ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕੈਪਟਨ ਦੀ ਟਿੱਪਣੀ – ਹਰਸਿਮਰਤ ਕੌਰ ਬਾਦਲ ਨੂੰ ਝੂਠ ਬੋਲਣ ਦੀ ਆਦਤ

ਕੈਪਟਨ ਦੀ ਟਿੱਪਣੀ – ਹਰਸਿਮਰਤ ਕੌਰ ਬਾਦਲ ਨੂੰ ਝੂਠ ਬੋਲਣ ਦੀ ਆਦਤ

ਇਸ ਤੋਂ ਪਹਿਲਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ  ]

 

 

ਬਰਗਾੜੀ ਬੇਅਦਬੀ ਕਾਂਡ ਬਾਰੇ ‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਗਿਆ ਕਿ ਪੁਲਿਸ ਅਧਿਕਾਰੀ ਪ੍ਰਬੋਧ ਕੁਮਾਰ ਵੱਲੋਂ ਸੀਬੀਆਈ ਨੂੰ ਚਿੱਠੀ ਲਿਖੇ ਜਾਣ ’ਤੇ ਤੁਹਾਡੇ ਆਪਣੇ ਮੰਤਰੀਆਂ ਤੇ ਪਾਰਟੀ ਦੇ ਐੱਮਪੀ ਪ੍ਰਤਾਪ ਸਿੰਘ ਬਾਜਵਾ ਨੇ ਇਤਰਾਜ਼ ਕੀਤਾ ਸੀ ਤੇ ਉਸ ਪੁਲਿਸ ਅਧਿਕਾਰੀ ਵਿਰੁੱਧ ਕਾਰਵਾਈ ਮੰਗੀ ਸੀ; ਤਦ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਬੋਧ ਕੁਮਾਰ ਹੁਰਾਂ ਬਿਲਕੁਲ ਠੀਕ ਕੀਤਾ ਸੀ। ਜੇ ਉਹ ਸੀਬੀਆਈ ਨੂੰ ਨਾ ਲਿਖਦੇ ਤੇ ਤੇ ਉਨ੍ਹਾਂ ਨੂੰ ਇਹ ਨਾ ਆਖਦੇ ਕਿ ਤੁਸੀਂ ਆਪਣੇ ਪੱਧਰ ਉੱਤੇ ਕੇਸ ਬੰਦ ਨਹੀਂ ਕਰ ਸਕਦੇ; ਤਾਂ ਇਹ ਕੇਸ ਕਦੋਂ ਦਾ ਬੰਦ ਹੋ ਚੁੱਕਾ ਹੋਣਾ ਸੀ। ਉਨ੍ਹਾਂ ਤਾਂ ਸਗੋਂ ਇਹ ਲਿਖ ਕੇ ਠੀਕ ਕੀਤਾ। ਕਈ ਵਾਰ ਲੋਕ ਬਿਨਾ ਤੱਥਾਂ ਦੀ ਪੜਤਾਲ ਕਰਦਿਆਂ ਗੱਲਾਂ ਕਰਨ ਲੱਗ ਪੈਂਦੇ ਹਨ।

 

 

ਸੁਆਲਾਂ ਦੇ ਜੁਆਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਹੁਣ ਪੰਥਕ ਹਲਕਿਆਂ ਵਿੱਚ ਨਹੀਂ ਜਾ ਰਹੇ। ਅਜਿਹੀਆਂ ਖ਼ਬਰਾਂ ਗੁੰਮਰਾਹਕੁੰਨ ਹਨ। ‘ਜਿੱਥੋਂ ਤੱਕ ਜੀਐੱਸਟੀ ਦਾ ਸੁਆਲ ਹੈ, ਅਸੀਂ 50 ਕਰੋੜ ਰੁਪਏ ਵੱਖਰੇ ਰੱਖ ਦਿੱਤੇ ਸਨ ਤੇ ਉਹ ਡਿਪਟੀ ਕਮਿਸ਼ਨਰ ਨੂੰ ਭੇਜ ਦਿੱਤੇ ਸਨ। ਇਹ ਰਕਮ ਦੇਣ ਲਈ ਇੱਕ ਵੱਖਰਾ ਹੈੱਡ ਕਾਇਮ ਕੀਤਾ ਜਾਵੇਗਾ ਤੇ ਫਿਰ ਪੈਸਾ ਸਿੱਧਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤੇ ਵਿੱਚ ਜਾਵੇਗਾ। ਉਹ (ਹਰਸਿਮਰਤ ਕੌਰ ਬਾਦਲ) ਆਪਣੀ ਜਾਣਕਾਰੀ ਤੋਂ ਵੱਧ ਬੋਲ ਜਾਂਦੇ ਹਨ। ਉਨ੍ਹਾਂ ਨੂੰ ਝੂਠ ਬੋਲਣ ਦੀ ਆਦਤ ਹੈ। ਜੇ ਮੈਂ ਮੋਦੀ ਦੀ ਥਾਂ ਹੁੰਦਾ, ਤਾਂ ਮੈਂ ਕਦੋਂ ਦਾ ਉਨ੍ਹਾਂ ਨੂੰ ਮੰਤਰੀ ਦੇ ਅਹੁਦੇ ਤੋਂ ਲਾਂਭੇ ਕਰ ਦਿੰਦਾ। ਉਹ ਪੂਰੀ ਤਰ੍ਹਾਂ ਅਯੋਗ ਹਨ।’

