ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਫ਼ੌਜ ਮੁਖੀ ਨੂੰ ਜੱਫੀ ਪਾਉਣ ਕਰਕੇ ਕੈਪਟਨ ਤੋਂ ਸਿੱਧੂ ਨੂੰ ਮਿਲਿਆ ਇਹ ‘ਇਨਾਮ`

ਪਾਕਿ ਫ਼ੌਜ ਮੁਖੀ ਨੂੰ ਜੱਫੀ ਪਾਉਣ ਕਰਕੇ ਕੈਪਟਨ ਤੋਂ ਸਿੱਧੂ ਨੂੰ ਮਿਲਿਆ ਇਹ ‘ਇਨਾਮ`

--  1.65 ਕਰੋੜ ਦੀ ਬੁਲੇਟ-ਪਰੂਫ਼ ਲੈਂਡ ਕਰੂਜ਼ਰ ਗੱਡੀ


ਪਿਛਲੇ ਵਰ੍ਹੇ ਅਗਸਤ `ਚ ਜਦੋਂ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ-ਚੁਕਾਈ ਸਮਾਰੋਹ ਦੌਰਾਨ ਪਾਕਿ ਫ਼ੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾਈ ਸੀ, ਤਦ ਸਿਰਫ਼ ਭਾਰਤੀ ਜਨਤਾ ਪਾਰਟੀ ਤੇ ਅਕਾਲੀਆਂ ਨੇ ਹੀ ਹੰਗਾਮਾ ਖੜ੍ਹਾ ਨਹੀਂ ਕੀਤਾ ਸੀ, ਸਗੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਨਤਕ ਤੌਰ `ਤੇ ਸ੍ਰੀ ਸਿੱਧੂ ਨੂੰ ਝਾੜ ਪਾਈ ਸੀ। ਉਨ੍ਹਾਂ ਸਪੱਸ਼ਟ ਆਖਿਆ ਸੀ ਕਿ ਪਾਕਿਸਤਾਨੀ ਫ਼ੌਜ ਸਰਹੱਦ `ਤੇ ਰੋਜ਼ ਭਾਰਤੀ ਫ਼ੌਜੀ ਜਵਾਨਾਂ ਨੂੰ ਸ਼ਹੀਦ ਕਰ ਰਹੀ ਹੈ, ਅਜਿਹੇ ਹਾਲਾਤ `ਚ ਸ੍ਰੀ ਸਿੱਧੂ ਨੂੰ ਪਾਕਿਸਤਾਨੀ ਫ਼ੌਜ ਦੇ ਮੁਖੀ ਨੂੰ ਜੱਫੀ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਸੀ। ਉਨ੍ਹਾਂ ਆਖਿਆ ਸੀ ਕਿ ਕਮਰ ਬਾਜਵਾ ਹੀ ਤਾਂ ਭਾਰਤੀ ਫ਼ੌਜੀ ਜਵਾਨਾਂ ਨੂੰ ਸ਼ਹੀਦ ਕਰਨ ਦੇ ਹੁਕਮ ਜਾਰੀ ਕਰਦਾ ਹੈ।


ਪਰ ਇਸੇ ਹਫ਼ਤੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀਆਂ ਖ਼ੁਦ ਦੀਆਂ ਕਾਰਾਂ `ਚੋਂ ਇੱਕ ਬੁਲੇਟ-ਪਰੁਫ਼ ਟੋਯੋਟਾ ਲੈਂਡ ਕਰੂਜ਼ਰ ਗੱਡੀ ਨਵਜੋਤ ਸਿੰਘ ਸਿੱਧੂ ਹੁੁਰਾਂ ਨੂੰ ਭੇਜੀ ਗਈ ਹੈ। ਦਰਅਸਲ, ਇਹ ਗੱਡੀ ਪੰਜਾਬ ਦੇ ਗ੍ਰਹਿ ਵਿਭਾਗ ਨੇ ਭੇਜੀ ਹੈ ਤੇ ਇਹ ਵਿਭਾਗ ਖ਼ੁਦ ਮੁੱਖ ਮੰਤਰੀ ਕੋਲ ਹੈ। ਸ੍ਰੀ ਸਿੱਧੂ ਦਾ ਸੁਰੱਖਿਆ ਘੇਰਾ ਵੀ ਹੁਣ ਵਧਾ ਕੇ ‘ਜ਼ੈੱਡ-ਪਲੱਸ` ਕਰ ਦਿੱਤਾ ਗਿਆ ਹੈ।


