ਅਗਲੀ ਕਹਾਣੀ

ਕੈਪਟਨ ਨੇ ਸਾਈਬਰ ਅਪਰਾਧ ਨਾਲ ਨਜਿੱਠਣ ਲਈ ਕੀਤਾ DITAC ਦਾ ਉਦਘਾਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਆਲਾ ਦਰਜੇ ਦੇ ਡਿਜੀਟਲ ਜਾਂਚ ਸਿਖਲਾਈ ਤੇ ਅਧਿਐਨ ਕੇਂਦਰ (ਡੀ.ਆਈ.ਟੀ..ਸੀ.) ਦਾ ਉਦਘਾਟਨ ਕੀਤਾ ਜਿਸ ਨਾਲ ਸਾਈਬਰ ਅੱਤਵਾਦ ਦੇ ਵਧ ਰਹੇ ਖਤਰੇ ਖਾਸ ਤੌਰਤੇ ਸਰਹੱਦੀ ਖੇਤਰਾਂ ਘੁਸਪੈਠ ਅਤੇ ਨਸ਼ਿਆਂ ਦੀ ਤਸਕਰੀ ਵਰਗੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸੂਬੇ ਦੀ ਅੱਤਵਾਦ ਵਿਰੋਧੀ ਸਮਰੱਥਾ ਮਜ਼ਬੂਤ ਹੋਵੇਗੀ

 

ਮੁਲਕ ਦੇ ਇਸ ਚੌਥੇ ਯੂਨਿਟ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਉੱਭਰ ਰਹੇ ਸਾਈਬਰ ਖਤਰਿਆਂ ਲਈ ਆਨਲਾਈਨ ਤਕਨੀਕੀ ਖੁਫੀਆ ਢਾਂਚੇ ਦਾ ਵਿਸਥਾਰ ਕਰਨ ਦੀ ਲੋੜ ਸੀ ਅਤੇ ਅਜਿਹੇ ਤਿੰਨ ਹੋਰ ਯੂਨਿਟ ਗੁਰੂਗ੍ਰਾਮ, ਗੁਹਾਟੀ ਅਤੇ ਉੱਤਰਾਖੰਡ ਵਿੱਚ ਸਥਾਪਤ ਹਨ

 

 

ਪੰਜਾਬ ਵਰਗੇ ਸਰਹੱਦੀ ਸੂਬੇ ਜਿਸ ਦੀ 555 ਕਿਲੋਮੀਟਰ ਸਰਹੱਦ ਦੁਸ਼ਮਣ ਮੁਲਕ ਨਾਲ ਲੱਗਦੀ ਹੈ, ਦੇ ਮਜ਼ਬੂਤ ਖੁਫੀਆ ਸਾਜ਼ੋ-ਸਮਾਨ ਨਾਲ ਲੈਸ ਹੋਣ ਦੀ ਅਹਿਮੀਅਤਤੇ ਜ਼ੋਰ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਭੂਗੋਲਿਕ ਸਥਿਤੀ ਕਾਰਨ ਸੂਬਾ ਘੁਸਪੈਠ ਅਤੇ ਨਸ਼ਿਆਂ ਦੀ ਤਸਕਰੀ ਵਰਗੀਆਂ ਗਤੀਵਿਧੀਆਂ ਪੱਖੋਂ ਸੰਵੇਦਨਸ਼ੀਲ ਹੈ

 

ਉਨਾਂ ਕਿਹਾ ਕਿ ਸਾਈਬਰ ਕ੍ਰਾਈਮ ਦੇ ਉਭਰਨ ਨਾਲ ਗੈਰ-ਰਵਾਇਤੀ ਚੁਣੌਤੀ ਖੜੀ ਹੋਈ ਹੈ ਜਿਸ ਕਰਕੇ ਲੋਕਾਂ ਦੀ ਸੁਰੱਖਿਆ ਨੂੰ ਆਨਲਾਈਨ ਯਕੀਨੀ ਬਣਾਉਣ ਲਈ ਸਾਰੀਆਂ ਤਕਨੀਕਾਂ ਨੂੰ ਮੁੜ ਘੋਖਣਾਂ ਤੇ ਅਪਣਾਉਣਾ ਬਹੁਤ ਜ਼ਰੂਰੀ ਹੈ

