ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਮੰਤਰੀ ਨੇ ਮਹਿਲਾ ਅਧਿਕਾਰੀ ਨੂੰ ਭੇਜਿਆ ਇਤਰਾਜ਼ਯੋਗ ਸੰਦੇਸ਼, ਵਿਵਾਦ

ਪੰਜਾਬ ਦੇ ਮੰਤਰੀ ਨੇ ਮਹਿਲਾ ਅਧਿਕਾਰੀ ਨੂੰ ਭੇਜਿਆ ਇਤਰਾਜ਼ਯੋਗ ਸੰਦੇਸ਼, ਵਿਵਾਦ

-- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਜ਼ਰਾਇਲ ਤੋਂ ਦੇਣਾ ਪਿਆ ਸਪੱਸ਼ਟੀਕਰਨ

 

ਪੰਜਾਬ ਦੇ ਇੱਕ ਮੰਤਰੀ ਵੱਲੋਂ ਇੱਕ ਸਰਕਾਰੀ ਮਹਿਲਾ ਅਧਿਕਾਰੀ ਨੂੰ ਇਤਰਾਜ਼ਯੋਗ ਸੰਦੇਸ਼ ਭੇਜਣ ਦਾ ਮਾਮਲਾ ਮੀਡੀਆ `ਚ ਆਉਣ ਕਾਰਨ ਅੱਜ ਬੁੱਧਵਾਰ ਨੂੰ ਪੂਰਾ ਜ਼ੋਰ ਫੜ ਗਿਆ। ਵਿਵਾਦ ਬਹੁਤ ਜਿ਼ਆਦਾ ਵਧ ਗਿਆ। ਮੰਤਰੀ ਦਾ ਨਾਂਅ ਵੀ ਉਂਝ ਸਭ ਨੂੰ ਪਤਾ ਲੱਗ ਚੁੱਕਾ ਹੈ ਪਰ ਮੀਡੀਆ ਸਾਹਵੇਂ ਉਹ ਨਾਂਅ ਲੈਣ ਨੂੰ ਕੋਈ ਤਿਆਰ ਨਹੀਂ ਹੈ। ਇਹ ਵਿਵਾਦ ਭਖਣ ਕਾਰਨ ਹੀ ਇਜ਼ਰਾਇਲ ਦੇ ਦੌਰੇ `ਤੇ ਗਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਬਿਆਨ ਜਾਰੀ ਕਰ ਕੇ ਇਸ ਮਾਮਲੇ `ਤੇ ਸਪੱਸ਼ਟੀਕਰਣ ਦੇਣਾ ਪਿਆ।


ਮੁੱਖ ਮੰਤਰੀ ਨੇ ਆਪਣੇ ਬਿਆਨ `ਚ ਕਿਹਾ ਹੈ ਕਿ ਇਕ ਮੰਤਰੀ ਵੱਲੋਂ ਸਰਕਾਰੀ ਮਹਿਲਾ ਅਫ਼ਸਰ ਨੂੰ ਇਤਰਾਜ਼ਯੋਗ ਸੰਦੇਸ਼ ਭੇਜਣ ਸਬੰਧੀ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਚੁੱਕਾ ਹੈ ਅਤੇ ਉਨ੍ਹਾਂ ਦੀ ਜਾਣਕਾਰੀ ਮੁਤਾਬਕ ਅਫ਼ਸਰ ਦੀ ਸੰਤੁਸ਼ਟੀ ਅਨੁਸਾਰ ਇਹ ਮਾਮਲਾ ਹੱਲ ਕੀਤਾ ਜਾ ਚੁੱਕਾ ਹੈ।

 
ਮੁੱਖ ਮੰਤਰੀ ਨੇ ਇਸ ਘਟਨਾ ਬਾਰੇ ਮੀਡੀਆ ਰਿਪੋਰਟ ਦੇ ਸਬੰਧ ਵਿੱਚ ਕਿਹਾ, ''ਇਹ ਮਾਮਲਾ ਕੁਝ ਹਫਤੇ ਪਹਿਲਾਂ ਮੇਰੇ ਧਿਆਨ ਵਿੱਚ ਲਿਆਂਦਾ ਗਿਆ ਸੀ ਅਤੇ ਮੈਂ ਮੰਤਰੀ ਨੂੰ ਮੁਆਫੀ ਮੰਗਣ ਅਤੇ ਮਹਿਲਾ ਅਫ਼ਸਰ ਨਾਲ ਇਸ ਮਾਮਲੇ ਨੂੰ ਨਿਪਟਾਉਣ ਲਈ ਆਖਿਆ ਸੀ। ਮੈਂ ਸਮਝਦਾ ਹਾਂ ਕਿ ਅਫਸਰ ਦੀ ਸੰਤੁਸ਼ਟੀ ਮੁਤਾਬਕ ਮੰਤਰੀ ਨੇ ਅਜਿਹਾ ਹੀ ਕੀਤਾ ਜਿਸ ਕਰਕੇ ਮਾਮਲਾ ਸੁਲਝ ਗਿਆ ਹੈ।'' 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain gives explanation on behalf of the Minister