ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਸਤਪਾਲ ਸਿੰਘ ਦੇ ਮੋਢਿਆਂ ’ਤੇ ਕੈਪਟਨ ਨੇ ਖੁੱਦ ਲਗਾਏ ਤਰੱਕੀ ਦੇ ਸਟਾਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਰਗਿਲ ਜੰਗ ਦੇ ਨਾਇਕ ਸਤਪਾਲ ਸਿੰਘ ਦੇ ਮੋਢੇ ’ਤੇ ਸਹਾਇਕ ਸਬ-ਇੰਸਪੈਕਟਰ ਵਜੋਂ ਤਰੱਕੀ ਦੇ ਸਟਾਰ ਲਗਾਏ। ਕੈਪਟਨ ਦੇ ਨਾਲ ਹੀ ਪੰਜਾਬ ਪੁਲਿਸ ਦੇ ਡੀਜੀਪੀ ਦਿਨੇਸ਼ ਗੁਪਤਾ ਨੇ ਵੀ ਸਤਪਾਲ ਸਿੰਘ ਦੇ ਮੋਢੇ ’ਤੇ ਤਰੱਕੀ ਦੇ ਸਟਾਰ ਲਗਾ ਕੇ ਉਨ੍ਹਾਂ ਨੂੰ ਵੱਡੇ ਸਤਿਕਾਰ ਨਾਲ ਨਵਾਜਿਆ।

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਜੰਗ ਜਾਂ ਸ਼ਾਂਤੀ ਦੇ ਸਮੇਂ ਬਹਾਦੁਰੀ ਪੁਰਸਕਾਰ ਜਿੱਤਣ ਵਾਲੇ ਪੰਜਾਬ ਦੇ ਫ਼ੌਜੀ ਜਾਂ ਪੁਲਿਸ ਜਵਾਨਾ ਤੇ ਅਫਸਰਾਂ ਲਈ ਇਕ-ਇਕ ਰੈਂਕ ਦੀ ਤਰੱਕੀ ਨੀਤੀ ਸਬੰਧੀ ਵਿਚਾਰ ਕਰ ਰਹੀ ਹੈ। ਜੇਕਰ ਅਜਿਹਾ ਕੋਈ ਵੀ ਅਫ਼ਸਰ ਜਾਂ ਜਵਾਨ ਪੰਜਾਬ ਪੁਲਿਸ ਚ ਸ਼ਾਮਲ ਹੋਣ ਦਾ ਇਛੱਕ ਹੋਵੇ ਤਾਂ ਉਸ ਦੀਆਂ ਸੇਵਾਵਾਂ ਅਤੇ ਬਹਾਦਰੀ ਨੂੰ ਪੂਰੀ ਮਾਨਤਾ ਦਿੱਤੀ ਜਾਵੇਗੀ।

 

ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਿਤਾਬ ਅ ਰਿਜ ਟੂ ਫਾਰ-ਵਾਰ ਇਨ ਦ ਕਾਰਗਿਲ ਹਾਈਟਜ਼ਚ ਵੀ ਸਤਪਾਲ ਸਿੰਘ ਦਾ ਜ਼ਿਕਰ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੀਰ ਚੱਕਰ ਜੇਤੂ ਸਤਪਾਲ ਸਿੰਘ ਨੂੰ ਕਾਰਗਿਲ ਵਿਜੇ ਦਿਵਸ ਦੇ ਦਿਨ ਸੀਨੀਅਰ ਹੌਲਦਾਰ ਤੋਂ ਤਰੱਕੀ ਦੇ ਦਿੱਤੀ ਸੀ। ਸੀਨੀਅਰ ਹੌਲਦਾਰ ਵਜੋਂ ਸਤਪਾਲ ਸਿੰਘ 26 ਜੁਲਾਈ ਤਕ ਸੰਗਰੂਰ ਜ਼ਿਲ੍ਹੇ ਚ ਟ੍ਰੈਫ਼ਿਕ ਕੰਟਰੋਲ ਕਰਨ ਦੀ ਡਿਊਟੀ ਨਿਭਾ ਰਹੇ ਸਨ।

 

 

 

 

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain himself promoted star on Satpal Singhs shoulders