ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਨੇ ਵਿਦੇਸ਼ੀ ਸਫੀਰਾਂ ਨੂੰ ਕਿਹਾ, ਆਪਣੇ ਉੱਦਮੀਆਂ ਨੂੰ ਨਿਵੇਸ਼ ਲਈ ਪੰਜਾਬ ਭੇਜਣ

----ਵਿਦੇਸ਼ੀ ਸਫੀਰਾਂ ਨੂੰ ਪੰਜਾਬ ’ਚ ਨਿਵੇਸ਼ ਅਤੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਲਈ ਸੱਦਾ----

-----25 ਮੁਲਕਾਂ ਦੇ ਨੁਮਾਇੰਦਿਆਂ ਨਾਲ ਪ੍ਰੋਗਰੈਸਿਵ ਪੰਜਾਬ ਸੰਮੇਲਨ ਤੋਂ ਅਗੇਤੀ ਵਾਰਤਾਲਾਪ----


ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਵੱਖ ਵੱਖ ਵਿਦੇਸ਼ੀ ਮਿਸ਼ਨਾਂ ਦੇ ਨੁਮਾਇੰਦਿਆਂ ਅਤੇ ਸਫੀਰਾਂ ਨਾਲ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ ਤੇ ਉਨਾਂ ਨੂੰ ਸੂਬੇ ਨਿਵੇਸ਼ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿੱਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ


ਇਨਵੈਸਟ ਪੰਜਾਬ ਵੱਲੋਂਸਫ਼ੀਰ ਸੰਪਰਕਤਹਿਤ ਵਿਦੇਸ਼ੀ ਮਿਸ਼ਨਾਂ ਨਾਲ ਕਰਾਈ ਗਈ ਵਾਰਤਾਲਾਪ ਦੀ ਪ੍ਰਧਾਨਗੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵੱਖ ਵੱਖ ਮੁਲਕਾਂ ਦੇ ਸਫੀਰਾਂ ਨੂੰ ਮੁਹਾਲੀ ਵਿਖੇ ਇਸ ਸਾਲ 5 ਤੇ 6 ਦਸੰਬਰ ਨੂੰ ਕਰਾਏ ਜਾ ਰਹੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019 ਵਿੱਚ ਸ਼ਾਮਲ ਹੋਣ ਦਾ ਨਿੱਜੀ ਤੌਰਤੇ ਸੱਦਾ ਵੀ ਦਿੱਤਾ


ਇਨਵੈਸਟ ਸੰਮੇਲਨ ਤੋਂ ਪਹਿਲਾਂ ਹੋਏ ਇਸ ਸੰਵਾਦ ਪ੍ਰੋਗਰਾਮ ਵਿੱਚ 25 ਤੋਂ ਵੱਧ ਮੁਲਕਾਂ ਜਿਨਾਂ ਵਿੱਚ ਅਮਰੀਕਾ, ਯੂ.ਕੇ., ਸਪੇਨ, ਕਤਰ, ਫਰਾਂਸ, ਇਸਰਾਈਲ, ਕੈਨੇਡਾ, ਜਪਾਨ, ਸੰਯੁਕਤ ਅਰਬ ਅਮੀਰਾਤ, ਤਾਈਵਾਨ, ਸਲੋਵਾਕ ਗਣਰਾਜ ਤੇ ਚੈਕ ਗਣਰਾਜ ਆਦਿ ਸ਼ਾਮਲ ਸਨ, ਦੇ ਰਾਜਦੂਤ, ਵਪਾਰਕ ਸੰਸਥਾਵਾਂ ਅਤੇ ਵਿਦੇਸ਼ੀ ਸਫ਼ਾਰਤਖਾਨਿਆਂ ਦੇ ਨੁਮਾਇੰਦੇ ਡੈਲੀਗੇਟ ਵਜੋਂ ਸ਼ਾਮਲ ਹੋਏ


ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੰਮੇਲਨ ਪੰਜਾਬ ਨੂੰ ਉਦਯੋਗੀਕਰਨ ਦੇ ਰਾਹਤੇ ਅੱਗੇ ਲਿਜਾਣ ਵਿੱਚ ਮੀਲ ਪੱਥਰ ਸਾਬਤ ਹੋਵੇਗਾ ਜਿਸ ਦੌਰਾਨ ਵਿਦੇਸ਼ੀ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਵਪਾਰ ਕਰਨ ਦੇ ਮੌਕਿਆਂ ਦੀਆਂ ਅਥਾਹ ਸੰਭਾਵਨਾਵਾਂ ਬਾਰੇ ਪਤਾ ਲੱਗੇਗਾ

 

ਮੁੱਖ ਮੰਤਰੀ ਨੇ ਰਾਜਦੂਤਾਂ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਆਪੋ-ਆਪਣੇ ਮੁਲਕਾਂ ਦੇ ਮੋਹਰੀ ਉਦਯੋਗਾਂ ਅਤੇ ਉੱਦਮੀਆਂ ਨੂੰ ਪੰਜਾਬ ਭੇਜਣ ਜੋ ਇਥੇ ਨਿਵੇਸ਼ ਕਰਨਾ ਚਾਹੁੰਦੇ ਹਨ ਇਸ ਤੋਂ ਇਲਾਵਾ ਇਸ ਸੰਮੇਲਨ ਵਿੱਚ ਹਿੱਸਾ ਲੈਣ ਲਈ ਵਿਅਕਤੀਗਤ ਤੌਰਤੇ ਵੀ ਉਦਮੀ ਹਿੱਸਾ ਲੈ ਸਕਦੇ ਹਨ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain tells foreign Ambassadors to send their entrepreneurs to Punjab for investment