ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਨੇ ਇੰਝ ਇੱਕ ਝਟਕੇ ’ਚ ਖ਼ਤਮ ਕੀਤੀਆਂ ਆਪਣੇ ਮੰਤਰੀ ਦੀਆਂ ਬਾਗ਼ੀ ਸੁਰਾਂ

ਕੈਪਟਨ ਨੇ ਇੰਝ ਇੱਕ ਝਟਕੇ ’ਚ ਖ਼ਤਮ ਕੀਤੀਆਂ ਆਪਣੇ ਮੰਤਰੀ ਦੀਆਂ ਬਾਗ਼ੀ ਸੁਰਾਂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਇਕੱਠੇ ਛੇ ਸਿਆਸੀ ਸਲਾਹਕਾਰਾਂ ਦੀ ਨਿਯੁਕਤੀ ਕਰ ਕੇ ਪਾਰਟੀ ’ਚ ਚੱਲ ਰਹੀਆਂ ਬਾਗ਼ੀ ਸੁਰਾਂ ਨੂੰ ਇੱਕੋ ਝਟਕੇ ਵਿੱਚ ਸ਼ਾਂਤ ਕਰ ਦਿੱਤਾ। ਇੰਝ ਯਕੀਨੀ ਤੌਰ ਉੱਤੇ ਉਨ੍ਹਾਂ ਆਪਣੀ ਕਮਾਲ ਦੀ ਸਿਆਸੀ ਯੋਗਤਾ ਦਾ ਪ੍ਰਦਰਸ਼ਨ ਕੀਤਾ।

 

 

ਦਰਅਸਲ, ਪੰਜਾਬ ਕਾਂਗਰਸ ਪਾਰਟੀ ਦੇ ਇੱਕ ਵਰਗ ਵਿੱਚ ਬਰਗਾੜੀ ਬੇਅਦਬੀ ਕਾਂਡ ਨੂੰ ਲੈ ਕੇ ਕੁਝ ਨਾਰਾਜ਼ਗੀ ਤੇ ਬਗ਼ਾਵਤ ਚੱਲ ਰਹੀ ਸੀ ਤੇ ਉਹ ਸਾਰੀਆਂ ਬਾਗ਼ੀ ਸੁਰਾਂ ਕੈਪਟਨ ਦੀਆਂ ਇਨ੍ਹਾਂ ਛੇ ਨਿਯੁਕਤੀਆਂ ਨਾਲ ਖ਼ਤਮ ਹੋ ਗਈਆਂ। ਉਨ੍ਹਾਂ ਨੇ ਬਾਗ਼ੀ ਕਿਸਮ ਦੇ ਵਿਧਾਇਕਾਂ ਦੇ ਮੂੰਹ ਵੀ ਬੰਦ ਕਰ ਦਿੱਤੇ।

 

 

ਕੈਪਟਨ ਵੱਲੋਂ ਕੀਤੀਆਂ ਨਿਯੁਕਤੀਆਂ ਵਿੱਚ ਇਹ ਨਾਂਅ ਸ਼ਾਮਲ ਹਨ: ਅਮਰਿੰਦਰ ਸਿੰਘ ਰਾਜਾ ਵੜਿੰਗ, ਕੁਲਜੀਤ ਨਾਗਰਾ, ਕੁਸ਼ਲਦੀਪ ਢਿਲੋਂ, ਇੰਦਰਬੀਰ ਸਿੰਘ ਬੋਲਾਰੀਆ, ਸੰਗਤ ਸਿੰਘ ਗਿਲਜੀਆਂ ਤੇ ਤਰਸੇਮ ਸਿੰਘ ਡੀਸੀ। ਸ੍ਰੀ ਤਰਸੇਮ ਸਿੰਘ ਨੂੰ ਛੱਡ ਕੇ ਬਾਕੀ ਦੇ ਸਾਰੇ ਆਗੂ ਪਹਿਲਾਂ ਬੇਚੈਨ ਵਿਖਾਈ ਦੇ ਰਹੇ ਸਨ ਤੇ ਸਰਕਾਰ ਵਿੱਚ ਬਗ਼ਾਵਤ ਦੀਆਂ ਸੁਰਾਂ ਭਾਰੂ ਕਰਨ ਦੇ ਜਤਨ ਕਰ ਰਹੇ ਸਲ।

 

 

ਉਨ੍ਹਾਂ ਨੇ ਤਾਂ ਬਰਗਾੜੀ ਕਾਂਡ ਦੇ ਮੁੱਦੇ ਨੂੰ ਲੈ ਕੇ ਅੰਦਰਖਾਤੇ ਮਾਝੇ ਦੇ ਬਹੁਤਾ ਬੋਲਣ ਵਾਲੇ ਇੱਕ ਬਾਗ਼ੀ ਮੰਤਰੀ ਨਾਲ ਹੱਥ ਮਿਲਾ ਲਏ ਦੱਸੇ ਜਾਂਦੇ ਸਨ। ਜਿਵੇਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਜਿਹੀਆਂ ਬਾਗ਼ੀਆਨਾ ਸੁਰਾਂ ਦੀ ਜਾਣਕਾਰੀ ਮਿਲੇ, ਤਿਵੇਂ ਹੀ ਉਨ੍ਹਾਂ ਨੇ ਛੇ ਆਗੂਆਂ ਨੂੰ ਕੈਬਿਨੇਟ ਰੈਂਕ ਦੇ ਕੇ ਸਲਾਹਕਾਰ ਨਿਯੁਕਤ ਕਰ ਦਿੱਤਾ।

 

 

ਹੁਣ ਮਾਝੇ ਦਾ ਮੁਖ਼ਰ ਮੰਤਰੀ ਇਸ ਸਿਆਸੀ ਲੜਾਈ ਵਿੱਚ ਇਕੱਲਾ ਰਹਿ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain punctured resentment of a minister through a master stroke