ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਨੇ ਕੀਤਾ ਬਾਇਓ-ਫ਼ਿਊਲ ਪ੍ਰਾਜੈਕਟ ਸਮਝੌਤਾ, ਨਿਕਲਣਗੀਆਂ 650 ਨੌਕਰੀਆਂ

ਪਰਾਲੀ ਸਾੜੇ ਜਾਣ ਨੂੰ ਰੋਕਣ ਅਤੇ ਨਵਿਆਉਣਯੋਗ ਊਰਜਾ ਨੂੰ ਵਾਧਾ ਦੇਣ ਵੱਲ ਇੱਕ ਅਹਿਮ ਫੈਸਲੇ ਨੂੰ ਅੰਜਾਮ ਦਿੰਦਿਆਂ ਅੱਜ ਕੈਪਟਨ ਅਮਰਿੰਦਰ ਸਰਕਾਰ ਨੇ 630 ਕਰੋੜ ਰੁਪਏ ਵਾਲੇ ਬਾਇਓ-ਫਿਊਲ ਪ੍ਰਾਜੈਕਟ ਲਈ ਵਿਰਗੋ ਕਾਰਪੋਰੇਸ਼ਨ ਨਾਲ ਇੱਕ ਸਮਝੌਤੇ ਕੀਤਾ ਹੈ। ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਹਾਜ਼ਰ ਸਨ।

 

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਦੀ ਹਨੀਵੈਲ ਵੱਲੋਂ ਇਹ ਤਕਨੋਲੌਜੀ ਮੁਹੱਈਆ ਕਰਵਾਈ ਜਾਵੇਗੀ। ਵਿਰਗੋ ਝੋਨੇ ਦੀ ਪਰਾਲੀ ਤੋਂ ਬਾਇਓ ਫਿਊਲ ਬਨਾਉਣ ਲਈ ਇਹ ਤਕਨੋਲੌਜੀ ਵਰਤਣ ਵਾਸਤੇ ਰੈਪਿਡ ਥਰਮਲ ਪ੍ਰੋਸੈਸਿੰਗ ਪਲਾਂਟ ਸਥਾਪਿਤ ਕਰੇਗੀ ਜਿਸਦੇ ਨਾਲ ਹੀ 150 ਸਿੱਧੀਆਂ ਤੇ 500 ਅਸਿੱਧੀਆਂ ਨੌਕਰੀਆਂ ਮੁਹੱਈਆ ਕਰਵਾਏਗੀ।

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਭਾਰਤ ਵਿੱਚ ਅਮਰੀਕਾ ਦੇ ਰਾਜ ਦੂਤ ਕੇਂਨਥ ਆਈ ਜਸਟਿਰ ਦੀ ਹਾਜ਼ਰੀ ਚ ਇਸ ਸਮਝੌਤੇ 'ਤੇ ਹਸਤਾਖਰ ਕੀਤੇ। ਇਹ ਪ੍ਰਾਜੈਕਟ ਪੰਜਾਬ ਅਤੇ ਅਮਰੀਕਾ ਵਿਚਕਾਰ ਨਿਵੇਸ਼, ਤਕਨੋਲੌਜੀ ਆਦਿ ਦੇ ਰੂਪ ਵਿੱਚ ਭਵਿਖੀ ਸਹਿਯੋਗ ਦੇ ਵਾਸਤੇ ਰਾਹ ਤਿਆਰ ਕਰੇਗਾ। ਇਸ ਮੌਕੇ ਵਿਰਗੋ ਦੇ ਐਮ ਡੀ ਕਾਨਵ ਮੋਂਗਾ ਹਾਜ਼ਰ ਸਨ।

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਪਰਾਲੀ ਸਾੜਨ ਕਾਰਨ ਵਾਤਾਵਨਣ ਨੂੰ ਹੋਣ ਵਾਲੇ ਨੁਕਸਾਨ 'ਤੇ ਰੋਕ ਲਾਉਣ ਤੋਂ ਇਲਾਵਾ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਕਰੇਗਾ ਕਿਉਂਕਿ ਬਾਇਓ-ਫਿਊਲ ਤਿਆਰ ਕਰਨ ਦੇ ਵਾਸਤੇ ਖੇਤੀ ਰਹਿੰਦ-ਖੂੰਹਦ ਦੀ ਜ਼ਰੂਰਤ ਪਵੇਗੀ ਤੇ ਕਿਸਾਨਾਂ ਨੂੰ ਪਰਾਲੀ ਰਾਹੀਂ ਵਾਧੂ ਆਮਦਨ ਹੋਵੇਗੀ।

 

ਉਨ੍ਹਾਂ ਕਿਹਾ ਕਿ ਝੋਨੇ ਦੇ ਹਰੇਕ ਸੀਜ਼ਨ ਦੌਰਾਨ ਸੂਬੇ ਵਿੱਚ ਤਕਰੀਬਨ 20 ਮਿਲੀਅਨ ਮੀਟਰਕ ਟਨ ਪਰਾਲੀ ਪੈਦਾ ਹੁੰਦੀ ਹੈ ਜਿਸ ਦੀ ਵਰਤੋਂ ਬਾਇਓ-ਫਿਊਲ ਤਿਆਰ ਕਰਨ ਲਈ ਕੀਤੀ ਜਾ ਸਕੇਗੀ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਿਵਾਉਣਯੋਗ ਊਰਜਾ ਵੱਲ ਵਧਣ ਦੇ ਨਾਲ ਪੰਜਾਬ ਚ ਬਿਜਲੀ ਪੈਦਾ ਕਰਨ ਦੀ ਸਮਰੱਥਾ ਵੀ ਵਧੇਗੀ ਤੇ ਇਸ ਨਾਲ ਵਾਤਾਵਰਣ ਦੀ ਸ਼ੁੱਧਤਾ ਵੀ ਵਧੇਗੀ। ਪਰਾਲੀ ਦੀ ਵਿਕਰੀ ਹੋਣ ਨਾਲ ਕਿਸਾਨਾਂ ਦੀ ਆਮਦਨ ਚ ਵਾਧਾ ਹੋਵੇਗਾ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain takes bio-fuel project agreement will get 650 jobs