ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਖੜਾ ਨਹਿਰ 'ਚ ਡਿੱਗੀ ਕਾਰ, ਨੌਜਵਾਨ ਦੀ ਭਾਲ ਜਾਰੀ

ਸੋਮਵਾਰ ਦੇਰ ਰਾਤ ਨੰਗਲ ਨੇੜਲੇ ਪਿੰਡ ਉਪਰਲੀ ਦੜੌਲੀ 'ਚ ਇੱਕ ਆਲਟੋ ਕਾਰ ਭਾਖੜਾ ਨਹਿਰ 'ਚ ਡਿੱਗ ਗਈ। ਕਾਰ ਚਲਾ ਰਿਹਾ 32 ਸਾਲਾ ਨੌਜਵਾਨ ਸਤਵੰਤ ਸਿੰਘ ਪੁੱਤਰ ਪਵਨ ਸਿੰਘ ਵਾਸੀ ਪਿੰਡ ਉਪਰਲੀ ਦੜੌਲੀ ਦੀ ਭਾਲ ਜਾਰੀ ਹੈ। ਨਹਿਰ 'ਚ ਡਿੱਗੀ ਕਾਰ ਨੂੰ ਲੱਭ ਲਿਆ ਗਿਆ ਹੈ। 

 

ਕੁਲਵਿੰਦਰ ਭਾਟੀਆ ਦੀ ਰਿਪੋਰਟ ਮੁਤਾਬਿਕ ਜਾਂਚ ਅਧਿਕਾਰੀ ਏ.ਐਸ.ਆਈ. ਕਿਸ਼ੋਰ ਕੁਮਾਰ ਨੇ ਦੱਸਿਆ ਕਿ ਪਿੰਡ ਉਪਰਲੀ ਦੜੌਲੀ ਦਾ ਰਹਿਣ ਵਾਲਾ ਉਕਤ ਨੌਜਵਾਨ ਊਨਾ ਦੇ ਕਿਸੇ ਪ੍ਰਾਈਵੇਟ ਹਸਪਤਾਲ 'ਚ ਨੌਕਰੀ ਕਰਦਾ ਸੀ। ਸੋਮਵਾਰ ਦੀ ਰਾਤ ਕਰੀਬ 10:40 ਵਜੇ ਸਤਵੰਤ ਸਿੰਘ ਹਸਪਤਾਲ ਜਾਣ ਲਈ ਘਰ ਤੋਂ ਆਪਣੀ ਆਲਟੋ ਕਾਰ 'ਚ ਰਵਾਨਾ ਹੋਇਆ ਸੀ। ਅਚਾਨਕ ਉਸ ਦੀ ਕਾਰ ਭਾਖੜਾ ਨਹਿਰ 'ਚ ਡਿੱਗ ਗਈ।
 


 

ਪਰਿਵਾਰ ਮੁਤਾਬਿਕ ਉਨ੍ਹਾਂ ਨੇ ਦੇਰ ਰਾਤ ਜਦੋਂ ਸਤਵੰਤ ਦੇ ਮੋਬਾਈਲ 'ਤੇ ਕਾਲ ਕੀਤੀ ਤਾਂ ਨੰਬਰ ਬੰਦ ਮਿਲਿਆ। ਸਵੇਰ ਤਕ ਜਦੋਂ ਸਤਵੰਤ ਸਿੰਘ ਹਸਪਤਾਲ ਨਾ ਪਹੁੰਚਿਆ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਕਿਸ਼ੋਰ ਕੁਮਾਰ ਮੁਤਾਬਕ ਉਸ ਨੂੰ ਲੱਭਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਲਈ ਗੋਤਾਖੋਰਾਂ ਦੀ ਮਦਦ ਲਈ ਜਾ ਰਹੀ ਹੈ, ਪਰ ਹੁਣ ਤੱਕ ਕਾਰ ਦਾ ਪਤਾ ਲਗਾ ਲਿਆ ਗਿਆ ਹੈ, ਪਰ ਨੌਜਵਾਨ ਦਾ ਕੁਝ ਵੀ ਪਤਾ ਨਹੀ ਲੱਗ ਰਿਹਾ। ਸਤਵੰਤ ਸਿੰਘ ਦੇ ਪਰਿਵਾਰ 'ਚ ਪਤਨੀ ਅਤੇ ਦੋ ਲੜਕੀਆਂ ਹਨ।

 

ਇਸ ਸਬੰਧੀ ਨੰਗਲ ਥਾਣਾ ਮੁਖੀ ਪਵਨ ਕੁਮਾਰ ਚੌਧਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Car falls in Bhakhra Canal search youth continues