ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਰਾਲੀ ਸਾੜਨ ਦੇ ਦੋਸ਼ 'ਚ 10 ਕਿਸਾਨਾਂ ਵਿਰੁੱਧ ਮਾਮਲਾ ਦਰਜ

ਮਾਨਸਾ ਵਿਖੇ ਖੇਤ 'ਚ ਪਰਾਲੀ ਸਾੜਨ ਦੇ ਦੋਸ਼ 'ਚ ਥਾਣਾ ਸਦਰ ਪੁਲਿਸ ਨੇ 10 ਕਿਸਾਨਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਕਿਸਾਨਾਂ 'ਤੇ ਦੋਸ਼ ਹੈ ਕਿ ਇਨ੍ਹਾਂ ਨੇ ਸੁਪਰੀਮ ਕੋਰਟ ਅਤੇ ਡਿਪਟੀ ਕਮਿਸ਼ਨਰਾਂ ਦੇ ਆਦੇਸ਼ਾਂ ਦੀ ਉਲੰਘਣਾ ਕਰਦਿਆਂ ਖੇਤਾਂ 'ਚ ਪਰਾਲੀ ਨੂੰ ਅੱਗ ਲਗਾਈ ਹੈ। ਕਿਸਾਨਾਂ ਵਿਰੁੱਧ ਧਾਰਾ 188 ਤਹਿਤ ਮਾਮਲਾ ਦਰਜ ਕਰਨ ਤੋਂ ਇਲਾਵਾ ਜ਼ਿਲ੍ਹਾ ਖੇਤੀ ਵਿਭਾਗ ਵੱਲੋਂ ਕਿਸਾਨਾਂ ਦੇ ਖੇਤਾਂ ਦੀ ਜਮਾਂਬੰਦੀ 'ਤੇ ਰੈਡ ਐਂਟਰੀ ਕਰ ਦਿੱਤੀ ਗਈ ਹੈ।

ਨਾਮਜ਼ਦ ਕੀਤੇ ਗਏ ਕਿਸਾਨਾਂ 'ਚ ਸੁਖਦੇਵ ਸਿੰਘ, ਗੁਰਦੇਵ ਸਿੰਘ, ਬਲਵਿੰਦਰ ਸਿੰਘ, ਸਵਰਨ ਸਿੰਘ ਵਾਸੀ ਪਿੰਡ ਕੋਰੇਵਾਲਾ ਕਲਾਂ, ਹਰਬੰਸ ਸਿੰਘ ਵਾਸੀ ਕੋਰੇਵਾਲਾ ਖੁਰਦ, ਤੇਜ ਸਿੰਘ ਵਾਸੀ ਮੰਗਵਾਲਾ, ਗੁਰਚਰਨ ਸਿੰਘ, ਹਰਬੰਸ ਲਾਲ ਵਾਸੀ ਕਾਲੀਆਂਵਾਲਾ, ਅਜਮੇਰ ਸਿੰਘ ਅਤੇ ਰਜਿੰਦਰ ਸਿੰਘ ਵਾਸੀ ਪਿੰਡ ਸੋਸਨ ਸ਼ਾਮਲ ਹਨ।
 

ਜ਼ਿਲ੍ਹਾ ਮੁੱਖ ਖੇਤੀ ਅਧਿਕਾਰੀ ਡਾ. ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਹੁਣ ਤਕ ਜ਼ਿਲ੍ਹੇ ਭਰ 'ਚ ਪਰਾਲੀ ਸਾੜਨ ਦੇ ਦੋਸ਼ 'ਚ 600 ਕਿਸਾਨਾਂ ਵਿਰੁੱਧ ਮਾਮਲੇ ਦਰਜ ਹੋ ਚੁੱਕੇ ਹਨ, ਜਦਕਿ 1200 ਕਿਸਾਨਾਂ ਨੂੰ 16 ਲੱਖ ਰੁਪਏ ਦਾ ਜੁਰਮਾਨਾ ਅਤੇ 1450 ਕਿਸਾਨਾਂ ਦੇ ਖੇਤ ਦੀ ਜਮਾਂਬੰਦੀ 'ਚ ਰੈਡ ਐਂਟਰੀ ਕਰਵਾਈ ਜਾ ਚੁੱਕੀ ਹੈ।
 

ਹੁਣ ਇਹ ਕਿਸਾਨ ਕਿਸੇ ਵੀ ਬੈਂਕ ਤੋਂ ਜ਼ਮੀਨ 'ਤੇ ਨਾ ਤਾਂ ਲੋਨ ਲੈ ਸਕਣਗੇ ਅਤੇ ਨਾ ਹੀ ਜਮਾਂਬੰਦੀ 'ਤੇ ਕਿਸੇ ਤਰ੍ਹਾਂ ਦੀ ਸਰਕਾਰੀ ਸਹੂਲਤ ਦਾ ਲਾਭ ਮਿਲ ਸਕੇਗਾ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਅਤੇ ਸਰਕਾਰ ਦੀ ਸਖ਼ਤੀ ਦੇ ਬਾਵੂਜਦ ਇਸ ਵਾਰ ਪੰਜਾਬ 'ਚ ਪਿਛਲੇ ਸਾਲ ਤੋਂ ਵੱਧ ਪਰਾਲੀ ਨੂੰ ਅੱਗ ਲਗਾਈ ਗਈ ਹੈ। ਕਿਸਾਨਾਂ ਨੂੰ ਜੁਰਮਾਨਾ ਲਗਾਉਣ ਸਮੇਤ ਮਾਮਲੇ ਦਰਜ ਕਰ ਕੇ ਵੀ ਪ੍ਰਸ਼ਾਸਨ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕ ਨਹੀਂ ਸਕਿਆ ਹੈ।

 

ਕਿਸਾਨਾਂ ਰਵੀਕਾਂਤ ਅਤੇ ਚੰਦਰਕਾਂਤ ਨੇ ਪਰਾਲੀ ਨੂੰ ਨਹੀਂ ਲਾਈ ਅੱਗ, ਫ਼ਸਲਾਂ ਤੋਂ ਲਿਆ ਮੁਨਾਫ਼ਾ
 

ਜ਼ਿਲ੍ਹਾ ਮੁੱਖ ਖੇਤਰੀ ਅਧਿਕਾਰੀ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਵਾਲੇ ਕਿਸਾਨਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਕਾਨੂੰਨ ਲਿਆਉਣਾ ਪਵੇਗਾ। ਅਜਿਹਾ ਕਰ ਕੇ ਹੀ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਪਰਾਲੀ ਸਾੜਨਾ ਅਪਰਾਧ ਜਮਾਨਤ ਯੋਗ ਹੈ ਅਤੇ ਇਹੀ ਕਾਰਨ ਹੈ ਕਿ ਕਿਸਾਨ ਬਗੈਰ ਕਿਸੇ ਡਰ ਖੇਤਾਂ 'ਚ ਪਰਾਲੀ ਨੂੰ ਅੱਗ ਲਗਾ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:case filed against 10 farmers in moga for stubble burning