ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਦੀ ਪਾਕਿ ਨੂੰ ਚੇਤਾਵਨੀ – ਬੰਦੇ ਬਣ ਜੋ ਨਹੀਂ ਅਸੀਂ ਬੈਠੇ ਹਾਂ

ਕੈਪਟਨ ਦੀ ਪਾਕਿ ਨੂੰ ਚੇਤਾਵਨੀ – ਬੰਦੇ ਬਣ ਜੋ ਨਹੀਂ ਅਸੀਂ ਬੈਠੇ ਹਾਂ

ਪਿਛਲੇ ਹਫ਼ਤੇ ਮੋਹਾਲੀ ’ਚ ‘ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿੱਟ’ ਹੋਇਆ, ਜੋ ਦਿਨ ਚੱਲਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਲਈ ਕੁਝ ਅਜਿਹਾ ਸੁਨੇਹਾ ਭੇਜਿਆ।

 

 

ਭਾਰਤ ਦੀਆਂ ਵੱਡੀਆਂ ਕਾਰੋਬਾਰੀ ਕੰਪਨੀਆਂ ਦੇ ਮਾਲਕਾਂ, ਸੀਈਓਜ਼ ਤੇ ਹੋਰ ਉੱਚ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ – ‘ਬੰਦੇ ਬਣ ਜੋ ਨਹੀਂ ਅਸੀਂ ਬੈਠੇ ਹਾਂ।’

 

 

ਇਸ ਸੈਸ਼ਨ ਦੀ ਸ਼ੁਰੂਆਤ ਮੁੱਖ ਮੰਤਰੀ ਦੇ ਇੱਕ ਇੰਟਰਵਿਊ ਨਾਲ ਹੋਈ। ਇਹ ਇੰਟਰਵਿਊ ਐੱਨਡੀ ਟੀਵੀ ਦੇ ਬਾਨੀ ਪ੍ਰਨੌਏ ਰਾਏ ਨੇ ਲਈ। ਸ੍ਰੀ ਰਾਏ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ੳਹ ਸੁਆਲਾਂ ਦੇ ਜੁਆਬ ਪੰਜਾਬੀ ’ਚ ਹੀ ਜਵਾਬ ਦੇਣ।

 

 

ਕੇਂਦਰ ਸਰਕਾਰ ਤੋਂ ਜੀਐੱਸਟੀ ਦਾ ਹਿੱਸਾ ਸਮੇਂ ਸਿਰ ਨਾ ਮਿਲਣ ਬਾਰੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ – ‘ਅਸੀਂ ਪੰਜਾਬੀ ਹਾਂ, ਹੱਥ ਨਹੀਂ ਜੋੜਦੇ, ਅਸੀਂ ਹੱਕ ਮੰਗਦੇ ਹਾਂ।’

 

 

ਤਦ ਪ੍ਰਨੌਏ ਰਾਏ ਨੇ ਪੁੱਛਿਆ ਕਿ ਪਟਿਆਲਾ ਪੈੱਗ ਦਾ ਆਕਾਰ ਕਿੰਨਾ ਕੁ ਹੁੰਦਾ ਹੈ। ਤਦ ਮੁੱਖ ਮੰਤਰੀ ਨੇ ਆਪਣੀ ਪਹਿਲੀ ਉਂਗਲੀ ਤੇ ਦੂਜੇ ਹੱਥ ਦੀ ਚੀਚੀ ਆਪਸ ਵਿੱਚ ਜੋੜ ਕੇ ਉਸ ਦਾ ਆਕਾਰ ਦੱਸਿਆ; ਇਹ ਵੇਖ ਕੇ ਪੰਡਾਲ ’ਚ ਲੋਕ ਕਾਫ਼ੀ ਹੱਸੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain warns Pakistan Be human otherwise we are here