ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਨੇ ਕਿਹਾ, ਨਾ ਮੋਦੀ ਲਹਿਰ, ਆਮ ਆਦਮੀ ਪਾਰਟੀ ਵੀ ਖੇਰੂ-ਖੇਰੂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਹਿੰਦੁਸਤਾਨ ਟਾਈਮਜ਼ ਨਾਲ ਖਾਸ ਗੱਲਬਾਤ ਕੀਤੀ। ਉਨ੍ਹਾਂ ਕਿਹਾ ਪੰਜਾਬ ਚ ਕੋਈ ਮੋਦੀ ਲਹਿਰ ਨਹੀਂ ਹੈ, ਉੱਝ ਵੀ ਕੇਂਦਰ ਸਰਕਾਰ ਆਪਣੇ ਕੋਈ ਵਾਆਦੇ ਪੂਰੇ ਨਹੀਂ ਕਰ ਸਕੀ ਹੈ।

 

ਕੈਪਟਨ ਨੇ ਮੋਦੀ ਸਰਕਾਰ ਤੇ ਵਰਦਿਆਂ ਕਿਹਾ ਕਿ ਨਾ ਤਾ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਤੇ ਨਾ ਹੀ ਗਰੀਬਾਂ ਨੂੰ ਕੋਈ ਖਾਸ ਲਾਭ ਮਿਲਿਆ। ਅਜਿਹੇ ਚ ਕੇਂਦਰ ਸਰਕਾਰ ਦੇ ਪੱਖ ਚ ਲਹਿਰ ਹੋਣ ਦਾ ਕੋਈ ਸਵਾਲ ਹੀ ਨਹੀਂ ਬਣਦਾ। ਕੈਪਟਨ ਨੇ ਦਾਅਵਾ ਕੀਤਾ ਕਿ ਕਾਂਗਰਸ ਚੁਣੌਤੀਆਂ ਬਾਵਜੂਦ ਸੂਬੇ ਚ ਸਾਰੀਆਂ ਸੀਟਾਂ ਆਸਾਨੀ ਨਾਲ ਜਿੱਤ ਲਵੇਗੀ।

 

ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਚ ਹਰੇਕ ਕੋਈ ਦੁਖੀ ਸੀ। ਸੂਬੇ ਦੀ ਜਨਤਾ ਦਾ ਹੁਣ ਉਨ੍ਹਾਂ ਕੋਲੋਂ ਮੋਹ ਭੰਗ ਹੋ ਚੁਕਿਆ ਹੈ। ਆਮੀ ਆਦਮੀ ਪਾਰਟੀ ਵੀ ਪੂਰੀ ਤਰ੍ਹਾਂ ਖੇਰੂ-ਖੇਰੂ ਹੋ ਗਈ ਹੈ। ਅਜਿਹੇ ਚ ਕਾਂਗਰਸ ਲਈ ਕੋਈ ਚੁਣੌਤੀ ਨਹੀਂ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain said Not a Modi wave Aam Aadmi Party too Split