ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਿਲਾ ਅਕਾਲੀ ਕਾਰਕੁੰਨ ਨਾਲ ਕੁੱਟਮਾਰ ਕਰਨ ਵਾਲੇ ਦੋ ਕਾਂਗਰਸੀਆਂ ਵਿਰੁੱਧ ਪਰਚਾ

ਮਹਿਲਾ ਅਕਾਲੀ ਕਾਰਕੁੰਨ ਨਾਲ ਕੁੱਟਮਾਰ ਕਰਨ ਵਾਲੇ ਦੋ ਕਾਂਗਰਸੀਆਂ ਵਿਰੁੱਧ ਪਰਚਾ

ਲਾਗਲੇ ਪਿੰਡ ਹਰੀਪੁਰ `ਚ ਕੱਲ੍ਹ ਇੱਕ ਪੋਲਿੰਗ ਸਟੇਸ਼ਨ `ਤੇ ਇੱਕ ਔਰਤ ਨਾਲ ਕਥਿਤ ਤੌਰ `ਤੇ ਕੁੱਟਮਾਰ ਕਰਨ ਵਾਲੇ ਦੋ ਕਾਂਗਰਸੀ ਕਾਰਕੁੰਨਾਂ ਵਿਰੁੱਧ ਅੱਜ ਵੀਰਵਾਰ ਨੂੰ ਕੇਸ ਦਰਜ ਕਰ ਲਿਆ ਗਿਆ ਹੈ।


ਕੁੱਟਮਾਰ ਕਰਨ ਵਾਲਿਆਂ `ਚ ਸੰਦੀਪ ਕੌਰ ਤੇ ਉਸ ਦਾ ਭਤੀਜਾ ਸ਼ਾਮਲ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਦੀ ਭੈਣ ਪੂਜਾ ਨਾਲ ਨਾਲ ਕੁੱਟਮਾਰ ਹੋਈ ਦੱਸੀ ਜਾਂਦੀ ਹੈ। ਪੂਜਾ ਨੇ ਆਪਣੀ ਸਿ਼ਕਾਇਤ `ਚ ਦੋਸ਼ ਲਾਇਆ ਹੈ ਕਿ ਇੱਕ ਕਾਂਗਰਸੀ ਉਮੀਦਵਾਰ ਨੇ ਪੋਲਿੰਗ ਬੂਥ `ਤੇ ਸਵੇਰ ਸਮੇਂ ਝਗੜਾ ਖੜ੍ਹਾ ਕਰਨ ਦਾ ਜਤਨ ਕੀਤਾ ਸੀ ਪਰ ਪੁਲਿਸ ਨੇ ਦਖ਼ਲ ਦੇ ਤਦ ਮਾਮਲਾ ਸ਼ਾਂਤ ਕਰਵਾ ਦਿੱਤਾ ਸੀ ਪਰ ਸ਼ਾਮ ਨੂੰ ਉਹੀ ਉਮੀਦਵਾਰ ਦੋ ਮਹਿਲਾ ਕਾਰਕੁੰਨਾਂ ਨਾਲ ਆਇਆ ਤੇ ਉਸ ਨੇ ਪੂਜਾ ਨਾਲ ਬਦਸਲੂਕੀ ਕੀਤੀ ਤੇ ਸਾਰੇ ਲੋਕਾਂ ਸਾਹਮਣੇ ਕੁੱਟਮਾਰ ਕੀਤੀ।


ਇਸ ਦੌਰਾਨ ਆਦਮਪੁਰ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਦੀ ਅਗਵਾਈ ਹੇਠ ਅਕਾਲੀ ਦਲ ਤੇ ਭਾਜਪਾ ਦੇ ਕਾਰਕੁੰਨਾਂ ਨੇ ਰੋਸ ਮੁਜ਼ਾਹਰਾ ਕੀਤਾ ਸੀ ਤੇ ਆਦਮਪੁਰ ਪੁਲਿਸ ਥਾਣੇ ਦਾ ਘਿਰਾਓ ਕਰਦੇ ਹੋਏ ਹਰੀਪੁਰ ਪਿੰਡ ਦੇ ਕਾਂਗਰਸੀ ਉਮੀਦਵਾਰ ਪਰਮਿੰਦਰ ਸਿੰਘ ਸੋਢੀ ਵਿਰੁੱਧ ਐੱਫ਼ਆਈਆਰ ਦਾਇਰ ਕਰਨ ਦੀ ਮੰਗ ਕੀਤੀ ਸੀ।


ਪੁਲਿਸ ਨੇ ਦੋ ਕਾਰਕੁੰਨਾਂ ਖਿ਼ਲਾਫ਼ ਮਾਮਲਾ ਦਰਜ ਕੀਤਾ ਹੈ ਪਰ ਕਾਂਗਰਸੀ ਆਗੂ ਦਾ ਨਾਂਅ ਉਸ ਵਿੱਚ ਸ਼ਾਮਲ ਨਹੀਂ ਹੈ ਤੇ ਤੀਜੇ ਵਿਅਕਤੀ ਨੂੰ ਅਣਪਛਾਤਾ ਦੱਸਿਆ ਗਿਆ ਹੈ।


ਐੱਸਐੱਸਪੀ (ਹੈੱਡਕੁਆਰਟਰਜ਼) ਗੁਰਮੀਤ ਸਿੰਘ ਕਿੰਗਰਾ ਨੇ ਕਿਹਾ ਕਿ ਪੀੜਤ ਪੂਜਾ ਦੀ ਲਿਖਤੀ ਸਿ਼ਕਾਇਤ ਦੇ ਆਧਾਰ `ਤੇ ਦੋ ਮਹਿਲਾਵਾਂ ਵਿਰੁੱਧ ਕੇਸ ਦਾਇਰ ਕੀਤਾ ਗਿਆ ਹੈ। ‘ਅਸੀਂ ਇਸ ਸਾਰੇ ਮਾਮਲੇ ਦੀ ਜਾਂਚ ਕਰਾਂਗੇ। ਪੋਲਿੰਗ ਆਫ਼ੀਸਰ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਤੇ ਫਿਰ ਬਾਕੀ ਦੇ ਲੋਕਾਂ ਵਿਰੁੱਧ ਵੀ ਕੇਸ ਦਰਜ ਹੋਵੇਗਾ।`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:case against two congress workers who beat woman