ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਨਿਵੇਸ਼ ਬਾਰੇ ਜਾਪਾਨ ਤੇ UAE ਦੇ ਨੁਮਾਇੰਦਿਆਂ ਨੂੰ ਮਿਲੇ ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਵੱਖ ਵੱਖ ਵਿਦੇਸ਼ੀ ਮਿਸ਼ਨਾਂ ਦੇ ਨੁਮਾਇੰਦਿਆਂ ਅਤੇ ਸਫੀਰਾਂ ਨਾਲ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ ਤੇ ਉਨਾਂ ਨੂੰ ਸੂਬੇ ਨਿਵੇਸ਼ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿੱਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ

 

ਇਸ ਦੌਰਾਨ ਕੈਪਟਨ ਨੇ ਜਪਾਨੀ ਹਾਈ ਕਮਿਸ਼ਨਰ ਕੇਂਜੀ ਹਿਰਾਮਾਤਸ਼ੂ ਨਾਲ ਮੁਲਾਕਾਤ ਕਰਦਿਆਂ ਕਈ ਅਹਿਮ ਮੁੱਦਿਆਂ ਤੇ ਗੱਲਬਾਤ ਕੀਤੀ। ਪੰਜਾਬ ਸੈਰ-ਸਪਾਟਾ ਖੇਤਰ ਨੂੰ ਉਤਸ਼ਾਹਿਤ ਕਰਨ ਚ ਕੇਂਜੀ ਹਿਰਾਮਾਤਸ਼ੂ ਨੇ ਡੂੰਘੀ ਦਿਲਚਸਪੀ ਪ੍ਰਗਟ ਕੀਤੀ ਤੇ ਉਨਾਂ ਦੇ ਪ੍ਰਸਤਾਵਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਤਲਵਾੜਾ ਵਿਖੇ ਤਕਰੀਬਨ 500 ਏਕੜ ਰਕਬੇ ਵਿਚ ਸੈਰ-ਸਪਾਟੇ ਵਾਲੀ ਜਗਾਂ ਵਿਕਸਤ ਕਰਨ ਸਬੰਧੀ ਸੰਭਾਵਨਾ ਜਾਣਨ ਲਈ ਜਾਪਾਨ ਦੇ ਸਮਰਥਨ ਦਾ ਸਵਾਗਤ ਕੀਤਾ, ਜੋ ਕੁਦਰਤੀ ਅਤੇ ਸੰਜੀਵੀ ਸੁੰਦਰਤਾ ਨਾਲ ਭਰਪੂਰ ਹੈ

 

ਕੈਪਟਨ ਨੇ ਉਨਾਂ ਨੂੰ ਰਾਜਪੁਰਾ ਜਾਂ ਬਠਿੰਡਾ ਵਿਖੇ 500 ਤੋਂ 700 ਏਕੜ ਰਕਬੇ ਵਿਚ ਟੈਕਨਾਲੋਜੀ ਹੱਬ ਵਿਕਸਤ ਕਰਨ ਦੀ ਸੰਭਾਵਨਾ ਬਾਰੇ ਜਾਣਨ ਦਾ ਵੀ ਸੱਦਾ ਦਿੱਤਾ ਤੇ ਸੁਝਾਅ ਦਿੱਤਾ ਕਿ ਇਸ ਤਜਵੀਜ਼ ਨੂੰ ਦਸੰਬਰ ਦੇ ਸੰਮੇਲਨ ਵਿਚ ਅਮਲੀ ਰੂਪ ਦਿੱਤਾ ਜਾਵੇਗਾ ਜਾਪਾਨੀ ਹਾਈ ਕਮਿਸ਼ਨਰ ਨੇ ਵਿਸ਼ਵ ਪ੍ਰਸਿੱਧ ਤੋਸ਼ੀਬਾ ਗਰੁੱਪ ਦੇ ਸਹਿਯੋਗ ਨਾਲ ਇੱਕ ਇਲੈਕਟਿ੍ਰਕ ਵਾਹਨ ਨਿਰਮਾਣ ਕੇਂਦਰ ਸਥਾਪਤ ਕਰਨ ਵਿੱਚ ਵੀ ਦਿਲਚਸਪੀ ਜ਼ਾਹਿਰ ਕੀਤੀ ਮੀਟਿੰਗ ਦੌਰਾਨ ਮੁਹਾਲੀ ਵਿਖੇ ਆਈ.ਟੀ. ਸੈਕਟਰ ਵਿੱਚ ਸੈਂਟਰ ਆਫ ਐਕਸੀਲੈਂਸ ਸਥਾਪਤ ਕਰਨ ਦੀ ਪ੍ਰਗਤੀਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ


