ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

GST ਨੂੰ ਸਰਲ ਬਣਾਉਣ ਲਈ ਕੈਪਟਨ ਨੇ ਮੋਦੀ ਨੂੰ ਦਿੱਤੇ 101 ਸੁਝਾਅ

GST ਨੂੰ ਸਰਲ ਬਣਾਉਣ ਲਈ ਕੈਪਟਨ ਨੇ ਮੋਦੀ ਨੂੰ ਦਿੱਤੇ 101 ਸੁਝਾਅ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖ ਕੇ ਜੀ.ਐਸ.ਟੀ. 1.1 ਦੇ ਪਾੜੇ ਨੂੰ ਭਰਨ ਅਤੇ ਇਸ ਨੂੰ ਲਾਗੂ ਕਰਨ ਨਾਲ ਵਪਾਰ ਨੂੰ ਦਰਪੇਸ਼ ਮੌਜੂਦਾ ਸਮੱਸਿਆਵਾਂ ਨੂੰ ਖਤਮ ਕਰਨ ਲਈ 101 ਸੁਝਾਵਾਂ ਨਾਲ ਜੀ.ਐਸ.ਟੀ. 2.0 ਅਮਲ ਵਿੱਚ ਲਿਆਉਣ ਲਈ ਸੁਝਾਅ ਦਿੱਤੇ ਹਨ

 


ਪ੍ਰਧਾਨ ਮੰਤਰੀ ਨੂੰ ਭੇਜੇ ਆਪਣੇ ਪੱਤਰ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਨੂੰ ਹਾਲ ਹੀ ਦੀਆਂ ਲੋਕ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਲਈ ਵਧਾਈ ਦਿੰਦੇ ਹੋਏ ਮੋਦੀ ਵੱਲੋਂ ਦੇਸ਼ ਨੂੰ ਉੱਚ ਵਿਕਾਸ ਦੇ ਪਥ 'ਤੇ ਪਾਉਣ ਲਈ ਤੇਜ਼ ਗਤੀ ਪ੍ਰਦਾਨ ਕਰਨ ਅਤੇ ਸਮਾਜਿਕ ਨਿਆਂ ਵਾਸਤੇ ਪ੍ਰਗਟਾਏ ਵਿਚਾਰਾਂ ਦਾ ਸਵਾਗਤ ਕੀਤਾ ਹੈ ਪੰਜਾਬ ਦੇ ਲੋਕਾਂ ਦੀਆਂ ਉੱਚ ਖਾਹਿਸ਼ਾਂ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਉਹ ਸੂਬੇ ਅਤੇ ਭਾਰਤ ਦੇ ਲੋਕਾਂ ਦੀ ਖੁਸ਼ਹਾਲੀ ਲਈ ਪ੍ਰਧਾਨ ਮੰਤਰੀ ਨਾਲ ਮਿਲ ਕੇ ਕੰਮ ਕਰਨ ਦੀ ਤਵੱਕੋ ਰੱਖਦੇ ਹਨ

 


ਇਸ ਪੱਤਰ ਵਿੱਚ ਮੁੱਖ ਮੰਤਰੀ ਨੇ ਜੀ.ਐਸ.ਟੀ. ਮਾਲੀਏ ਵਿੱਚ ਸੁਧਾਰ ਲਿਆਉਣ ਲਈ ਬਹੁਤ ਸਾਰੇ ਸੁਝਾਅ ਦਿੱਤੇ ਹਨ ਜਿਨ੍ਹਾਂ ਦੇ ਨਾਲ ਪੰਜਾਬ ਨੂੰ ਆਪਣਾ ਮਾਲੀ ਘਾਟਾ ਘਟਾਉਣ ਵਿੱਚ ਮਦਦ ਮਿਲੇਗੀ ਉਨ੍ਹਾਂ ਨੇ ਸੀ.ਜੀ.ਐਸ.ਟੀ. ਦਰਾਂ ਤੋਂ ਐਸ.ਜੀ.ਐਸ.ਟੀ. ਦਰਾਂ ਵੱਧ ਰੱਖਣ ਦਾ ਵੀ ਸੁਝਾਅ ਦਿੱਤਾ ਤਾਂ ਜੋ ਸਾਰੇ ਸੂਬਿਆਂ ਨੂੰ ਭਾਰੀ ਭਰਕਮ ਘਾਟੇ ਦੀ ਢਾਹ ਨਾ ਲੱਗੇ

 


ਕੈਪਟਨ ਅਮਰਿੰਦਰ ਸਿੰਘ ਨੇ ਜੀ.ਐਸ.ਟੀ. ਦੇ ਮੁਢਲੇ ਪੜਾਅ ਵਿੱਚ ਵਪਾਰਕ ਸਰਕਲ ਵਿੱਚ ਪੈਦਾ ਹੋਏ ਗੰਭੀਰ ਭੰਬਲ ਭੂਸੇ ਕਾਰਨ ਨਿਯਮਾਂ ਦੀਆਂ ਹੋਈਆਂ ਉਲੰਘਣਾਵਾਂ ਵਿੱਚੋਂ ਉਭਰਨ ਲਈ ਆਮ ਮੁਆਫੀ ਸਕੀਮ ਦਾ ਸੁਝਾਅ ਦਿੱਤਾ ਉਨ੍ਹਾਂ ਕਿਹਾ ਕਿ ਵੈਟ ਵਰਾਸਤੀ ਮੁੱਦੇ ਲਗਾਤਾਰ ਜਾਰੀ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈ ਅਤੇ ਇਨ੍ਹਾਂ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ

