ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਪੁਲਿਸ ਦੇ ਨਾਖ਼ੁਸ਼ ਅਧਿਕਾਰੀਆਂ ਨੂੰ ਕੈਪਟਨ ਦੀ ਸਿੱਧੀ ਚੇਤਾਵਨੀ

ਪੰਜਾਬ ਪੁਲਿਸ ਦੇ ਨਾਖ਼ੁਸ਼ ਪੁਲਿਸ ਅਧਿਕਾਰੀਆਂ ਨੂੰ ਕੈਪਟਨ ਦੀ ਸਿੱਧੀ ਚੇਤਾਵਨੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਦਿੱਲੀ ਦੌਰੇ ਤੋਂ ਪਰਤਣ ਦੇ ਬਾਅਦ ਤੋਂ ਕਾਫ਼ੀ ਗੁੱਸੇ ’ਚ ਵਿਖਾਈ ਦੇ ਰਹੇ ਹਨ। ਦਿੱਲੀਓਂ ਪਰਤਦਿਆਂ ਹੀ ਉਨ੍ਹਾਂ ਦੀ ਤਬੀਅਤ ਕੁਝ ਵਿਗੜ ਗਈ ਤੇ ਉਨ੍ਹਾਂ ਦੋ ਕੁ ਦਿਨ ਆਰਾਮ ਕੀਤਾ ਤੇ ਅੱਜ ਉਹ ਜਦੋਂ ਬੋਲੇ ਤਾਂ ਆਮ ਦਿਨਾਂ ਦੇ ਮੁਕਾਬਲੇ ਕਾਫ਼ੀ ਰੋਹ ’ਚ ਵਿਖਾਈ ਦੇ ਦਿੱਤੇ।

 

 

ਸਭ ਤੋਂ ਪਹਿਲਾਂ ਤਾਂ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਦੇ ਕੁਝ ਉਨ੍ਹਾਂ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ, ਜਿਹੜੇ STF (ਸਪੈਸ਼ਲ ਟਾਸਕ ਫ਼ੋਰਸ) ਦੇ ਮੁਖੀ ਵਜੋਂ ਸ੍ਰੀ ਹਰਪ੍ਰੀਤ ਸਿੰਘ ਸਿੱਧੂ ਦੀ ਮੁੜ ਨਿਯੁਕਤੀ ਦਾ ਵਿਰੋਧ ਕਰ ਰਹੇ ਹਨ। ਦਰਅਸਲ, ਸ੍ਰੀ ਸਿੱਧੂ ਦੀ STF ’ਚ ਨਿਯੁਕਤੀ ਵੀ ਕਾਫ਼ੀ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ।

 

 

ਪੰਜਾਬ ਦੇ ਮੁੱਖ ਮੰਤਰੀ ਨੇ ਇਸ ਮਾਮਲੇ ਵਿੱਚ ਅਜਿਹੇ ਪੁਲਿਸ ਅਧਿਕਾਰੀਆਂ ਨੂੰ ਸਪੱਸ਼ਟ ਕਿਹਾ ਕਿ ਜੇ ਉਹ ਉਨ੍ਹਾਂ ਦੇ ਫ਼ੈਸਲੇ ਤੋਂ ਖ਼ੁਸ਼ ਨਹੀਂ ਹਨ, ਤਾਂ ਉਹ ਡੈਪੂਟੇਸ਼ਨ ’ਤੇ ਕੇਂਦਰ ’ਚ ਜਾ ਸਕਦੇ ਹਨ।

 

 

ਪੰਜਾਬ ਪੁਲਿਸ ਦੇ ਨਾਖ਼ੁਸ਼ ਅਧਿਕਾਰੀਆਂ ਨੂੰ ਚੇਤਾਵਨੀ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ’ਤੇ ਅਨੁਸ਼ਾਸਨਹੀਣਤਾ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

 

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦਾ ਗ੍ਰਹਿ ਮੰਤਰਾਲਾ ਉਨ੍ਹਾਂ ਖ਼ੁਦ ਕੋਲ ਹੈ ਤੇ ਉਹ ਸੂਬੇ ਦੇ ਹਿਤ ਵਿੱਚ ਕਿਸੇ ਵੀ ਪੁਲਿਸ ਅਧਿਕਾਰੀ ਦਾ ਤਬਾਦਲਾ ਤੇ ਨਿਯੁਕਤੀ ਕਰ ਸਕਦੇ ਹਨ। ‘ਜੇ ਕਿਸੇ ਨੂੰ ਮੇਰੇ ਹੁਕਮਾਂ ਤੋਂ ਕੋਈ ਸਮੱਸਿਆ ਹੈ, ਤਾਂ ਉਹ ਡੈਪੂਟੇਸ਼ਨ ’ਤੇ ਕੇਂਦਰ ਵਿੱਚ ਜਾ ਸਕਦੇ ਹਨ।’

 

 

ਇੱਥੇ ਵਰਨਣਯੋਗ ਹੈ ਕਿ ਇਸ STF ਦੀ ਡਿਊਟੀ ਇਸ ਵੇਲੇ ਪੰਜਾਬ ’ਚੋਂ ਨਸ਼ਿਆਂ ਦਾ ਮੁਕੰਮਲ ਖ਼ਾਤਮਾ ਕਰਨ ’ਤੇ ਲੱਗੀ ਹੋਈ ਹੈ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੇਂਦਰ ਸਰਕਾਰ ਨੂੰ ਵੀ ਨਸ਼ਿਆਂ ਬਾਰੇ ਰਾਸ਼ਟਰੀ ਨੀਤੀ ਉਲੀਕਣ ਦੀ ਅਪੀਲ ਵੀ ਕਈ ਵਾਰ ਕਰ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain s direct warning to dissident officials of Punjab Police