ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਲਤਾਨਪੁਰ ਲੋਧੀ ’ਚ 550ਵੇਂ ਪ੍ਰਕਾਸ਼ ਪੁਰਬ ਦੇ ਸਰਕਾਰੀ ਸਮਾਰੋਹਾਂ ਦੀ ਸ਼ੁਰੂਆਤ

ਸੁਲਤਾਨਪੁਰ ਲੋਧੀ ’ਚ 550ਵੇਂ ਪ੍ਰਕਾਸ਼ ਪੁਰਬ ਦੇ ਸਰਕਾਰੀ ਸਮਾਰੋਹਾਂ ਦੀ ਸ਼ੁਰੂਆਤ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਤ ਸਰਕਾਰੀ ਸਮਾਰੋਹਾਂ ਦੀ ਸ਼ੁਰੂਆਤ ਇੱਥੇ ਅੱਜ ਸਹਿਜ ਪਾਠ ਦੀ ਅਰੰਭਤਾ ਨਾਲ ਹੋ ਗਈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਿਨੇਟ ਦੇ ਸਾਰੇ ਮੰਤਰੀ ਤੇ ਵਿਧਾਇਕ ਹਾਜ਼ਰ ਰਹੇ। ਵੱਡੀ ਗਿਣਤੀ 'ਚ ਸੰਗਤ ਵੀ ਮੌਜੂਦ ਹੈ।

 

 

ਇਸ ਦੇ ਨਾਲ ਹੀ ਸਭਿਆਚਾਰਕ ਸਮਾਰੋਹ ਵੀ ਸ਼ੁਰੂ ਹੋ ਗਏ ਹਨ ਤੇ ਲੇਜ਼ਰ ਕਿਰਨਾਂ ਨਾਲ ਇਹ ਸਮਾਰੋਹ ਬਹੁਤ ਸੋਹਣੇ ਲੱਗਦੇ ਹਨ।

 

 

ਇੱਥੇ ਪਾਰਕਿੰਗ ਲਈ ਹੀ 200 ਏਕੜ ਦੇ ਵਿਸ਼ਾਲ ਸਥਾਨ ਦਾ ਇੰਤਜ਼ਾਮ ਕੀਤਾ ਗਿਆ ਹੈ ਕਿਉਂਕਿ ਇੱਥੇ ਪੁੱਜਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਲੱਖਾਂ ’ਚ ਹੈ ਤੇ ਅਗਲੇ ਕੁਝ ਦਿਨਾਂ ਤੱਕ ਇਹ ਗਿਣਤੀ ਨਿਰੰਤਰ ਵਧਦੀ ਰਹੇਗੀ।

 

 

ਪ੍ਰਕਾਸ਼ ਉਤਸਵ ਭਾਵੇਂ ਇੱਕ ਹਫ਼ਤੇ ਬਾਅਦ 12 ਨਵੰਬਰ ਨੂੰ ਹੋਵੇਗਾ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਨ੍ਹਾਂ ਸਮਾਰੋਹਾਂ ਦੀ ਸ਼ੁਰੂਆਤ ਕਰ ਦਿੱਤੀ ਹੈ।। ਕੌਮਾਂਤਰੀ ਨਗਰ ਕੀਰਤਨ ਵੀ ਅੱਜ ਹੀ ਸੁਲਤਾਨਪੁਰ ਲੋਧੀ ਵਿਖੇ ਪੁੱਜ ਕੇ ਸੰਪੰਨ ਹੋਇਆ।

ਸੁਲਤਾਨਪੁਰ ਲੋਧੀ ’ਚ 550ਵੇਂ ਪ੍ਰਕਾਸ਼ ਪੁਰਬ ਦੇ ਸਰਕਾਰੀ ਸਮਾਰੋਹਾਂ ਦੀ ਸ਼ੁਰੂਆਤ

 

