ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਨੇ ਭੱਠਲ ਦੇ ਤਾਂ ਲੱਖਾਂ ਦੇ ਬਿਜਲੀ ਬਿਲ ਮਾਫ਼ ਕਰ’ਤੇ ਪਰ ਆਮ ਆਦਮੀ–ਭਗਵੰਤ ਮਾਨ

ਕੈਪਟਨ ਨੇ ਭੱਠਲ ਦੇ ਤਾਂ ਲੱਖਾਂ ਦੇ ਬਿਜਲੀ ਬਿਲ ਮਾਫ਼ ਕਰ’ਤੇ ਪਰ ਆਮ ਆਦਮੀ....: ਭਗਵੰਤ ਮਾਨ

––  ਆਮ ਆਦਮੀ ਪਾਰਟੀ ਨੇ ਸੰਗਰੂਰ ਦੇ ਪਿੰਡ ਘਰਾਚੋਂ ਤੋਂ ਵਿੱਢਿਆ ਬਿਜਲੀ–ਅੰਦੋਲਨ

 

ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਅੱਜ ਆਪਣੇ ਸੰਸਦੀ ਹਲਕੇ ਤੋਂ ਸੂਬਾ ਸਰਕਾਰ ਵਿਰੁੱਧ ਬਿਜਲੀ ਅੰਦੋਲਨ ਵਿੱਢ ਦਿੱਤਾ। ਉਨ੍ਹਾਂ ਇੱਥੇ ਆਮ ਜਨਤਾ ਦਾ ਦਰਬਾਰ ਲਾ ਕੇ ਬਿਜਲੀ ਨਾਲ ਸਬੰਧਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਬਿਜਲੀ ਤਾਂ ਓਨੀ ਮਿਲਦੀ ਨਹੀਂ, ਜਿੰਨੇ ਬਿਲ ਆ ਜਾਂਦੇ ਹਨ। ਬਹੁਤੇ ਲੋਕਾਂ ਨੇ ਬਿਜਲੀ ਦੇ ਬਿਲ ਬਹੁਤ ਜ਼ਿਆਦਾ ਆਉਣ ਦੀ ਹੀ ਸ਼ਿਕਾਇਤ ਕੀਤੀ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਸ੍ਰੀ ਭਗਵੰਤ ਮਾਨ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਰਾਜਿੰਦਰ ਕੌਰ ਭੱਠਲ ਦੇ ਤਾਂ ਲੱਖਾਂ ਦੇ ਬਿਲ ਮਾਫ਼ ਕਰ ਦਿੱਤੇ ਪਰ ਆਮ ਲੋਕਾਂ ਨੂੰ ਇੱਕ ਪੈਸਾ ਬਿਜਲੀ ਦੇ ਬਿਲ ਵਿੱਚੋਂ ਨਹੀਂ ਛੱਡਿਆ ਜਾਂਦਾ। ਪੰਜਾਬ ਵਿੱਚ ਬਿਜਲੀ ਨਿੱਤ ਮਹਿੰਗੀ ਤੇ ਹੋਰ ਮਹਿੰਗੀ ਹੁੰਦੀ ਜਾ ਰਹੀ ਹੈ।

 

 

ਸ੍ਰੀ ਮਾਨ ਨੇ ਇੰਝ ਇੱਕ ਗੱਲ ਆਖ ਕੇ ਤਿੰਨ ਸ਼ਿਕਾਰ ਕਰ ਦਿੱਤੇ। ਇੱਕ ਤਾਂ ਉਨ੍ਹਾਂ ਬਿਜਲੀ ਨਾਲ ਸਬੰਧਤ ਆਮ ਲੋਕਾਂ ਦੇ ਦੁਖੜੇ ਸੁਣ ਕੇ ਉਨ੍ਹਾਂ ਦੇ ਮਨ ਜਿੱਤਣ ਦਾ ਜਤਨ ਕੀਤਾ। ਦੂਜੇ ਉਨ੍ਹਾਂ ਬੀਬੀ ਭੱਠਲ ਨੂੰ ਵੀ ਨਿਸ਼ਾਨਾ ਬਣਾ ਲਿਆ ਕਿਉਂਕਿ ਉਨ੍ਹਾਂ ਦੇ ਹੁਣ ਸੰਗਰੂਰ ਹਲਕੇ ਤੋਂ ਕਾਂਗਰਸ ਦੀ ਟਿਕਟ ’ਤੇ ਸੰਸਦੀ ਚੋਣ ਲੜਨ ਦੇ ਆਸਾਰ ਬਣਦੇ ਜਾ ਰਹੇ ਹਨ। ਤੀਜੇ ਉਨ੍ਹਾਂ ਸਹਿਜ ਸੁਭਾਵਕ ਜਿਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨਿਸ਼ਾਨੇ ’ਤੇ ਲੈ ਲਿਆ। ਸ੍ਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਹ ਬਿਜਲੀ ਅੰਦੋਲਨ ਨੂੰ ਆਮ ਲੋਕਾਂ ਦੀ ਸੱਥ ਤੋਂ ਵਿਧਾਨ ਸਭਾ ਦੇ ਸੈਸ਼ਨ ਤੱਕ ਲੈ ਕੇ ਜਾਣਗੇ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

ਕੁਝ ਦਿਨ ਪਹਿਲਾਂ ਸ੍ਰੀਮਤੀ ਭੱਠਲ ਇਸੇ ਮਾਮਲੇ ’ਤੇ ਦਿੱਲੀ ’ਚ ਪਾਰਟੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਤੇ ਸਰਪ੍ਰਸਤ ਸੋਨੀਆ ਗਾਂਧੀ ਨੂੰ ਵੀ ਮਿਲ ਕੇ ਆਏ ਹਨ।

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain waived off Bhathal s Power Bills of Lakhs but layman Bhagwant Mann