ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਨੇੜੇ 5 ਜਣਿਆਂ ਨੇ ਪਿਸਤੌਲ ਵਿਖਾ ਕੇ ਖੋਹੀ ਕਾਰ, ਪੰਜਾਬ ਵੱਲ ਨੱਸੇ

ਚੰਡੀਗੜ੍ਹ ਨੇੜੇ 5 ਜਣਿਆਂ ਨੇ ਪਿਸਤੌਲ ਵਿਖਾ ਕੇ ਖੋਹੀ ਕਾਰ, ਪੰਜਾਬ ਵੱਲ ਨੱਸੇ

ਚੰਡੀਗੜ੍ਹ ਨੇੜੇ ਮੁੱਲਾਂਪੁਰ-ਬੱਦੀ ਸੜਕ `ਤੇ ਕਾਰ `ਚ ਸਵਾਰ ਹੋ ਕੇ ਆਏ ਪੰਜ ਜਣਿਆਂ ਨੇ ਪਿਸਤੌਲ ਵਿਖਾ ਕੇ ਹਿਮਾਚਲ ਨੰਬਰ ਦੀ ਚਿੱਟੇ ਰੰਗ ਦੀ ਸਵਿਫ਼ਟ ਕਾਰ ਲੁੱਟ ਲਈ। ਇਹ ਸ਼ਰਾਰਤੀ ਅਨਸਰ ਘਟਨਾ ਸਥਾਨ ਤੋਂ ਫ਼ਰਾਰ ਹੋ ਗਏ। ਇਹ ਕਾਰ ਇੱਕ ਸੈਲੂਨ ਮਾਲਕ ਦੀ ਦੱਸੀ ਜਾਂਦੀ ਹੈ। ਉਸੇ ਨੇ ਨਾਕੇ `ਤੇ ਪੁਲਿਸ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ।


ਕਾਰ ਮਾਲਕ ਅਮਨਦੀਪ ਸਿੰਘ ਚੰਡੀਗੜ੍ਹ ਦੇ ਸੈਕਟਰ 40 `ਚ ਸੈਲੂਨ ਚਲਾਉਂਦਾ ਹੈ। ਉਹ ਰਾਤੀਂ ਅੱਠ ਵਜੇ ਹਿਮਾਚਲ ਪ੍ਰਦੇਸ਼ `ਚ ਸਥਿਤ ਆਪਣੇ ਪਿੰਡ ਹਰੀਪੁਰ ਸੰਦੌਲੀ ਜਾ ਰਿਹਾ ਸੀ। ਸਿਲਵਰ ਰੰਗ ਦੀ ਸਵਿਫ਼ਟ ਕਾਰ ਵਿੱਚ ਪੰਜ ਜਣਿਆਂ ਨੇ ਉਸ ਦੀ ਕਾਰ ਦਾ ਪਿੱਛਾ ਕਰਨਾ ਸ਼ੁਰੂ ਕੀਤਾ। ਪੈਟਰੋਲ ਪੰਪ ਤੋਂ ਲਗਭਗ 200 ਮੀਟਰ ਅੱਗੇ ਜਾ ਕੇ ਪਿਛਲੀ ਕਾਰ ਉਸ ਦੀ ਕਾਰ ਦੇ ਅੱਗੇ ਖੜ੍ਹੀ ਕਰ ਦਿੱਤੀ ਗਈ। ਤਿੰਨ ਜਣੇ ਹੇਠਾਂ ਉੱਤਰੀ ਦੋ ਜਣਿਆਂ ਦੇ ਹੱਥ ਵਿੱਚ ਪਿਸਤੌਲ ਸੀ ਤੇ ਦੂਜੇ ਦੇ ਹੱਥ ਵਿੱਚ ਡੰਡਾ ਸੀ।


ਮੁਲਜ਼ਮਾਂ ਨੇ ਬਿਨਾ ਕੋਈ ਗੱਲ ਕੀਤਿਆਂ ਡੰਡੇ ਨਾਲ ਅਮਨਦੀਪ ਸਿੰਘ `ਤੇ ਹਮਲਾ ਬੋਲ ਦਿੱਤਾ। ਫਿਰ ਉਹ ਕਾਰ ਖੋਹ ਪੰਜਾਬ ਵੱਲ ਮੁੜ ਗਏ।


ਪੀੜਤ ਅਮਨਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਕਾਰ ਦੀ ਨੰਬਰ ਪਲੇਟ `ਤੇ ਟੇਪ ਲਾਈ ਹੋਈ ਸੀ, ਜਿਸ ਕਾਰਨ ਨੰਬਰ ਪੜ੍ਹਿਆ ਨਹੀਂ ਜਾ ਸਕਿਆ। ਉਨ੍ਹਾਂ ਨੇ ਮੂੰਹ ਵੀ ਢਕੇ ਹੋਏ ਸਨ।


ਪੁਲਿਸ ਮੁਤਾਬਕ ਜਿਹੜੇ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਉਹ ਇਸ ਇਲਾਕੇ ਦੇ ਭੇਤੀ ਜਾਪਦੇ ਹਨ ਕਿਉਂਕਿ ਕਾਰ ਲੁੱਟਣ ਤੋਂ ਬਾਅਦ ਮੁਲਜ਼ਮ ਮੁੱਲਾਂਪੁਰ ਟੀ-ਪੁਆਇੰਟ ਵੱਲ ਨਹੀਂ ਆਏ। ਪੁਲਿਸ ਅਨੁਸਾਰ ਉਹ ਗੁਰਦੁਆਰਾ ਸ਼ੀਸ਼ ਮਹੱਲ ਵੱਲ ਨੂੰ ਹੋ ਕੇ ਨੱਸੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Carjacking at gunpoint near Chandigarh