ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਨੇ ਗੁਰਪਤਵੰਤ ਸਿੰਘ ਪਨੂੰ ਤੇ ਪਾਕਿ ਨੂੰ ਸੁਣਾਈਆਂ ਖਰੀਆਂ-ਖਰੀਆਂ

ਕੈਪਟਨ ਨੇ ਗੁਰਪਤਵੰਤ ਸਿੰਘ ਪਨੂੰ ਤੇ ਪਾਕਿ ਨੂੰ ਸੁਣਾਈਆਂ ਖਰੀਆਂ-ਖਰੀਆਂ

--  ਕਿਹਾ, ਭਾਰਤੀ ਪੰਜਾਬ `ਚ ਗੜਬੜ ਫੈਲਾਉਣ ਤੋਂ ਬਾਜ਼ ਆਵੇ ਪਾਕਿਸਤਾਨ

--  ਸੱਚਮੁਚ ਅਮਨ ਦਾ ਲਾਂਘਾ ਕਾਇਮ ਕਰਨ ਭਾਰਤ ਤੇ ਪਾਕਿਸਤਾਨ


ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ‘ਸਿੱਖਸ ਫ਼ਾਰ ਜਸਟਿਸ` ਨਾਂਅ ਦੀ ਜੱਥੇਬੰਦੀ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਵੱਲੋਂ ‘ਭਾਰਤੀ ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਪਾਕਿਸਤਾਨ ਦੀ ਮਦਦ ਲੈਣ` ਦੀ ਗੱਲ ਕਰਨ ਤੋਂ ਤਾਂ ਹੁਣ ਪੂਰੀ ਤਰ੍ਹਾਂ ਜ਼ਾਹਿਰ ਹੋ ਗਿਆ ਹੈ ਕਿ ਇਸ ਜੱਥੇਬੰਦੀ ਦੀ ਇਸ ਵੇਲੇ ਪੂਰੀ ਤਰ੍ਹਾਂ ਪਾਕਿਸਤਾਨੀ ਫ਼ੌਜ ਤੇ ਉਸ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਨਾਲ ਮਿਲੀਭੂਗਤ ਹੈ।


ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਿੱਲੀ ਹੁਣ ਥੈਲੇ `ਚੋਂ ਪੂਰੀ ਤਰ੍ਹਾਂ ਬਾਹਰ ਆ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ‘ਸਿੱਖਸ ਫ਼ਾਰ ਜਸਟਿਸ` ਹੌਲੀ-ਹੌਲੀ ਖ਼ਾਲਿਸਤਾਨ ਲਈ ਰਾਇਸ਼ੁਮਾਰੀ ਕਰਵਾਉਣ ਦੀ ਮੁਹਿੰਮ ਚਲਾ ਰਹੀ ਹੈ ਤੇ ਉਸ ਨੂੰ ਪੂਰੀ ਤਰ੍ਹਾਂ ਪਾਕਿਸਤਾਨੀ ਫ਼ੌਜ ਤੇ ਆਈਐੱਸਆਈ ਦੀ ਹਮਾਇਤ ਹਾਸਲ ਹੈ। ਇਹ ਜੱਥੇਬੰਦੀ ਭਾਰਤੀ ਪੰਜਾਬ `ਚ ਗੜਬੜ ਫੈਲਾਉਣੀ ਚਾਹੁੰਦੀ ਹੈ।