 

 

ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਜਦੋਂ ‘ਹਿਤਾਂ ਦੇ ਵਿਰੋਧ’ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਵਿੱਚ ਕੋਈ ਵੀ ਅਜਿਹਾ ਮੰਤਰੀ ਨਹੀਂ ਹੈ, ਜਿਸ ਦੇ ਹਿਤਾਂ ਦਾ ਕੋਈ ਵਿਰੋਧ ਨਹੀਂ ਹੈ। ਉਨ੍ਹਾਂ ਕਿਹਾ ਕਿ – ਮੈਨੂੰ ਨਹੀਂ ਲੱਗਦਾ ਕਿ ਇੱਥੇ ਅਜਿਹੀ ਕੋਈ ਘਟਨਾ ਵਾਪਰੀ ਹੈ।

 

 

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਹ ਆਪਣੀ ਸਰਕਾਰ ਦੇ ਬਾਕੀ ਰਹਿੰਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਨਿਵੇਸ਼ ਵਧਾਉਣਗੇ ਤੇ ਆਰਥਿਕ ਪ੍ਰਗਤੀ ਲਈ ਉੱਦਮ ਕਰਨਗੇ। ਉਨ੍ਹਾਂ ਦੱਸਿਆ ਕਿ – ‘ਸਾਡੀ ਟੀਮ ਸਿੰਗਾਪੁਰ, ਸੰਯੁਕਤ ਅਰਬ ਅਮੀਰਾਤ, ਜਰਮਨੀ ਤੇ ਹੋਰ ਦੇਸ਼ਾਂ ਦੀ ਯਾਤਰਾ ਉੱਤੇ ਗਈ ਸੀ। ਹੁਣ ਅਰਥਚਾਰੇ ਨੂੰ ਪੁਨਰ–ਸੁਰਜੀਤ ਕਰਨ ਦੀ ਜ਼ਰੂਰਤ ਹੈ।

 

 

ਪਿਛਲੀ ਸਰਕਾਰ ਤੋਂ ਸਾਨੂੰ ਦੋ ਲੱਖ ਕਰੋੜ ਰੁਪਏ ਦਾ ਕਰਜ਼ਾ ਵਿਰਾਸਤ ਵਿੱਚ ਮਿਲਿਆ ਸੀ ਤੇ ਉਹ ਵੀ ਹੁਣ ਵਧ ਚੁੱਕਾ ਹੈ। ਪ੍ਰੋਜੇਕਟਾਂ ਲਈ ਸਾਡੇ ਕੋਲ ਫ਼ੰਡ ਨਹੀਂ ਹਨ; ਜਿਸ ਕਾਰਨ ਇਹ ਕਰਜ਼ਾ ਵਧਦਾ ਹੀ ਜਾ ਰਿਹਾ ਹੈ। ਸਾਲ 2022 ਤੱਕ GST ਦੀ ਮਦਦ ਵੀ ਖ਼ਤਮ ਹੋ ਜਾਵੇਗੀ। ਜੇ ਅਸੀਂ ਇਹ ਨਿਵੇਸ਼ ਨਹੀਂ ਕਰਾਂਗੇ, ਤਦ ਤਾਂ ਸਾਡੇ ਕੋਲ ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇਣ ਜੋਗੇ ਵੀ ਪੈਸੇ ਨਹੀਂ ਬਚਣਗੇ।’

 

[ ਇਸ ਤੋਂ ਅਗਲਾ ਹਿੱਸਾ ਪੜ੍ਹਨ ਲਈ ਇਸੇ ਸਤਰ ਉੱਤੇ ਕਲਿੱਕ ਕਰੋ ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain s remarks Harsimrat Kaur Badal is compulsive liar