ਯੂ.. ਦੇ ਸਫ਼ੀਰ ਡਾ. ਅਹਿਮਦ ਐਲ ਬੰਨਾ ਮੁੱਖ ਮੰਤਰੀ ਨਾਲ ਕੀਤੀ ਮੀਟਿੰਗ ਵਿੱਚ ਉਨਾਂ ਨੂੰ ਜਾਣੂ ਕਰਵਾਇਆ ਕਿ .ਐਮ...ਆਰ. ਦੀ ਭਾਈਵਾਲੀ ਨਾਲ ਇੱਕ ਮੈਗਾ ਫੂਡ ਪਾਰਕ ਸਥਾਪਤ ਕੀਤਾ ਜਾਵੇਗਾ ਅਤੇ ਇਸ ਸਬੰਧ ਵਿੱਚ ਅਗਲੇਰੀ ਕਾਰਵਾਈ ਨੂੰ ਅੰਤਿਮ ਰੂਪ ਦੇਣ ਲਈ ਯੂਏਈ ਦੇ ਖ਼ੁਰਾਕ ਸੁਰੱਖਿਆ ਮੰਤਰਾਲੇ ਦੀ ਟੀਮ ਜਲਦ ਹੀ ਪੰਜਾਬ ਦਾ ਦੌਰਾ ਕਰੇਗੀ ਹੋਰਨਾਂ ਕੌਮਾਂਤਰੀ ਹਵਾਈ ਅੱਡਿਆਂਤੇ ਜ਼ਹਾਜ਼ਾਂ ਦੀ ਭਾਰੀ ਆਵਾਜਾਈ ਦੇ ਮੱਦੇਨਜ਼ਰ ਕੁਝ ਉਡਾਨਾਂ ਅੰਮਿ੍ਰਤਸਰ ਹਵਾਈ ਅੱਡੇ ਵੱਲ ਮੋੜਨ ਲਈ ਉਨਾਂ ਕੇਂਦਰ ਹਵਾਬਾਜ਼ੀ ਮੰਤਰਾਲੇ ਨੂੰ ਅਪੀਲ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੇ ਦਖ਼ਲ ਦੀ ਮੰਗ ਵੀ ਕੀਤੀ ਇਸ ਨਾਲ ਦੋਵੇਂ ਪਾਸਿਆਂ ਦੇ ਵਪਾਰ ਅਤੇ ਵਣਜ ਨੂੰ ਹੁਲਾਰਾ ਮਿਲੇਗਾ

 

ਡਾ. ਬੰਨਾ ਨੇ ਮੁੱਖ ਮੰਤਰੀ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂ.. ਦੇ ਕਈ ਵਪਾਰਕ ਗਰੁੱਪ ਜਿਵੇਂ ਲੁਲੂ ਗਰੁੱਪ, ਡੀ ਵਰਲਡ, ਸ਼ਰਾਫ਼ ਗਰੁੱਪ ਅਤੇ ਬੀ.ਆਰ.ਐਸ ਵੱਲੋਂ ਪਹਿਲਾਂ ਹੀ ਫੂਡ ਪ੍ਰੋਸੈਸਿੰਗ, ਲਾਜਿਸਟਿਕ, ਸ਼ਹਿਰੀ ਢਾਂਚਾਗਤ ਵਿਕਾਸ ਅਤੇ ਸਿਹਤ ਆਦਿ ਖੇਤਰਾਂ ਵਿੱਚ ਵਪਾਰ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਵਿੱਚ ਸੰਭਾਵਨਾਵਾਂ ਤਲਾਸ਼ੀਆਂ ਜਾ ਰਹੀਆਂ ਹਨ


ਇਸ ਤੋਂ ਪਹਿਲਾਂ ਪੰਜਾਬ ਵਿੱਚ ਨਿਵੇਸ਼ ਅਤੇ ਉਦਯੋਗੀਕਰਨ ਦੇ ਮਾਹੌਲ ਬਾਰੇ ਪਾਵਰ ਪੁਆਇੰਟ ਪੇਸ਼ਕਾਰੀ ਜ਼ਰੀਏ ਜਾਣਕਾਰੀ ਦਿੰਦਿਆਂ ਇਨਵੈਸਟਮੈਂਟ ਪ੍ਰਮੋਸ਼ਨ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਪੰਜਾਬ ਚਾਹੇ ਭੂਗੋਲਿਕ ਤੌਰਤੇ ਭਾਰਤ ਦਾ ਮਹਿਜ਼ 1.5 ਫੀਸਦੀ ਹੈ ਪ੍ਰੰਤੂ ਮੁਲਕ ਦੇ ਜੀ.ਡੀ.ਪੀ. ਵਿੱਚ ਇਸ ਦਾ ਯੋਗਦਾਨ ਤਿੰਨ ਫੀਸਦੀ ਹੈ

 

ਉਨਾਂ ਕਿਹਾ ਕਿ ਪੰਜਾਬ ਟਰੈਕਟਰਾਂ, ਸਾਈਕਲਾਂ ਤੇ ਸਾਈਕਲਾਂ ਦੇ ਪੁਰਜ਼ਿਆਂ ਅਤੇ ਹੌਜ਼ਰੀ ਦੇ ਖੇਤਰ ਦਾ ਨਿਰਮਾਣ ਅਤੇ ਨਿਰਮਾਤਾ ਕਰਨ ਦਾ ਘਰ ਹੈ ਪੰਜਾਬ ਵੱਡਾ ਨਿਰਯਾਤਕਾਰ ਹੈ ਜਿੱਥੇ ਵਿੱਤੀ ਸਾਲ 2018-19 ਦੌਰਾਨ 6 ਬਿਲੀਅਨ ਅਮਰੀਕੀ ਡਾਲਰ ਦਾ ਸਮਾਨ 200 ਤੋਂ ਵੱਧ ਮੁਲਕਾਂ ਨੂੰ ਗਿਆ


ਇਸ ਮੌਕੇ ਇਨਵੈਸਟ ਪੰਜਾਬ ਦੇ ਸੀ... ਰਜਤ ਅੱਗਰਵਾਲ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪੰਜਾਬ ਸਰਕਾਰ ਵੱਲੋਂ ਇਹ ਵਿਸ਼ਵਾਸ ਦਿਵਾਇਆ ਕਿ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਅਤੇ ਵਪਾਰ ਸਥਾਪਤ ਕਰਨ ਲਈ ਹਰ ਸੰਭਵ ਸਹਾਇਤਾ ਅਤੇ ਸਹਿਯੋਗ ਦਿੱਤਾ ਜਾਵੇਗਾ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain meets Japanese and UAE representatives on investment in Punjab