ਇਸ ਤੋਂ ਪਹਿਲਾਂ ਕੌਮਾਂਤਰੀ ਨਗਰ ਕੀਰਤਨ ਅੱਜ ਸਵੇਰੇ ਕਪੂਰਥਲਾ ਪੁੱਜਾ। ਸੰਗਤਾਂ ਰਾਤ ਤੋਂ ਹੀ ਇੱਥੇ ਉਡੀਕ ’ਚ ਬੈਠੀਆਂ ਸਨ। ਨਗਰ ਕੀਰਤਨ ਦੇ ਕਪੂਰਥਲਾ ਪੁੱਜਣ ਦਾ ਨਿਰਧਾਰਤ ਸਮਾਂ ਸਵੇਰੇ 7:00 ਵਜੇ ਦਾ ਸੀ ਪਰ ਇਹ 8:00 ਵਜੇ ਪੁੱਜਾ। ਤਦ ਸੰਗਤਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਵੇਖਿਆ ਗਿਆ।

 

 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸਮਾਰੋਹ ਬੀਤੀ 1 ਨਵੰਬਰ ਤੋਂ ਹੀ ਸ਼ੁਰੂ ਕਰ ਦਿੱਤੇ ਗਏ ਸਨ।

 

 

ਪਰਸੋਂ ਕੈਬਿਨੇਟ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਸਰਕਾਰੀ ਸਮਾਰੋਹ ਲਈ ਤਿਆਰ ਕੀਤੇ ਪੰਡਾਲ ਦਾ ਜਾਇਜ਼ਾ ਲਿਆ ਸੀ। ਅੱਜ ਮੁੱਖ ਮੰਤਰੀ ਤੇ ਹੋਰ ਪਾਰਟੀਆਂ ਦੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਸਹਿਜ ਪਾਠ ਭੋਗ ਨਾਲ ਪ੍ਰਕਾਸ਼ ਪੁਰਬ ਸਮਾਰੋਹਾਂ ਦੀ ਸ਼ੁਰੂਆਤ ਹੋ ਗਈ ਹੈ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸੂਬਾਈ ਕੈਬਿਨੇਟ ਦੀ ਮੀਟਿੰਗ ਵੀ ਸੁਲਤਾਨਪੁਰ ਲੋਧੀ ਵਿਖੇ ਹੀ ਹੋਈੇ।

ਸੁਲਤਾਨਪੁਰ ਲੋਧੀ ’ਚ 550ਵੇਂ ਪ੍ਰਕਾਸ਼ ਪੁਰਬ ਦੇ ਸਰਕਾਰੀ ਸਮਾਰੋਹਾਂ ਦੀ ਸ਼ੁਰੂਆਤ

 

ਭਲਕੇ 6 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਵੀ ਹੋਣ ਜਾ ਰਿਹਾ ਹੈ। ਇਹ ਸੈਸ਼ਨ ਵੀ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ।

 

 

ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਮੁਤਾਬਕ ਮੁੱਖ ਮੰਤਰੀ ਭਲਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਉੱਤੇ ਆਧਾਰਤ ਪ੍ਰਦਰਸ਼ਨੀਆਂ ਦਾ ਉਦਘਾਟਨ ਕਰਨਗੇ। ਪੰਜਾਬ ਦੇ ਸੈਰਸਪਾਟਾ ਵਿਭਾਗ ਨੇ ਗੁਰੂ ਸਾਹਿਬ ਦੇ ਜੀਵਨ ਉੱਤੇ ਇੱਕ ਪ੍ਰਦਰਸ਼ਨੀ ਲਾਉਣੀ ਹੈ। ਇੱਥੇ ਇੱਕ NGO (ਗ਼ੈਰਸਰਕਾਰੀ ਸੰਗਠਨ) ਪੰਜਾਬ ਡਿਜੀਟਲ ਲਾਇਬਰੇਰੀ ਦੇ ਕਿਊਰੇਟਰਗੁਰੂ ਨਾਨਕ ਸਾਹਿਬ: ਪ੍ਰਕਾਸ਼ ਤੇ ਪ੍ਰੇਮਨਾਂਅ ਦੀ ਪ੍ਰਦਰਸ਼ਨੀ ਲਾਉਣਗੇ।

 

 

