ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਵੱਡੀਆਂ ਸਕ੍ਰੀਨਾਂ ’ਤੇ ਦਿਸਣਗੀਆਂ ਕੈਪਟਨ ਸਰਕਾਰ ਦੀਆਂ ਪ੍ਰਾਪਤੀਆਂ

ਪੰਜਾਬ ’ਚ ਵੱਡੀਆਂ ਸਕ੍ਰੀਨਾਂ ’ਤੇ ਦਿਸਣਗੀਆਂ ਕੈਪਟਨ ਸਰਕਾਰ ਦੀਆਂ ਪ੍ਰਾਪਤੀਆਂ

ਪੰਜਾਬ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਕਾਇਮ ਹੋਇਆਂ ਨੂੰ ਤਿੰਨ ਸਾਲ ਬੀਤ ਚੁੱਕੇ ਹਨ। ਆਪਣੀਆਂ ਪ੍ਰਾਪਤੀਆਂ, ਨੀਤੀਆਂ ਤੇ ਪ੍ਰੋਗਰਾਮਾਂ ਦਾ ਹੋਰ ਵਧੇਰੇ ਜ਼ੋਰ–ਸ਼ੋਰ ਨਾਲ ਪ੍ਰਚਾਰ ਕਰਨ ਲਈ ਹੁਣ ਪੰਜਾਬ ਸਰਕਾਰ ਨੇ ਸਮੁੱਚੇ ਸੂਬੇ ’ਚ ਵੱਖੋ–ਵੱਖਰੀਆਂ ਥਾਵਾਂ ’ਤੇ ਵੱਡੀਆਂ ਸਕ੍ਰੀਨਾਂ ਲਾਉਣ ਦਾ ਫ਼ੈਸਲਾ ਕੀਤਾ ਹੈ।

 

 

ਇਨ੍ਹਾਂ ਸਕ੍ਰੀਨਾਂ ਨੂੰ ਤਕਨੀਕੀ ਭਾਸ਼ਾ ਵਿੱਚ ਐੱਲਐੱਫ਼ਡੀ (LFD – ਲਾਰਜ ਫ਼ਾਰਮੈਟ ਡਿਸਪਲੇਅ) ਆਖਿਆ ਜਾਂਦਾ ਹੈ। ਇਹ ਵੱਡੀਆਂ ਸਕ੍ਰੀਨਾਂ ਪੰਜਾਬ ’ਚ 100 ਥਾਵਾਂ ’ਤੇ ਲੱਗਣੀਆਂ। ਇਹ ਜ਼ਿਆਦਾਤਰ ਸੁਵਿਧਾ ਕੇਂਦਰਾਂ, ਸੇਵਾ ਕੇਂਦਰਾਂ ਤੇ ਹੋਰ ਸਰਕਾਰੀ ਇਮਾਰਤਾਂ ਉੱਤੇ ਲੱਗਣਗੀਆਂ।

 

 

ਇਹ ਸਕ੍ਰੀਨਾਂ ਲਾਉਣ ਲਈ ਅਜਿਹੀਆਂ ਥਾਵਾਂ ਦੀ ਹੀ ਚੋਣ ਕੀਤੀ ਜਾਵੇਗੀ, ਜਿੱਥੇ ਬਹੁਤ ਜ਼ਿਆਦਾ ਲੋਕਾਂ ਦੀ ਭੀੜ ਰਹਿੰਦੀ ਹੋਵੇ।

 

 

ਇਨ੍ਹਾਂ ਸਕ੍ਰੀਨਾਂ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਪੂਰਾ ਵਰਨਣ ਹੋਵੇਗਾ। ਇਸ ਤੋਂ ਇਲਾਵਾ ਇਨ੍ਹਾਂ ਸਕ੍ਰੀਨਾਂ ਉੱਤੇ ਕੁਝ ਸਮਾਜਕ ਮੁੱਦੇ ਵੀ ਛੋਹੇ ਜਾਣਗੇ; ਜਿਵੇਂ ਇਹ ਵੀ ਦੱਸਿਆ ਜਾਵੇਗਾ ਕਿ ਬੀਮਾਰੀਆਂ ਦੀ ਲਾਗ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਮੌਸਮ ਦੀ ਭਵਿੱਖਬਾਣੀ ਵੀ ਇਨ੍ਹਾਂ ਸਕ੍ਰੀਨਾਂ ਉੱਤੇ ਵਿਖਾਈ ਦੇਵੇਗੀ।