 

ਮੁੱਖ ਮੰਤਰੀ ਨੇ ਕਿਹਾ ਇਹ ਸੈਂਟਰ ਪੰਜਾਬ ਪੁਲੀਸ ਅਤੇ ਕੌਮੀ ਤਕਨੀਕੀ ਖੋਜ ਸੰਸਥਾ (ਐਨ.ਟੀ.ਆਰ.) ਦਰਮਿਆਨ ਸਾਂਝੇ ਉੱਦਮ ਦੇ ਤੌਰਤੇ ਸੂਬੇ ਦੇ ਸਾਈਬਰ ਕ੍ਰਾਈਮ ਸੈੱਲ ਵਿੱਚ ਸਥਾਪਤ ਕੀਤਾ ਗਿਆ ਹੈ ਇਸ ਕੇਂਦਰ ਨਾਲ ਸਾਈਬਰ ਫੌਰੈਂਸਿਕ, ਸੋਸ਼ਲ ਮੀਡੀਆ ਦਾ ਅਧਿਐਨ ਅਤੇ ਕਥਨ ਤੇ ਕਹਿਣ ਦੇ ਖੇਤਰ ਵਿੱਚ ਸੂਬੇ ਦੀਆਂ ਚੱਲ ਰਹੀਆਂ ਤਿਆਰੀਆਂ ਨੂੰ ਹੋਰ ਬਲ ਮਿਲੇਗਾ ਉਨਾਂ ਇਹ ਵੀ ਦੱਸਿਆ ਕਿ ਕਾਰਗਿਲ ਵਿੱਚ ਹੋਈ ਘੁਸਪੈਠ ਦੌਰਾਨ ਕੌਮੀ ਸੰਸਥਾ ਦੀ ਸਥਾਪਨਾ ਸਾਲ 2004 ਵਿੱਚ ਕੀਤੀ ਗਈ ਸੀ

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਯੂਨਿਟ ਨਾਲ ਅਮਨਕਾਨੂੰਨ ਦੀ ਰਾਖੀ ਕਰਨ ਵਾਲੀਆਂ ਏਜੰਸੀਆਂ ਸਾਈਬਰ ਸਪੇਸ ਵਿੱਚ ਸਮਾਜ ਵਿਰੋਧੀ ਤੱਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਟੱਕਰ ਦੇਣ ਵਿੱਚ ਮੁਹਾਰਤ ਦਾ ਵਿਕਾਸ ਕਰਨ ਤੋਂ ਇਲਾਵਾ ਸਾਈਬਰ ਕ੍ਰਾਈਮ ਦੀ ਨਿਗਰਾਨੀ ਦੇ ਖੇਤਰ ਵਿੱਚ ਪੁਲੀਸ ਮੁਲਾਜ਼ਮਾਂ ਨੂੰ ਮਿਆਰੀ ਸਿਖਲਾਈ ਵੀ ਦਿੱਤੀ ਜਾ ਸਕੇ

 

ਅਪਰਾਧਿਕ ਗਤੀਵਿਧੀਆਂ ਵਿੱਚ ਤਕਨਾਲੋਜੀ ਵਧ ਰਹੀ ਵਰਤੋਂਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਤਕਨੀਕਾਂ ਦੇ ਵਿਕਾਸ ਵਿੱਚ ਲਗਾਤਾਰ ਅੱਗੇ ਵਧਣ ਦੀ ਲੋੜਤੇ ਜ਼ੋਰ ਦਿੱਤਾ ਤਾਂ ਕਿ ਕਾਨੂੰਨੀ ਮੰਤਵਾਂ ਲਈ ਡਿਜੀਟਲ ਸਬੂਤਾਂ ਨੂੰ ਵਰਤੋਂ ਵਿੱਚ ਲਿਆਂਦਾ ਜਾ ਸਕੇ ਜਿਸ ਨਾਲ ਆਨਲਾਈਨ ਕ੍ਰਾਈਮ ਅਤੇ ਧੋਖਾਧੜੀਆਂ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰ ਕੇ ਕਾਨੂੰਨੀ ਸਿੱਟੇਤੇ ਲਿਜਾਇਆ ਜਾ ਸਕੇ