ਪੰਜਾਬ ਦੇ ਗ੍ਰਹਿ ਸਕੱਤਰ ਐੱਨਐੱਸ ਕਲਸੀ ਨੇ ਕੇਂਦਰੀ ਗ੍ਰਹਿ ਸਕੱਤਰ ਰਾਜੀਵ ਗੌਬਾ ਨੂੰ ਬੀਤੀ 3 ਜਨਵਰੀ ਨੂੰ ਇਹ ਵੀ ਲਿਖਿਆ ਹੈ ਕਿ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸੀ.ਆਰ.ਪੀ.ਐੱਫ਼. ਦਾ ਸੁਰੱਖਿਆ ਘੇਰਾ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ ਤੇ ਜੇ ਅਜਿਹਾ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ਼) ਰਾਹੀਂ ਕੀਤਾ ਜਾਵੇ, ਤਾਂ ਬਹੁਤ ਵਧੀਆ ਹੈ।


ਭਾਰਤ ਵਿੱਚ ਸਾਰੇ ਵੀ.ਵੀ.ਆਈ.ਪੀਜ਼ ਨੂੰ ਸੁਰੱਖਿਆ ਕਵਰ ਰਾਸ਼ਟਰੀ ਸੁਰੱਖਿਆ ਗਾਰਡਜ਼ (ਐੱਨਐੱਸਜੀ) ਅਤੇ ਸੀਆਈਐੱਸਐੱਫ਼ ਵੱਲੋਂ ਪ੍ਰਦਾਨ ਕਰਵਾਇਆ ਜਾਂਦਾ ਹੈ।


ਸ੍ਰੀ ਕਲਸੀ ਵੱਲੋਂ ਕੇਂਦਰ ਨੂੰ ਲਿਖੀ ਚਿੱਠੀ ਵਿੱਚ ਲਿਖਿਆ ਗਿਆ ਹੈ - ‘ਨਵਜੋਤ ਸਿੰਘ ਸਿੱਧੂ ਹੁਰੀਂ ਜਦੋਂ ਇਮਰਾਨ ਖ਼ਾਨ ਦੇ ਸਹੁੰ-ਚੁਕਾਈ ਸਮਾਰੋਹ `ਚ ਸ਼ਾਮਲ ਹੋਣ ਲਈ ਪਾਕਿਸਤਾਨ ਗਏ ਸਨ, ਤਦ ਤੋਂ ਹੀ ਉਨ੍ਹਾਂ ਦੀ ਸੁਰੱਖਿਆ ਲਈ ਖ਼ਤਰਾ ਵਧ ਗਿਅ ਸੀ ਕਿਉਂਕਿ ਉੱਥੇ ਉਨ੍ਹਾਂ ਪਾਕਿਸਤਾਨੀ ਫ਼ੌਜ ਦੇ ਮੁਖੀ ਨੂੰ ਜੱਫੀ ਪਾ ਲਈ ਸੀ। ਫਿਰ ਜੁਲਾਈ 2018 `ਚ ਉਹ ਡੇਰਾ ਸੱਚਾ ਸੌਦਾ ਦੇ ਮੁਖੀ ਵਿਰੁੱਧ ਬੋਲੇ ਸਨ, ਇਸ ਲਈ ਉਸ ਡੇਰੇ ਦੇ ਸ਼ਰਧਾਲੂਆਂ ਤੋਂ ਵੀ ਉਨ੍ਹਾਂ ਨੂੰ ਹੁਣ ਖ਼ਤਰਾ ਹੈ। ਫਿਰ ਉੱਤਰ ਪ੍ਰਦੇਸ਼ ਦੇ ਇੱਕ ਕੱਟੜ-ਪੰਥੀ ਸੰਗਠਨ ‘ਹਿੰਦੂ ਯੁਵਾ ਵਾਹਿਨੀ` ਨੇ ਵੀ ਸ੍ਰੀ ਸਿੱਧੂ ਦੇ ਪਾਕਿਸਤਾਨ ਨਾਲ ਕਥਿਤ ਸਬੰਧਾਂ ਕਾਰਨ ਉਨ੍ਹਾਂ ਦੇ ਸਿਰ `ਤੇ ਇੱਕ ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕਰ ਦਿੱਤਾ ਹੈ।`