 

 

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬਿਜਲੀ, ਰੀਅਲ ਇਸਟੇਟ ਅਤੇ ਪੈਟਰੋਲੀਅਮ ਨੂੰ ਸ਼ਾਮਲ ਕਰਕੇ ਜੀ.ਐਸ.ਟੀ. ਦੇ ਘੇਰੇ ਨੂੰ ਵਧਾਉਣ ਦਾ ਸੁਝਾਅ ਦਿੱਤਾ ਤਾਂ ਜੋ ਸੂਬਿਆਂ ਅਤੇ ਵਪਾਰ ਦੋਵਾਂ ਲਈ ਵਧੀਆ ਸਥਿਤੀ ਪੈਦਾ ਕੀਤੀ ਜਾ ਸਕੇ ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕੁੰਜੀਵੱਤ ਸੈਕਟਰਾਂ ਵਿੱਚ ਬਿਜਲੀ ਉਤਪਾਦਨ ਲਾਗਤ ਦਾ 30 ਫੀਸਦੀ ਤੱਕ ਹੈ ਅਤੇ ਇਸ ਨੂੰ ਜੀ.ਐਸ.ਟੀ. ਤੋਂ ਵੱਖਰਾ ਕਰਨ ਦੇ ਨਤੀਜੇ ਵਜੋਂ ਇਸ ਵਿੱਚ 10 ਫੀਸਦੀ ਤੱਕ ਵੱਡੀ ਕਮੀ ਆਵੇਗੀ

 


ਜੀ.ਐਸ.ਟੀ. ਤੋਂ ਬਾਅਦ ਸੁਭਾਵਿਕ ਤੌਰ 'ਤੇ ਐਮ.ਐਸ.ਐਮ.. ਕਠਿਨਾਈ ਦਾ ਸਾਹਮਣਾ ਕਰ ਰਹੀ ਹੈ ਇਸ ਸਥਿਤੀ ਵਿੱਚ ਪੰਜਾਬ ਵਰਗੇ ਬਹੁਤ ਸਾਰੇ ਸੂਬਿਆਂ ਨੂੰ ਮਾਲੀਏ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਇਨ੍ਹਾਂ ਉਤਪਾਦਾਂ 'ਤੇ ਲੱਗੇ ਟੈਕਸ ਪੈਦਾ ਹੋਣ ਵਾਲੀ ਥਾਂ 'ਤੇ ਪ੍ਰਾਪਤ ਕੀਤੇ ਜਾਂਦੇ ਹਨ ਨਾ ਕਿ ਉਪਭੋਗਤਾ ਵਾਲੀ ਥਾਂ 'ਤੇ

 


ਉਨ੍ਹਾਂ ਕਿਹਾ ਕਿ ਜੀ.ਐਸ.ਟੀ. ਤੋਂ ਬਾਅਦ ਜੀ.ਡੀ.ਪੀ. ਵਿੱਚ 1.5 ਫੀਸਦੀ ਤੱਕ ਵਾਧੇ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਸੀ ਜੋ ਸੁਫਨਾ ਹੀ ਰਹਿ ਗਈ ਹੈ ਕਿਉਂਕਿ ਭਾਰਤੀ ਵਪਾਰ ਨੂੰ ਭਾਰੀ ਵਾਧੇ ਕਾਰਨ ਲਗਾਤਾਰ ਨੁਕਸਾਨ ਉਠਾਉਣਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਟੈਕਸ ਕਰੈਡਿਟ, ਵੈਲਿਊ ਐਡਿਡ ਟੈਕਸ ਦੀ ਅਸਲ ਆਤਮਾ ਹੈ ਅਤੇ ਇਸ ਵਿੱਚ ਅੜਿੱਕਾ ਮਨੁੱਖੀ ਸਰੀਰ ਵਿੱਚ ਮਾੜੇ ਕੋਲੈਸਟਰੋਲ ਵਾਂਗ ਕ੍ਰਿਆ ਕਰਦਾ ਹੈ

 

 

ਕੈਪਟਨ ਅਮਰਿੰਦਰ ਸਿੰਘ ਨੇ ਘਰੇਲੂ  ਉਤਪਾਦਨ ਉੱਤੇ ਦਰਾਸਦੀ ਲਾਭਾਂ ਦੀ ਥਾਂ ਭਾਰਤੀ ਬਿਜ਼ਨਸ ਨੂੰ ਮੁਕਾਬਲੇ ਵਾਲੇ ਬਨਾਉਣ ਲਈ ਤਹਿਹੀ ਟੈਕਸਾਂ ਨੂੰ ਹਟਾਉਣ ਦਾ ਸੁਝਾਅ ਦਿੱਤਾ

 

 

ਇਸ ਤੋਂ ਇਲਾਵਾ ਦਿੱਤੇ ਗਏ ਹੋਰ ਅਨੇਕਾਂ ਸੁਝਾਅ ਵੀ ਬਰਾਮਦ ਨੂੰ ਵਧਾਉਣ ਲਈ ਮਦਦਗਾਰ ਹੋਣਗੇ ਅਤੇ ਇਹ ਭਾਰਤੀ ਉਦਯੋਗ ਅਤੇ ਵਿਦੇਸ਼ੀ ਹਮਰੁਤਬਿਆਂ ਨੂੰ ਬਰਾਬਰ ਦੇ ਮੌਕੇ ਮੁਹੱਈਆ ਕਰਵਾਉਣਗੇ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain gave Modi 101 Suggestions to simplify GST