ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਹੁਣ ਸਿੱਧੂ ਨੂੰ ਬਰਖ਼ਾਸਤ ਕਰਨ: ਸੁਖਬੀਰ ਬਾਦਲ

ਕੈਪਟਨ ਹੁਣ ਸਿੱਧੂ ਨੂੰ ਬਰਖ਼ਾਸਤ ਕਰਨ: ਸੁਖਬੀਰ ਬਾਦਲ

--  ਜੱਥੇਦਾਰ ਮੱਕੜ ਨੂੰ ਮਨਾਉਣ ਪੁੱਜੇ ਸੁਖਬੀਰ

 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਆਪਣੇ ਮੰਤਰੀ ਨਵਜੋਤ ਸਿੰਘ ਨੂੰ ਵਿਵਾਦਗ੍ਰਸਤ ਬਿਆਨ ਦੇਣ ਬਦਲੇ ਕੈਬਿਨੇਟ `ਚੋਂ ਲਾਂਭੇ ਕਰ ਦੇਣਾ ਚਾਹੀਦਾ ਹੈ। ਸ੍ਰੀ ਸੁਖਬੀਰ ਅੱਜ ਲੁਧਿਆਣਾ `ਚ 442 ਨਵੇਂ ਪਾਰਟੀ ਅਹੁਦੇਦਾਰਾਂ ਨੂੰ ਸਨਮਾਨਿਤ ਕਰਨ ਲਈ ਪੁੱਜੇ ਹੋਏ ਸਨ।


ਮਾਡਲ ਟਾਊਨ ਐਕਸਟੈਂਸ਼ਨ ਗੁਰਦੁਆਰਾ ਸਾਹਿਬ `ਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਸੁਖਬੀਰ ਬਾਦਲ ਨੇ ਸੱਤਾਧਾਰੀ ਕਾਂਗਰਸ `ਤੇ ਦੋਹਰੀ ਬੋਲੀ ਬੋਲਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ,‘ਜੇ ਮੁੱਖ ਮੰਤਰੀ ਸ੍ਰੀ ਗੁਟਕਾ ਸਾਹਿਬ ਦੀ ਆਪਣੀ ਸਹੁੰ ਪ੍ਰਤੀ ਥੋੜ੍ਹੇ ਜਿੰਨੇ ਵੀ ਸੁਹਿਰਦ ਹਨ, ਤਾਂ ਉਨ੍ਹਾਂ ਨੂੰ ਸਿੱਧੂ ਨੂੰ ਤੁਰੰਤ ਬਰਖ਼ਾਸਤ ਕਰ ਦੇਣਾ ਚਾਹੀਦਾ ਹੈ ਜਾਂ ਉਹ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨ ਬਦਲੇ ਮਾਫ਼ੀ ਮੰਗਣ।`


ਸ੍ਰੀ ਬਾਦਲ ਅਸਲ `ਚ ਸ੍ਰੀ ਸਿੱਧੂ ਵੱਲੋਂ ਅਫ਼ੀਮ ਦੀ ਕਾਸ਼ਤ ਨੂੰ ਕਾਨੂੰਨੀ ਮਾਨਤਾ ਦੇਣ ਬਾਰੇ ਦਿੱਤੇ ਬਿਆਨ ਦਾ ਹਵਾਲਾ ਦੇ ਰਹੇ ਸਨ।


ਇਸ ਤੋਂ ਪਹਿਲਾਂ ਅੱਜ ਸ੍ਰੀ ਸੁਖਬੀਰ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਹੁਰਾਂ ਨੂੰ ਵੀ ਮਨਾਉਣ ਲਈ ਗਏ। ਇੱਥੇ ਵਰਨਣਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਮਾਫ਼ ਕਰਨ ਦੇ ਮੁੱਦੇ `ਤੇ ਜੱਥੇਦਾਰ ਮੱਕੜ ਨੇ ਤਿੱਖਾ ਬਿਆਨ ਦੇ ਕੇ ਵਿਵਾਦ ਖੜ੍ਹਾ ਕਰ ਲਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain should dismiss Sidhu says Sukhbir