ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਨੇ ਸਵੇਰੇ ਕਿਹਾ ਮੈਂ ਨਹੀਂ ਜਾਂਦਾ ਪਾਕਿ ਪਰ ਸ਼ਾਮੀਂ ਕਿਹਾ, ਜਾਵਾਂਗਾ

ਕੈਪਟਨ ਨੇ ਸਵੇਰੇ ਕਿਹਾ ਮੈਂ ਨਹੀਂ ਜਾਂਦਾ ਪਾਕਿ ਪਰ ਸ਼ਾਮੀਂ ਕਿਹਾ, ਜਾਵਾਂਗਾ

--  ਪਹਿਲੇ ਜੱਥੇ ਨਾਲ ਕਰਤਾਰਪੁਰ ਸਾਹਿਬ ਜਾਵਾਂਗਾ: ਕੈਪਟਨ ਅਮਰਿੰਦਰ ਸਿੰਘ

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੋਮਵਾਰ ਨੂੰ ਸਵੇਰੇ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਮੌਕੇ ਕਿਹਾ ਸੀ ਕਿ ਉਹ ਭਾਰਤੀ ਫ਼ੌਜੀ ਜਵਾਨਾਂ ਨੂੰ ਸ਼ਹੀਦ ਕਰਨ ਵਾਲਿਆਂ ਦੇ ਦੇਸ਼ ਵਿੱਚ ਉਦੋਂ ਤੱਕ ਨਹੀਂ ਜਾਣਗੇ, ਜਦੋਂ ਤੱਕ ਕਿ ਉਹ ਦੇਸ਼ (ਭਾਵ ਪਾਕਿਸਤਾਨ) ਦਹਿਸ਼ਤਗਰਦੀ ਦੇ ਖ਼ਾਤਮੇ ਲਈ ਕੋਈ ਠੋਸ ਕਦਮ ਨਹੀਂ ਚੁੱਕਦਾ। ਪਰ ਸ਼ਾਮ ਹੁੰਦਿਆਂ ਹੀ ਮੁੱਖ ਮੰਤਰੀ ਦਾ ਬਿਆਨ ਆ ਗਿਆ ਕਿ ਉਹ ਪਹਿਲੇ ਜੱਥੇ ਨਾਲ ਕਰਤਾਰਪੁਰ ਸਾਹਿਬ ਸਥਿਤ ਉਸ ਗੁਰੂਘਰ ਦੇ ਦਰਸ਼ਨ ਕਰਨਗੇ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅੰਤਿਮ 16 ਵਰ੍ਹੇ ਬਿਤਾਏ ਸਨ।


ਮੁੱਖ ਮੰਤਰੀ ਦੇ ਬਿਆਨ ਵਿੱਚ ਇਹ ਤਬਦੀਲੀ ਅਚਾਨਕ ਕਿਵੇਂ ਆ ਗਈ। ਇਸ ਦੀ ਚਰਚਾ ਵੀ ਸਿਆਸੀ ਹਲਕਿਆਂ `ਚ ਹੋ ਰਹੀ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨਾਲ ਮਿਲ ਕੇ ਕਰਤਾਰਪੁਰ ਲਾਂਘੇ ਦੇ ਵਾਸਤੇ ਨੀਂਹ ਪੱਥਰ ਰੱਖਿਆ ਅਤੇ ਇਸ ਲਾਂਘੇ ਰਾਹੀਂ ਪਾਕਿਸਤਾਨ ਵਿੱਚ ਇਤਿਹਾਸਕ ਕਰਤਾਰਪੁਰ ਗੁਰਦੁਆਰੇ ਜਾਣ ਵਾਲੇ ਸ਼ਰਧਾਲੂਆਂ ਲਈ ਐਮ.ਵੀਜ਼ਾ ਲਾਗੂ ਕਰਨ ਦਾ ਸੱਦਾ ਦਿੱਤਾ।