ਮੁੱਖ ਮੰਤਰੀ ਨੇ ਕਿਹਾ ਕਿ ‘ਸਿੱਖਸ ਫ਼ਾਰ ਜਸਟਿਸ` ਨੇ ਅਗਲੇ ਵਰ੍ਹੇ 2019 ਦੌਰਾਨ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾਣਾ ਹੈ, ਅਜਿਹੇ ਵੇਲੇ ਕਰਤਾਰਪੁਰ ਸਾਹਿਬ ਵਿਖੇ ਇੱਕ ਕਨਵੈਨਸ਼ਨ ਕਰਵਾਉਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਤਾਂ ਪਹਿਲਾਂ ਹੀ ਅਜਿਹਾ ਖ਼ਦਸ਼ਾ ਪ੍ਰਗਟਾ ਦਿੱਤਾ ਸੀ ਕਿ ਕਰਤਾਰਪੁਰ ਸਾਹਿਬ ਲਾਂਘਾ ਕਿਤੇ ਆਈਐੱਸਆਈ ਦੀ ਕੋਈ ਭਾਰਤ-ਵਿਰੋਧੀ ਚਾਲ ਤਾਂ ਨਹੀਂ। ਉਨ੍ਹਾਂ ਕਿਹਾ ਕਿ ਇਸ ਤੱਥ ਤੋਂ ਵੀ ਸਾਰੇ ਵਾਕਫ਼ ਹਲ ਕਿ ਪਾਕਿਸਤਾਨ ਦੀ ਜਮਹੂਰੀ ਢੰਗ ਨਾਲ ਚੁਣੀ ਜਾਣ ਵਾਲੀ ਸਰਕਾਰ ਫ਼ੌਜ ਅੱਗੇ ਸਦਾ ਕਠਪੁਤਲੀ ਵਾਂਗ ਨੱਚਦੀ ਰਹੀ ਹੈ।


ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ‘ਸਿੱਖਸ ਫ਼ਾਰ ਜਸਟਿਸ` ਦੀ ਹੁਣ ਹੋਰ ਹਮਾਇਤ ਨਾ ਕਰੇ ਕਿਉਂਕਿ ਉਹ ਲੋਕ ਪੰਜਾਬ `ਚ ਮਸਾਂ ਸਥਾਪਤ ਹੋਈ ਸ਼ਾਂਤੀ ਨੂੰ ਭੰਗ ਕਰਨ `ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਭਾਰਤ ਹੱਥੋਂ ਸਦਾ ਮੂੰਹ ਦੀ ਖਾਧੀ ਹੈ ਤੇ ਹਰ ਵਾਰ 1965, 1971 ਤੇ ਕਾਰਗਿਲ ਦੀਆਂ ਜੰਗਾਂ ਵਿੱਚ ਉਹ ਹਾਰਦਾ ਹੀ ਰਿਹਾ ਹੈ। ਇਸ ਲਈ ਪਾਕਿਸਤਾਨੀ ਫ਼ੌਜ ਨੂੰ ਇਹ ਸਭ ਚੇਤੇ ਰੱਖਣਾ ਚਾਹੀਦਾ ਹੈ।


ਜੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸੱਚਮੁਚ ਹੀ ਆਪਣੇ ਦਰ ਖੋਲ੍ਹਣ, ਭਾਰਤ ਨਾਲ ਲੰਮੇਰੇ ਸਮੇਂ ਤੱਕ ਅਮਨ ਕਾਇਮ ਰੱਖਣ ਦੇ ਚਾਹਵਾਨ ਹਨ, ਤਾਂ ਉਨ੍ਹਾਂ ਨੂੰ ‘ਸਿੱਖਸ ਫ਼ਾਰ ਜਸਟਿਸ` ਦੇ ਤਾਜ਼ਾ ਬਿਆਨ ਦੀ ਆਲੋਚਨਾ ਕਰਨੀ ਚਾਹੀਦੀ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪਾਕਿਸਤਾਨ ਦੀ ਧਰਤੀ ਦੀ ਵਰਤੋਂ ਭਾਰਤ-ਵਿਰੋਧੀ ਗਤੀਵਿਧੱੀਆਂ ਲਈ ਨਾ ਹੋਣ ਦਿੱਤੀ ਜਾਵੇ।


ਦੋਵੇਂ ਦੇਸ਼ਾਂ ਭਾਰਤ ਤੇ ਪਾਕਿਸਤਾਨ ਨੂੰ ਸੱਚਮੁਚ ਅਮਨ ਦਾ ਲਾਂਘਾ ਕਾਇਮ ਕਰਨਾ ਚਾਹੀਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain lashes out at Pannu and Pakistan