ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੰਦ ਹੋਣ ਲੱਗੀ ਕੈਪਟਨ ਦੀ ਕਿਸਾਨ ਕਰਜ਼ਾ ਮਾਫ਼ੀ ਸਕੀਮ

ਬੰਦ ਹੋਣ ਲੱਗੀ ਕੈਪਟਨ ਦੀ ਕਿਸਾਨ ਕਰਜ਼ਾ ਮਾਫ਼ੀ ਸਕੀਮ

ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਦੀ ਕਿਸਾਨ ਕਰਜ਼ਾ ਮਾਫ਼ੀ ਯੋਜਨਾ ਹੁਣ ਬੰਦ ਹੋਣ ਵਾਲੀ ਹੈ। ਇਸ ਯੋਜਨਾ ਅਧੀਨ ਕੁੱਲ 6.12 ਲੱਖ ਕਿਸਾਨਾਂ ਦੀ ਸ਼ਨਾਖ਼ਤ ਕੀਤੀ ਗਈ ਸੀ ਤੇ ਉਨ੍ਹਾਂ ਵਿੱਚੋਂ 5.5 ਲੱਖ ਕਿਸਾਨਾਂ ਦੇ ਕਰਜ਼ੇ ਮਾਫ਼ ਹੋ ਚੁੱਕੇ ਹਨ। ਉਂਝ ਪੰਜਾਬ ਵਿੱਚ ਕੁੱਲ 15 ਲੱਖ ਕਿਸਾਨ ਹਨ।

 

 

ਬਾਕੀ ਦੇ ਕਿਸਾਨਾਂ ਦੀ ਪੁਸ਼ਟੀ ਤਾਂ ਕੀਤੀ ਗਈ ਸੀ ਪਰ ਕੁਝ ਤਕਨੀਕੀ ਅੜਿੱਕਿਆਂ ਕਾਰਨ ਉਨ੍ਹਾਂ ਦੇ ਕਰਜ਼ੇ ਮਾਫ਼ ਨਹੀਂ ਹੋ ਸਕੇ ਸਨ।
 

 

ਪਿਛਲੇ ਹਫ਼ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਸਲਾਹਕਾਰ ਸਮੂਹ ਨੇ ਸਿਫ਼ਾਰਸ਼ ਕੀਤੀ ਸੀ ਕਿ ਇਸ ਕਰਜ਼ਾ ਮਾਫ਼ੀ ਨੀਤੀ ਅਧੀਨ ਸਾਰੇ ਲਾਭਪਾਤਰੀਆਂ ਨੂੰ ਕਵਰ ਕਰ ਲੈਣ ਤੋਂ ਬਾਅਦ ਇਸ ਯੋਜਨਾ ਨੂੰ ਹੁਣ ਹੋਰ ਅੱਗੇ ਨਾ ਵਧਾਇਆ ਜਾਵੇ। ਇਸ ਸਲਾਹਕਾਰ ਸਮੁਖ ਦੇ ਮੁਖੀ ਪੰਜਾਬ ਦੇ ਸਹਿਕਾਰਤਾ ਮੰਤਰੀ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਹਨ।

 

 

ਇਹ ਯੋਜਨਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਕਾਇਮ ਹੋਣ ਦੇ ਛੇ ਕੁ ਮਹੀਨਿਆਂ ਬਾਅਦ ਅਕਤੂਬਰ 2017 ’ਚ ਅਰੰਭ ਕੀਤੀ ਗਈ ਸੀ।

 

 

ਜਦੋਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਸਨ; ਤਦ ਪੰਜਾਬ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਸਾਰੇ 15 ਲੱਖ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਦਿੱਤੇ ਜਾਣਗੇ ਪਰ ਸੱਤਾ ’ਚ ਆਉਣ ਤੋਂ ਬਾਅਦ ਸਰਕਾਰ ਨੇ ਆਪਣੇ ਸਟੈਂਡ ਵਿੱਚ ਵੱਡੀ ਤਬਦੀਲੀ ਲਿਆਉਂਦਿਆਂ ਐਲਾਨ ਕਰ ਦਿੱਤਾ ਸੀ ਕਿ – ‘ਇਹ ਕਰਜ਼ਾ ਮਾਫ਼ੀ ਯੋਜਨਾ ਸਿਰਫ਼ ਹਾਸ਼ੀਏ ’ਤੇ ਗਏ ਅਤੇ ਛੋਟੇ ਕਿਸਾਨਾਂ ਲਈ ਹੋਵੇਗੀ, ਜਿਨ੍ਹਾਂ ਕੋਲ 2 ਹੈਕਟੇਅਰ ਵਾਹੀਯੋਗ ਜ਼ਮੀਨ ਹੈ ਤੇ ਜਿਹੜੇ ਕਿਸਾਨਾਂ ਸਿਰ ਦੋ ਲੱਖ ਰੁਪਏ ਤੱਕ ਦਾ ਕਰਜ਼ਾ ਹੈ, ਉਨ੍ਹਾਂ ਨੂੰ ਹੀ ਕਰਜ਼ਾ–ਮਾਫ਼ੀ ਦਾ ਲਾਹਾ ਮਿਲ ਸਕੇਗਾ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain s Farm Loan Waiver scheme is now going to be closed