ਦਰਅਸਲ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਹਾਈ ਕਮਾਂਡ ਤੋਂ ਸ੍ਰੀ ਨਵਜੋਤ ਸਿੰਘ ਸਿੱਧੂ ਦਾ ਸੁਰੱਖਿਆ ਘੇਰਾ ਵਧਾਉਣ ਦੀ ਹਦਾਇਤ ਜਾਰੀ ਹੋਈ ਦੱਸੀ ਜਾਦੀ ਹੈ।


ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਵੀ ਪਿਛਲੇ ਵਰ੍ਹੇ ਨਵੰਬਰ `ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਇੱਕ ਚਿੱਠੀ ਲਿਖੀ ਸੀ। ਤਦ ਉਨ੍ਹਾਂ ਲਿਖਿਆ ਸੀ ਕਿ ਸ੍ਰੀ ਸਿੱਧੂ ਕਾਂਗਰਸ ਦੇ ਸਟਾਰ-ਪ੍ਰਚਾਰਕ ਹਨ ਤੇ ਉਨ੍ਹਾਂ ਨੂੰ ਅਕਸਰ ਪ੍ਰਚਾਰ ਲਈ ਪੰਜਾਬ ਤੋਂ ਬਾਹਰ ਜਾਣਾ ਪੈਂਦਾ ਹੈ। ਸ੍ਰੀ ਸੁਰਜੇਵਾਲਾ ਨੇ ਸ੍ਰੀ ਰਾਜਨਾਥ ਸਿੰਘ ਨੂੰ ਇਹ ਵੀ ਲਿਖਿਆ ਸੀ ਕਿ ਸ੍ਰੀ ਨਵਜੋਤ ਸਿੰਘ ਸਿੱਧੂ ਨਰਿੰਦਰ ਮੋਦੀ ਸਰਕਾਰ ਦੀਆਂ ਨੀਤੀਆਂ ਖੁੱਲ੍ਹ ਕੇ ਆਲੋਚਨਾ ਕਰਦੇ ਰਹਿੰਦੇ ਹਨ। ‘ਪੰਜਾਬ ਪੁਲਿਸ ਦੇ ਜਵਾਨਾਂ ਨੂੰ ਸ੍ਰੀ ਸਿੱਧੂ ਦੀ ਸੁਰੱਖਿਆ ਲਈ ਪੰਜਾਬ ਤੋਂ ਬਾਹਰ ਨਹੀਂ ਭੇਜਿਆ ਜਾ ਸਕਦਾ।` ਸ੍ਰੀ ਸੁਰਜੇਵਾਲਾ ਨੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਪਹਿਲਾਂ ਸੀਆਈਐੱਸਐੱਫ਼ ਦਾ ਸੁਰੱਖਿਆ ਘੇਰਾ ਮਿਲੇ ਹੋਣ ਦੀ ਮਿਸਾਲ ਦਿੱਤੀ ਸੀ।