 

 

ਸੂਬਾ–ਪੱਧਰੀ ਸਮਾਰੋਹ ਵੀ ਇਨ੍ਹਾਂ ਵੱਡੀਆਂ ਸਕ੍ਰੀਨਾਂ ਉੱਤੇ ਵੇਖੇ ਜਾ ਸਕਣਗੇ। ਇਨ੍ਹਾਂ ਉੱਤੇ ਵੱਖੋ–ਵੱਖਰੀਆਂ ਵਿਡੀਓ ਕਲਿੱਪਸ ਚੱਲਦੀਆਂ ਰਿਹਾ ਕਰਨਗੀਆਂ। ਇਹ ਜਾਣਕਾਰੀ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਆਨੰਦਿਤਾ ਮਿਤਰਾ ਨੇ ਦਿੱਤੀ।

 

 

ਇਨ੍ਹਾਂ ਵੱਡੀਆਂ ਸਕ੍ਰੀਨਾਂ ਉੱਤੇ ਕਰਜ਼ਾ–ਮੁਆਫ਼ੀ, ਤੰਦਰੁਸਤ ਮਿਸ਼ਨ, ਨਸ਼ਿਆਂ ਦੇ ਕਾਰੋਬਾਰ ਦੀ ਫੜੋ–ਫੜੀ, ਖਾਣ–ਪੀਣ ਦੀਆਂ ਮਿਲਾਵਟੀ ਵਸਤਾਂ ਵੇਚਣ ਵਾਲਿਆਂ ਉੱਤੇ ਸ਼ਿਕੰਜਾ, ਗੈਂਗਸਟਰਾਂ ਉੱਤੇ ਸਖ਼ਤੀ ਆਦਿ ਜਿਹੇ ਮਾਮਲਿਆਂ ਬਾਰੇ ਤਾਜ਼ਾ ਜਾਣਕਾਰੀ ਆਮ ਲੋਕਾਂ ਨੂੰ ਮਿਲ ਸਕੇਗੀ। ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਸਾਲ 2017 ਦੀਆਂ ਚੋਣਾਂ ਵੇਲੇ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਬਹੁਤੇ ਵਾਅਦੇ ਪੂਰੇ ਕਰ ਦਿੱਤੇ ਗਏ ਹਨ।

 

 

ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਜ਼ ’ਚ, ਮੋਹਾਲੀ ਤੇ ਚੰਡੀਗੜ੍ਹ ਸਥਿਤ ਵੱਖੋ–ਵੱਖਰੇ ਵਿਭਾਗਾਂ ਦੇ ਸੂਬਾ–ਪੱਧਰੀ ਦਫ਼ਤਰਾਂ ’ਤੇ, ਅਨੰਦਪੁਰ ਸਾਹਿਬ ’ਚ ਵਿਰਾਸਤ–ਏ–ਖ਼ਾਲਸਾ ਅਜਾਇਬਘਰ ’ਤੇ ਅਤੇ ਕਪੂਰਥਲਾ ਸਥਿਤ ਸਾਇੰਸ ਸਿਟੀ ’ਚ ਅਜਿਹੀਆਂ ਸਕ੍ਰੀਨਾਂ ਲੱਗਣਗੀਆਂ।

 

 

ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ LFD ਸਕ੍ਰੀਨਾਂ ਲਈ ਟੈਂਡਰ ਸੱਦ ਲਏ ਹਨ ਤੇ ਇਸ ਲਈ ਤਕਨੀਕੀ ਤੇ ਵਿੱਤੀ ਬੋਲੀਆਂ ਆਉਂਦੀ 25 ਮਾਰਚ ਤੱਕ ਜਮ੍ਹਾ ਕਰਵਾਈਆਂ ਜਾ ਸਕਦੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain Government s achievements to be displayed on large screens in Punjab