਵਜੋਂ ਪਾਏ ਅਹਿਮ ਯੋਗਦਾਨ ਨੂੰ ਚੇਤੇ ਕੀਤਾ। ਕੈਪਟਨ ਨੇ ਸ੍ਰੀ ਚੌਧਰੀ ਨੂੰ ਇਕ ਚੰਗਾ ਇਨਸਾਨ ਦੱਸਿਆ ਜੋ ਰੰਗਮੰਚ ਦੇ ਖੇਤਰ ਵਿੱਚ ਆਪਣੀ ਪਤਨੀ ਲਈ ਸਦਾ ਪ੍ਰੇਰਨਾਸਰੋਤ ਰਹੇ।

 

ਇਸੇ ਦੌਰਾਨ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਪਰਿਵਾਰ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਸ੍ਰੀ ਚੌਧਰੀ ਨੂੰ ਡੂੰਘੀ ਸਮਝ ਰੱਖਣ ਵਾਲੇ ਕਾਲਮ ਨਵੀਸ ਵਜੋਂ ਯਾਦ ਕੀਤਾ ਜਿਨਾਂ ਨੇ ਆਪਣੀ ਸਿਰਜਣਾਤਮਕ ਲੇਖਣੀ ਰਾਹੀਂ ਛਾਪ ਛੱਡੀ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain expressed sadness on the death of eminent personality Neelam Man Singhs husband