ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਦੇ ਦੋਸ਼ ਦਾ ਕੈਪਟਨ ਨੇ ਦਿੱਤਾ ਇਹ ਜਵਾਬ

ਮੋਦੀ ਦੇ ਦੋਸ਼ ਦਾ ਕੈਪਟਨ ਨੇ ਦਿੱਤਾ ਇਹ ਜਵਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਵੱਲੋਂ ਲਾਏ ਦੋਸ਼ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਉਹ ਸ੍ਰੀ ਮੋਦੀ ਦੀਆਂ ਟਿੱਪਣੀਆਂ ਤੋਂ ਸਦਮੇ ਵਿੱਚ ਹਨ। ਆਪਣੇ ਇੱਕ ਟਵੀਟ ਰਾਹੀਂ ਸ੍ਰੀ ਮੋਦੀ ਨੂੰ ਕੀਤੇ ਸਿੱਧੇ ਸੰਬੋਧਨ ਵਿੱਚ ਕੈਪਟਨ ਨੇ ਕਿਹਾ ਹੈ ਕਿ – ‘ਤੁਸੀਂ ਅਜਿਹੇ ਮੌਕੇ ਵੀ ਗੰਦੀ ਸਿਆਸਤ ਲਈ ਵਰਤਿਆ।’

 

 

ਕੈਪਟਨ ਨੇ ਆਪਣੇ ਟਵੀਟ ਵਿੱਚ ਅੱਗੇ ਕਿਹਾ ਹੈ ਕਿ ‘ਅਸੀਂ ਪਿਛਲੇ ਦੋ ਵਰਿ੍ਹਆਂ ਤੋਂ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਆ ਰਹੇ ਸਾਂ ਕਿ ਅਸੀਂ ਪੰਜਾਬ ਸਰਕਾਰ ਦੀ ਤਰਫ਼ੋਂ ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਦੀ 100ਵੀਂ ਬਰਸੀ ਨੂੰ ਮਨਾਉਣਾ ਹੈ, ਇਸ ਲਈ ਸਹਿਯੋਗ ਦਿੱਤਾ ਜਾਵੇ। ਕੇਂਦਰ ਸਰਕਾਰ ਨੇ ਉਸ ਸਮਾਰੋਹ ਨੂੰ ਆਪਣਾ ਕੋਈ ਸਹਿਯੋਗ ਤਾਂ ਦਿੱਤਾ ਨਹੀਂ, ਸਗੋਂ ਉਲਟਾ ਆਪਣਾ ਇੱਕ ਸਮਾਨਾਂਤਰ ਸਮਾਰੋਹ ਰੱਖ ਲਿਆ।’

 

 

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਕਠੂਆ ਰੈਲੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਦੋਸ਼ ਲਾਇਆ ਸੀ ਕਿ ਉਹ ਕੱਲ੍ਹ ਸਨਿੱਚਰਵਾਰ ਨੂੰ ਕੇਂਦਰ ਸਰਕਾਰ ਦੇ ਜੱਲ੍ਹਿਆਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਸਮਾਰੋਹ ਵਿੱਚ ਜਾਣਬੁੱਝ ਕੇ ਨਹੀਂ ਪੁੱਜੇ ਕਿਉਂਕਿ ਉਹ ਕਾਂਗਰਸ ਦੇ ਇੱਕ ਪਰਿਵਾਰ ਦੀ ਭਗਤੀ ਕਰਨ ਵਿੱਚ ਰੁੱਝੇ ਹੋਏ ਸਨ।

 

 

ਪੰਜਾਬ ਦੇ ਕੈਬਿਨੇਟ ਮੰਤਰੀ ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ – ‘ਭਾਜਪਾ ਹੁਣ ਘਟੀਆ ਸਿਆਸਤ ਉੱਤੇ ਉੱਤਰੀ ਹੋਈ ਹੈ ਤੇ ਸ਼ਹੀਦਾਂ ਦੇ ਨਾਂਅ ਉੱਤੇ ਵੋਟਾਂ ਮੰਗ ਰਹੀ ਹੈ। ਜੇ ਪ੍ਰਧਾਨ ਮੰਤਰੀ ਨੂੰ ਸ਼ਹੀਦਾਂ ਦਾ ਇੰਨਾ ਖਿ਼ਆਲ ਸੀ, ਤਾਂ ਉਹ ਖ਼ੁਦ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਜੱਲ੍ਹਿਆਂਵਾਲਾ ਬਾਗ਼ ਕਿਉਂ ਨਹੀਂ ਪੁੱਜੇ? ਜਦ ਕਿ ਸਾਡੀ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ, ਸੁਖਬਿੰਦਰ ਸਿੰਘ ਸਰਕਾਰੀਆ ਤੇ ਹੋਰ ਸਾਰੇ ਮੰਤਰੀ ਤੇ ਅਧਿਕਾਰੀ ਮੌਜੂਦ ਸਨ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain replies to Modi s accusation