ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੱਜਣ ਕੁਮਾਰ ਨੂੰ ਸਜ਼ਾ ਦਾ ਕੈਪਟਨ ਵੱਲੋਂ ਸੁਆਗਤ, ਕਾਂਗਰਸ ਤੇ ਗਾਂਧੀਆਂ ਨੂੰ ਬਚਾਇਆ

ਕੈਪਟਨ ਵੱਲੋਂ ਸੱਜਣ ਕੁਮਾਰ ਨੂੰ ਸਜ਼ਾ ਦਾ ਸੁਆਗਤ, ਕਾਂਗਰਸ ਤੇ ਗਾਂਧੀਆਂ ਨੂੰ ਬਚਾਇਆ

ਨਵੰਬਰ 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਆਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦ ਭਾਰਤ `ਚ ਫਿਰਕੂ ਹਿੰਸਾ ਦੀਆਂ ਸਭ ਤੋਂ ਭੈੜੀਆਂ ਘਟਨਾਵਾਂ `ਚੋਂ ਇੱਕ ਦੇ ਪੀੜਤਾਂ ਨੂੰ ਆਖ਼ਰ ਇਨਸਾਫ਼ ਮਿਲਿਆ ਹੈ। ਮੁੱਖ ਮੰਤਰੀ ਨੇ ਜਿੱਥੇ ਸੱਜਣ ਕੁਮਾਰ ਨੂੰ ਸਜ਼ਾ ਸੁਣਾਏ ਜਾਣ ਦਾ ਸੁਆਗਤ ਕੀਤਾ ਹੈ, ਉੱਥੇ ਉਨ੍ਹਾਂ ਆਪਣੀ ਕਾਂਗਰਸ ਪਾਰਟੀ ਤੇ ਗਾਂਧੀ ਪਰਿਵਾਰ ਦਾ ਬਚਾਅ ਕਰਦਿਆਂ ਕਿਹਾ ਹੇ ਕਿ ਇਨ੍ਹਾਂ ਕਤਲਾਂ ਦੀ ਸਾਜਿ਼ਸ਼ ਪਿੱਛੇ ਇਸ ਪਾਰਟੀ ਤੇ ਪਰਿਵਾਰ ਦਾ ਕੋਈ ਹੱਥ ਨਹੀਂ ਸੀ।


ਦਿੱਲੀ ਹਾਈ ਕੋਰਟ ਦੇ ਫ਼ੈਸਲੇ `ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਇਹੋ ਆਖਦੇ ਰਹੇ ਹਨ ਕਿ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਹਿੰਸਕ ਤਰੀਕੇ ਕੋਹ-ਕੋਹ ਕੇ ਮਾਰਿਆ ਗਿਆ ਸੀ ਤੇ ਅੱਜ ਦਾ ਇਹ ਅਦਾਲਤੀ ਫ਼ੈਸਲਾ ਉਸ ਦੁਖਾਂਤ ਦੀ ਸ਼ਾਹਦੀ ਭਰਦਾ ਹੈ।


ਕੈਪਟਨ  ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸੱਜਣ ਕੁਮਾਰ ਦੇ ਨਾਲ-ਨਾਲ ਜਿਹੇ ਧਰਮ ਦਾਸ ਸ਼ਾਸਤਰੀ, ਐੱਚ.ਕੇ.ਐੱਲ. ਭਗਤ ਤੇ ਅਰਜੁਨ ਦਾਸ ਜਿਹੇ ਕਾਂਗਰਸੀ ਆਗੂਆਂ ਦੇ ਨਾਂਅ ਵੀ ਲੈਂਦੇ ਆ ਰਹੇ ਹਨ, ਜੋ ਉਸ ਕਤਲੇਆਮ ਦੀ ਸਾਜਿ਼ਸ਼ ਰਚਣ ਵਿੱਚ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਸਿੱਖ ਕਤਲੇਆਮ ਦੇ ਦਿਨਾਂ ਦੌਰਾਨ ਪੀੜਤਾਂ ਲਈ ਲਾਏ ਕੈਂਪਾਂ ਦਾ ਦੌਰਾ ਉਨ੍ਹਾਂ ਕੀਤਾ ਸੀ ਤੇ ਤਦ ਬਹੁਤ ਸਾਰੇ ਪੀੜਤਾਂ ਨੇ ਇਹ ਨਾਂਅ ਲਏ ਸਨ।


ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਜ ਵਾਲੇ ਅਦਾਲਤੀ ਫ਼ੈਸਲੇ ਦੀ ਚਿਰੋਕਣੀ ਲੋੜ ਸੀ। ਉਨ੍ਹਾਂ ਕਿਹਾ ਕਿ ਸਿੱਖ ਕਤਲੇਆਮ ਦੇ ਮਾਮਲਿਆਂ `ਚ ਸ਼ਾਮਲ ਰਹੇ ਕਾਂਗਰਸੀ ਆਗੂਆਂ `ਚੋਂ ਸਿਰਫ਼ ਸੱਜਣ ਕੁਮਾਰ ਹੀ ਜਿਊਂਦਾ ਹੈ, ਬਾਕੀ ਸਭ ਮਰ ਚੁੱਕੇ ਹਨ।


ਕੈਪਟਨ ਅਮਰਿੰਦਰ ਸਿੰਘ ਪਿਛਲੇ ਕਈ ਵਰ੍ਹਿਆਂ ਤੋਂ ਇਹੋ ਆਖਦੇ ਆ ਰਹੇ ਹਨ ਕਿ ਜਿਹੜੇ ਵੀ ਮੁੱਠੀਭਰ ਵਿਅਕਤੀਗਤ ਕਾਂਗਰਸੀ ਆਗੂ ਸਿੱਖਾਂ ਦੇ ਕਤਲੇਆਮ ਦੀ ਸਾਜਿ਼ਸ਼ ਰਚਣ ਵਿੱਚ ਸ਼ਾਮਲ ਸਨ, ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਜਿਹੇ ਮੁਲਜ਼ਮਾਂ ਤੇ ਦੋਸ਼ੀਆਂ ਨੂੰ ਪਾਰਟੀ ਨੇ ਅਧਿਕਾਰਤ ਤੌਰ `ਤੇ ਥੋੜ੍ਹਾ ਕੋਈ ਮਨਜ਼ੂਰੀ ਦਿੱਤੀ ਸੀ, ਇਸ ਲਈ ਅਜਿਹੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਜ਼ਰੂਰੀ ਹਨ।


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਲ ਹੀ ਇਹ ਵੀ ਕਿਹਾ ਕਿ ਨਵੰਬਰ 1984 ਦੇ ਸਿੱਖ ਕਤਲੇਆਮ `ਚ ਨਾ ਤਾਂ ਕਾਂਗਰਸ ਪਾਰਟੀ ਦੀ ਕੋਈ ਭੂਮਿਕਾ ਰਹੀ ਹੈ ਅਤੇ ਨਾ ਹੀ ਗਾਂਧੀ ਪਰਿਵਾਰ ਦੀ। ਉਨ੍ਹਾਂ ਬਾਦਲਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਬਿਨਾ ਵਜ੍ਹਾ ਆਪਣੇ ਸਿਆਸੀ ਆਕਾਵਾਂ - ਭਾਰਤੀ ਜਨਤਾ ਪਾਰਟੀ ਦੇ ਕਹਿਣ `ਤੇ ਉਨ੍ਹਾਂ ਦਾ ਨਾਂਅ ਘਸੀਟਦੇ ਆ ਰਹੇ ਹਨ। ਦਰਅਸਲ, ਉਹ ਸਾਰੇ ਹਾਲੀਆ ਵਿਧਾਨ ਸਭਾ ਚੋਣਾਂ `ਚ ਮਿਲੀ ਹਾਰ ਤੋਂ ਪਰੇਸ਼ਾਨ ਹਨ।


ਕੈਪਟਨ ਨੇ ਕਿਹਾ ਕਿ ਨਵੰਬਰ 1984 ਦੀਆਂ ਹਿੰਸਕ ਘਟਨਾਵਾਂ ਪਿੱਛੇ ਕਿਸੇ ਕਿਸਮ ਦੀ ਕੋਈ ਸਾਜਿ਼ਸ਼ ਨਹੀਂ ਸੀ ਤੇ ਜਦੋਂ ਉਹ ਪੀੜਤਾਂ ਦੇ ਕੈਂਪਾਂ `ਚ ਗਏ ਸਨ, ਤਦ ਵੀ ਕਿਸੇ ਨੇ ਗਾਂਧੀ ਪਰਿਵਾਰ `ਚੋਂ ਕਿਸੇ ਦਾ ਨਾਂਅ ਨਹੀਂ ਲਿਆ ਸੀ। ਉਨ੍ਹਾਂ ਕਿਹਾ ਕਿ ਸਿਰਫ਼ ਨਿਜੀ ਤੇ ਸੌੜੇ ਸਿਆਸੀ ਹਿਤਾਂ ਕਾਰਨ ਗਾਂਧੀ ਪਰਿਵਾਰ ਦਾ ਨਾਂਅ ਘਸੀਟਿਆ ਜਾ ਰਿਹਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain welcomes Sajjan Kumar conviction