 

ਉਨਾਂ ਕਿਹਾ ਕਿ ਡਿਜੀਟਲ ਫੋਰੈਂਸਿਕ ਜਾਂਚ ਨੂੰ ਸਮਾਂਬੱਧ ਢੰਗ ਨਾਲ ਨੇਪਰੇ ਚਾੜ ਲੈਣ ਨਾਲ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾ ਸਕੇਗੀ ਅਤੇ ਆਨਲਾਈਨ ਧੋਖਾਧੜੀਆਂ ਨੂੰ ਠੱਲ ਪਵੇਗੀ

 

ਮੁੱਖ ਮੰਤਰੀ ਨੇ ਇਸ ਸੈਂਟਰ ਦਾ ਵੀ ਦੌਰਾ ਕੀਤਾ ਅਤੇ ਸੂਬੇ ਦੇ ਮੁੱਖ ਸੂਚਨਾ ਕਮਿਸ਼ਨਰ ਸੁਰੇਸ਼ ਅਰੋੜਾ ਅਤੇ ਉਨਾਂ ਤੋਂ ਬਾਅਦ ਬਣੇ ਸੂਬੇ ਦੇ ਪੁਲੀਸ ਮੁਖੀ ਦਿਨਕਰ ਗੁਪਤਾ ਵੱਲੋਂ ਐਨ.ਟੀ.ਆਰ.. ਦੀ ਭਾਈਵਾਲੀ ਨਾਲ ਇਸ ਇਮਾਰਤ ਨੂੰ ਰਿਕਾਰਡ ਸਮੇਂ ਵਿੱਚ ਪੂਰਾ ਕਰਨ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ ਸ੍ਰੀ ਅਰੋੜਾ ਦੇ ਪੁਲੀਸ ਮੁਖੀ ਹੁੰਦਿਆਂ ਇਸ ਸੈਂਟਰ ਦੀ ਸਥਾਪਨਾ ਦਾ ਮੁੱਢ ਬੱਝਾ ਸੀ

 

ਮੁੱਖ ਮੰਤਰੀ ਨੇ ਐਡਵਾਂਸ ਫੌਰੈਂਸਿਕ ਲੈਬ ਵਿੱਚ ਤਾਇਨਾਤ ਪੁਲੀਸ ਮੁਲਾਜ਼ਮਾਂ ਨਾਲ ਵੀ ਗੱਲਬਾਤ ਕੀਤੀ ਅਤੇ ਆਨਲਾਈਨ ਡਾਟਾ ਦਾ ਅਧਿਐਨ ਕਰ ਕੇ ਦੋਸ਼ੀਆਂ ਨੂੰ ਫੜਨ ਵਿੱਚ ਉਨਾਂ ਦੀ ਮੁਹਾਰਤ ਦੀ ਸ਼ਲਾਘਾ ਕੀਤੀ ਉਨਾਂ ਨੇ ਡੀ.ਜੀ.ਪੀ. ਨੂੰ ਆਖਿਆ ਕਿ ਸਾਈਬਰ ਕ੍ਰਾਈਮ ਵਿੱਚ ਹੁੰਦੀਆਂ ਨਵੀਆਂ ਤਬਦੀਲੀਆਂ ਬਾਰੇ ਇਨਾਂ ਅਧਿਕਾਰੀਆਂ ਨੂੰ ਜਾਣਕਾਰੀ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ ਇਸ ਮੌਕੇ ਮੁੱਖ ਮੰਤਰੀ ਨੇ ਇਸ ਕੇਂਦਰ ਦੇ ਉਦੇਸ਼ ਤੇ ਕੰਮਕਾਜ ਬਾਰੇ ਸੇਧ ਦਿੰਦੇ ਕਿਤਾਬਚੇ ਨੂੰ ਵੀ ਜਾਰੀ ਕੀਤਾ ਜੋ ਪੰਜਾਬ ਪੁਲੀਸ ਵੱਲੋਂ ਤਿਆਰ ਕੀਤਾ ਗਿਆ ਹੈ