ਉਸ ਚਿੱਠੀ ਵਿੱਚ ਇਹ ਵੀ ਲਿਖਿਆ ਗਿਆ ਸੀ ਕਿ ਸ੍ਰੀ ਸਿੱਧੂ ਦੀ ਨੁਕਤਾਚੀਨੀ ਹੁਣ ਸ਼੍ਰੋਮਣੀ ਅਕਾਲੀ ਦਲ ਵੀ ਕਰਦਾ ਰਹਿੰਦਾ ਹੈ ਕਿਉਂਕਿ ਸ੍ਰੀ ਸਿੱਧੂ ਅਕਸਰ ਪੰਜਾਬ `ਚ ਉਸ ਦੀ 10 ਵਰ੍ਹਿਆਂ ਦੀ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਪੰਜਾਬ ਦੇ ਮਾਝਾ ਖਿ਼ੱਤੇ ਦਾ ਡ੍ਰੱਗ ਮਾਫ਼ੀਆ ਵੀ ਸ੍ਰੀ ਸਿੱਧੂ ਦੇ ਖਿ਼ਲਾਫ਼ ਹੋਇਆ ਪਿਆ ਹੈ ਕਿਉਂਕਿ ਉਨ੍ਹਾਂ ਨਸਿ਼ਆਂ ਦੇ ਸਮੱਗਲਰਾਂ ਨੂੰ ਵੀ ਕਦੇ ਨਹੀਂ ਬਖ਼ਸਿ਼ਆ।


ਇੱਥੇ ਵਰਨਣਯੋਗ ਹੈ ਕਿ ਪਹਿਲਾਂ ਪੰਜਾਬ ਸਰਕਾਰ ਨੇ ਸ੍ਰੀ ਨਵਜੋਤ ਸਿੰਘ ਸਿੱਧੂ ਨੂੰ 8 ਲੱਖ ਕਿਲੋਮੀਟਰ ਚੱਲੀ ਟੋਯੋਟਾ ਕੋਰੋਲਾ ਗੱਡੀ ਦਿੱਤੀ ਸੀ, ਤਦ ਉਨ੍ਹਾਂ ਉਸ ਨੂੰ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।


ਹੁਣ ਜਿਹੜੀ ਟੋਯੋਟਾ ਲੈਂਡ ਕਰੂਜ਼ਰ ਭੇਜੀ ਹੈ, ਅਜਿਹੀਆਂ ਕਈ ਗੱਡੀਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪੁੱਤਰ ਅਤੇ ਉਦੋਂ ਦੇ ਉੱਪ-ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਖ਼ਰੀਦੀਆਂ ਸਨ। ਪਹਿਲਾਂ ਬਖ਼ਤਰਬੰਦ ਮਿਤਸੁਬਿਸ਼ੀ ਮੌਨਟੇਰੋਜ਼ ਗੱਡੀਆਂ ਵਰਤੀਆਂ ਜਾਂਦੀਆਂ ਸਨ।


ਹੁਣ ਜਿਹੜੀ ਗੱਡੀ ਸ੍ਰੀ ਨਵਜੋਤ ਸਿੰਘ ਸਿੱਧੂ ਨੂੰ ਭੇਜੀ ਗਈ ਹੈ, ਉਸ ਦੀ ਕੀਮਤ 1 ਕਰੋੜ 30 ਲੱਖ ਰੁਪਏ ਹੈ ਤੇ 35 ਲੱਖ ਰੁਪਏ ਉਸ ਨੂੰ ਬੁਲੇਟ-ਪਰੂਫ਼ ਬਣਾਉਣ `ਤੇ ਲੱਗੇ ਹਨ।    

ਪਾਕਿ ਫ਼ੌਜ ਮੁਖੀ ਨੂੰ ਜੱਫੀ ਪਾਉਣ ਕਰਕੇ ਕੈਪਟਨ ਤੋਂ ਸਿੱਧੂ ਨੂੰ ਮਿਲਿਆ ਇਹ ‘ਇਨਾਮ`

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਪੇਜ ਨੂੰ ਹੁਣੇ ਹੀ Like (ਲਾਈਕ) ਕਰੋ

https://www.facebook.com/hindustantimespunjabi/

 

ਅਤੇ

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ

https://twitter.com/PunjabiHT ਟਵਿਟਰ ਪੇਜ ਨੂੰ ਹੁਣੇ ਹੀ Follow (ਫ਼ਾਲੋ) ਕਰੋ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain gave Sidhu this Award for hugging Pak Army Chief