ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁਝ ਖ਼ਾਸ ਨਹੀਂ ਕਰ ਸਕੀ ਕੈਪਟਨ ਦੀ ਨਸ਼ਾ–ਵਿਰੋਧੀ ਜੰਗ

ਕੁਝ ਖ਼ਾਸ ਨਹੀਂ ਕਰ ਸਕੀ ਕੈਪਟਨ ਦੀ ਨਸ਼ਾ–ਵਿਰੋਧੀ ਜੰਗ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਆਪਣਾ ਲਗਭਗ ਅੱਧਾ ਕਾਰਜਕਾਲ ਮੁਕੰਮਲ ਕਰ ਚੁੱਕੀ ਹੈ। ਪਰ ਹਾਲੇ ਤੱਕ ਸੂਬਾ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੇ ਕੋਈ ਖ਼ਾਸ ਨਤੀਜੇ ਸਾਹਮਣੇ ਨਹੀਂ ਆ ਸਕੇ। ਪੰਜਾਬ ਤੋਂ ਲਗਾਤਾਰ ਅਜਿਹੀਆਂ ਰਿਪੋਰਟਾਂ ਆ ਰਹੀਆਂ ਹਨ ਕਿ ਚਿੱਟੇ ਕਾਰਨ ਨੌਜਵਾਨ ਆਪਣੀਆਂ ਜਾਨਾਂ ਗੁਆਉਂਦੇ ਚਲੇ ਜਾ ਰਹੇ ਹਨ।

 

 

ਸਰਕਾਰ ਬਣਨ ਤੋਂ ਬਾਅਦ ਮਾਰਚ 2017 ’ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਨੇ ‘ਸਪੈਸ਼ਲ ਟਾਸਕ ਫ਼ੋਰਸ’ (STF) ਕਾਇਮ ਕੀਤੀ ਸੀ; ਜਿਸ ਨੇ ਪੰਜਾਬ ਪੁਲਿਸ ਦੇ ਇੱਕ ਖ਼ਾਸ ਵਿੰਗ ਵਜੋਂ ਕੰਮ ਕਰਨਾ ਸੀ ਤੇ ਸਿਰਫ਼ ਨਸ਼ਿਆਂ ਦੇ ਖ਼ਾਤਮੇ ਵਿਰੁੱਧ ਹੀ ਕੰਮ ਕਰਨਾ ਸੀ।

 

 

ਪਹਿਲਾਂ–ਪਹਿਲ ਤਾਂ ਇਸ ਫ਼ੋਰਸ ਨੂੰ ਕਾਫ਼ੀ ਸਫ਼ਲਤਾ ਮਿਲੀ ਤੇ ਸਿੰਥੈਟਿਕ ਨਸ਼ਿਆਂ ਦੀ ਸਪਲਾਈ–ਲੜੀ ਤੋੜੀ ਗਈ। ਪਰ ਹੌਲੀ–ਹੌਲੀ STF ਨੇ ਨਸ਼ੇ ਦੇ ਸਮੱਗਲਰਾਂ ਵਿਰੁੱਧ ਕਾਰਵਾਈ ਕਰਨ ਦੀ ਥਾਂ ਨੌਜਵਾਨਾਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਤੇ ਉਨ੍ਹਾਂ ਦਾ ਮੁੜ–ਵਸੇਬਾ ਕਰਨ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰਨਾ ਸ਼ੁਰੂ ਕਰ ਦਿੱਤਾ।

 

 

ਹੁਣ ਸਮੱਗਲਰਾਂ ਨੂੰ ਫੜਨ ਦੀ ਥਾਂ STF ਨੇ ਨਸ਼ਿਆਂ ਦੀ ਵਰਤੋਂ ਰੋਕਣ ਲਈ ਜ਼ਰੂਰ ਵਰਨਣਯੋਗ ਕੰਮ ਕੀਤੇ ਹਨ। ਸਰਕਾਰੀ ਹਲਕਿਆਂ ਦਾ ਹੀ ਇੱਕ ਵਰਗ ਅਜਿਹਾ ਹੈ, ਜੋ ਹਿਹ ਮੰਨਦਾ ਹੈ ਕਿ STF ਨੂੰ ਨਸ਼ਿਆਂ ਦੇ ਸਪਲਾਇਰ ਫੜਨ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਅਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਤੇ ਮੁੜ–ਵਸੇਬੇ ਦੇ ਕੰਮ ਕਿਸੇ ਹੋਰ ਵਿਭਾਗ ਹਵਾਲੇ ਕਰਨਾ ਚਾਹੀਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain s war against drugs could do nothing special