 

ਆਪਣੇ ਸ਼ੁਰੂਆਤੀ ਸ਼ਬਦਾਂ ਵਿੱਚ ਡੀ.ਜੀ.ਪੀ. ਦਿਨਕਰ ਗੁਪਤਾ ਨੇ ਇਸ ਜਾਂਚ ਸਿਖਲਾਈ ਤੇ ਅਧਿਐਨ ਕੇਂਦਰ ਦੀ ਸਥਾਪਨਾ ਲਈ ਸੂਬਾ ਸਰਕਾਰ ਦੇ ਸਹਿਯੋਗ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਉਨਾਂ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਇਸ ਕੇਂਦਰ ਵਿੱਚ ਜਟਿਲ ਉਪਕਰਨਾਂ ਅਤੇ ਸਾਫਟਵੇਅਰ ਨਾਲ ਆਨਲਾਈਨ ਅਪਰਾਧ ਦੀ ਜਾਂਚ-ਪੜਤਾਲ ਦੀ ਪ੍ਰਕਿਰਿਆ ਵਿੱਚ ਤੇਜ਼ੀ ਆਵੇਗੀ ਸ੍ਰੀ ਗੁਪਤਾ ਨੇ ਮੁੱਖ ਮੰਤਰੀ ਨੂੰ ਯਾਦਗਾਰੀ ਚਿੰਨ ਵੀ ਭੇਟ ਕੀਤਾ

 

ਇਸ ਮੌਕੇ ਐਨ.ਟੀ.ਆਰ. ਦੇ ਚੇਅਰਮੈਨ ਸਤੀਸ਼ ਚੰਦਰ ਝਾਅ ਨੇ ਇਸ ਸੈਂਟਰ ਨੂੰ ਛੇਤੀ ਤੋਂ ਛੇਤੀ ਚਾਲੂ ਕਰਨ ਲਈ ਮੁੱਖ ਮੰਤਰੀ ਵੱਲੋਂ ਨਿਭਾਏ ਸਰਗਰਮ ਰੋਲ ਲਈ ਉਨਾਂ ਦੀ ਭਰਵੀਂ ਸ਼ਲਾਘਾ ਕੀਤੀ ਉਨਾਂ ਕਿਹਾ ਕਿ ਕਿਸੇ ਵੀ ਅੱਤਵਾਦੀ ਹਮਲੇ ਅਤੇ ਇਸ ਨੂੰ ਰੋਕਣ ਦਰਮਿਆਨ ਖੁਫ਼ੀਆ ਪਹੁੰਚ ਵੱਖਰੀ ਹੁੰਦੀ ਹੈ

 

ਉਨਾਂ ਕਿਹਾ ਕਿ ਅੱਤਵਾਦ ਅਤੇ ਆਨਲਾਈਨ ਅਪਰਾਧ ਨਾਲ ਨਜਿੱਠਣ ਲਈ ਸੂਬਾ ਸਰਕਾਰ ਦੇ ਯਤਨਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਇਸ ਨਾਲ ਜੁੜੇ ਮੁਲਾਜ਼ਮਾਂ ਨੂੰ ਸਿਖਲਾਈ ਦਿੱਤੀ ਜਾਵੇਗੀ

 

ਜਾਂਚ ਬਿਊਰੋ ਦੇ ਡਾਇਰੈਕਟਰ ਪ੍ਰਬੋਧ ਕੁਮਾਰ ਨੇ ਇਸ ਯੂਨਿਟ ਨੂੰ ਸਾਈਬਰ ਫੌਰੈਂਸਿਕ ਅਤੇ ਸਾਈਬਰ ਵਿਰੋਧੀ ਅਪਰਾਧ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਸੂਬਾ ਸਰਕਾਰ ਦੇ ਯਤਨਾਂ ਦਾ ਰਲੇਵਾਂ ਦੱਸਿਆ

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain inaugurates DITAC to tackle cyber crime