ਕੈਪਟਨ ਅਮਰਿੰਦਰ ਸਿੰਘ ਨੇ ਲਾਂਘੇ ਰਾਹੀਂ ਜਾਣ ਵਾਲਿਆਂ ਵਾਸਤੇ ਵੀਜ਼ਾ ਜਾਂ ਪਾਸਪੋਰਟ ਨਾ ਰੱਖੇ ਜਾਣ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਆਪਣੀ ਸਰਕਾਰ ਵੱਲੋਂ ਇਕ ਵਿਸ਼ਾਲ ਕਰਤਾਰਪੁਰ ਗੇਟ ਉਸਾਰਨ ਦੇ ਫੈਸਲੇ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਇੱਕ ਸਮਾਰਕੀ ਚਿੰਨ ਹੋਵੇਗਾ। 


ਮੁੱਖ ਮੰਤਰੀ ਨੇ ਅਗਲੇ ਸਾਲ ਗੁਰਪੁਰਬ ਤੱਕ ਇਹ ਲਾਂਘਾ ਅਮਲ ਵਿੱਚ ਲਿਆਉਣ ਨੂੰ ਯਕੀਨੀ ਬਣਾਉਣ ਦੇ ਲਈ ਗਡਕਰੀ ਨੂੰ ਅਪੀਲ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਉਹ ਲਾਂਘੇ ਰਾਹੀਂ ਕਰਤਾਰਪੁਰ ਜਾਣ ਵਾਲੇ ਪਹਿਲੇ ਜੱਥੇ ਵਿੱਚ ਸ਼ਾਮਲ ਹੋਣਗੇ। 


ਆਪਣੇ ਭਾਸ਼ਨ ਵਿੱਚ ਉਪ ਰਾਸ਼ਟਰਪਤੀ ਨੇ ਇਸ ਲਾਂਘੇ ਦਾ ਸਵਾਗਤ ਕੀਤਾ ਅਤੇ ਇਸ ਨੂੰ ਸ਼ਾਂਤੀ, ਮਾਨਵਤਾ, ਏਕਤਾ ਅਤੇ ਆਪਸੀ ਭਾਈਚਾਰੇ ਦਾ ਪ੍ਰੋਜੈਕਟ ਦੱਸਿਆ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਪਰਿਵਾਰ ਦੇ ਦੋ ਮੈਂਬਰਾਂ ਨੂੰ ਨੇੜੇ ਲਿਆਉਣ ਦੀਆਂ ਸਾਡੀਆਂ ਕੋਸ਼ਿਸ਼ਾਂ ਦੇ ਨਵੇ ਅਧਿਆਏ ਦੀ ਸ਼ੁਰੂਆਤ ਹੋਵੇਗੀ। ਉਨ੍ਹਾਂ ਕਿਹਾ ਕਿ ਭਾਰਤ ਸ਼ਾਂਤੀ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਪ੍ਰਗਤੀ ਦੇ ਵਾਸਤੇ ਸ਼ਾਂਤੀ ਦੀ ਮੁਢਲੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼ਾਂਤੀ ਤਾਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਜੇ ਅਸੀਂ ਆਪਸੀ ਸਤਿਕਾਰ ਅਤੇ ਪੰਜ 'ਪੀਜ਼'-ਲੋਕ, ਗ੍ਰਹਿ, ਖੁਸ਼ਹਾਲੀ, ਸ਼ਾਂਤੀ ਅਤੇ ਭਾਈਵਾਲੀ 'ਤੇ ਧਿਆਨ ਕੇਂਦਰਤ ਕਰੀਏ ਕਿਉਂਕਿ ਟਿਕਾਊ ਵਿਕਾਸ ਵਾਸਤੇ ਵਿਸ਼ਵ-ਵਿਆਪੀ ਏਜੰਡੇ ਦੇ ਥੰਮ ਇਹੋ ਹੀ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain told in morning he will not go to Pak but in Eve