ਇਸ ਪ੍ਰਦਰਸ਼ਨੀ ਵਿੱਚ ਪੰਜਾਬ ਦੇ ਉਨ੍ਹਾਂ 70 ਪਿੰਡਾਂ ਦੀਆਂ ਤਸਵੀਰਾਂ ਵੀ ਪ੍ਰਦਰਸ਼ਿਤ ਹੋਣਗੀਆਂ; ਜਿਨ੍ਹਾਂ ਗੁਰੂ ਜੀ ਗਏ ਸਨ। ਇਸ ਤੋਂ ਇਲਾਵਾ ਪੰਜਾਬ ਲਘੂ ਉਦਯੋਗ ਤੇ ਬਰਾਮਦ ਨਿਗਮ (PSIEC) ਵੱਲੋਂ ਵੀ ਇੱਕ ਪ੍ਰਦਰਸ਼ਨੀ ਲਾਈ ਜਾ ਰਹੀ ਹੈ; ਜਿੱਥੇ 148 ਸਟਾਲ ਲੱਗੇ ਹੋਣਗੇ; ਜਿੱਥੇ 31 ਸਰਕਾਰੀ ਵਿਭਾਗ ਤੇ ਪੰਜਾਬ ਦੇ ਦਸਤਕਾਰੀ ਦੇ ਮਾਹਿਰ ਕਾਰੀਗਰ ਤੇ ਕਲਾਕਾਰ ਆਪੋਆਪਣੇ ਉਤਪਾਦ ਵੀ ਪ੍ਰਦਰਸ਼ਿਤ ਕਰਨਗੇ।

 

 

ਇਸ ਤੋਂ ਇਲਾਵਾ ਸਰਕਾਰ ਨੇ ਇੱਕ ਵਿਸ਼ਾਲ ਮਲਟੀਮੀਡੀਆ ਰੌਸ਼ਨੀ ਤੇ ਆਵਾਜ਼ (ਲਾਈਟ ਐਂਡ ਸਾਊਂਡ) ਸ਼ੋਅ ਵੀ ਪ੍ਰਦਰਸ਼ਿਤ ਕਰਨਾ ਹੈ। ਇਸ ਵਿੱਚ ਡਿਜੀਟਲ ਤਕਨੀਕਾਂ ਅਪਣਾਈਆਂ ਜਾਣਗੀਆ ਤੇ ਪੰਜਾਬੀ ਦੇ ਉੱਘੇ ਗਾਇਕ ਤੇ ਹੋਰ ਕਲਾਕਾਰ ਆਪੋਆਪਣੀਆਂ ਪੇਸ਼ਕਾਰੀਆਂ ਦੇਣਗੇ।

 

 

ਇਹਲਾਈਟ ਐਂਡ ਸਾਊਂਡ ਸ਼ੋਅਅੱਜ 4 ਨਵੰਬਰ ਤੋਂ ਲੈ ਕੇ 9 ਨਵੰਬਰ ਤੱਕ ਅਤੇ ਫਿਰ 13 ਤੋਂ 15 ਨਵੰਬਰ ਤੱਕ ਸ਼ਾਮੀਂ 7 ਵਜੇ ਤੋਂ ਲੈ ਕੇ ਰਾਤੀਂ 9:15 ਵਜੇ ਤੱਕ ਪ੍ਰਦਰਸ਼ਿਤ ਹੋਇਆ ਕਰੇਗਾ। ਆਉਂਦੀ 10, 11 ਅਤੇ 12 ਨਵੰਬਰ ਨੂੰ ਕਿਉਂਕਿ ਇੱਥੇ ਲੱਖਾਂ ਸ਼ਰਧਾਲੂਆਂ ਦੀ ਭੀੜ ਰਹੇਗੀ; ਇਸ ਲਈ ਇਹ ਇਨ੍ਹਾਂ ਤਿੰਨ ਦਿਨਾਂ ਦੌਰਾਨ ਸ਼ਾਮੀਂ 7 ਵਜੇ ਤੋਂ ਰਾਤੀਂ 10:30 ਵਜੇ ਤੱਕ ਚੱਲਿਆ ਕਰੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain inaugurates Parkash Purb functions in Sultanpur Lodhi