ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਰਨ ਤਾਰਨ ਦੇ 80 ਕਿਸਾਨਾਂ ਵਿਰੁੱਧ ਪੁਲਿਸ ਟੀਮ ’ਤੇ ਕਾਤਲਾਨਾ ਹਮਲੇ ਦਾ ਕੇਸ ਦਰਜ

ਤਰਨ ਤਾਰਨ ਦੇ 80 ਕਿਸਾਨਾਂ ਵਿਰੁੱਧ ਪੁਲਿਸ ਟੀਮ ’ਤੇ ਕਾਤਲਾਨਾ ਹਮਲੇ ਦਾ ਕੇਸ ਦਰਜ

ਕੱਲ੍ਹ ਤਰਨ ਤਾਰਨ ਇਲਾਕੇ ਦੇ 80 ਕਿਸਾਨਾਂ ਵਿਰੁੱਧ ਪੁਲਿਸ ਦੀ ਇੱਕ ਟੀਮ ਉੱਤੇ ‘ਕਾਤਲਾਨਾ ਹਮਲਾ’ ਕਰਨ ਦਾ ਕੇਸ ਦਰਜ ਕਰ ਲਿਆ ਗਿਆ ਹੈ। ਇਹ ਕੇਸ ਖੇਮਕਰਨ ਪੁਲਿਸ ਥਾਣੇ ’ਚ ਦਾਇਰ ਹੋਇਆ ਹੈ। ਇਸ ਤੋਂ ਪਹਿਲਾਂ ਇੱਕ ਕਿਸਾਨ ਯੂਨੀਅਨ ‘ਬਾਰਡਰ ਏਰੀਆ ਫ਼ਾਰਮਰਜ਼ ਵੈਲਫ਼ੇਅਰ ਕਮੇਟੀ’ (BAFWC) ਦੇ ਮੈਂਬਰਾਂ ਵਿਚਾਲੇ ਖੇਮਕਰਨ ਪੁਲਿਸ ਥਾਣੇ ਦੇ ਬਾਹਰ ਤਿੱਖੀਆਂ ਝੜਪਾਂ ਹੋਈਆਂ ਸਨ। 80 ਕਿਸਾਨਾਂ ਵਿੱਚੋਂ ਦੋ ਔਰਤਾਂ ਵੀ ਸ਼ਾਮਲ ਹਨ।

 

 

ਕਿਸਾਨਾਂ ਵਿਰੁੱਧ ਇਹ ਮਾਮਲਾ ਐੱਸਐੱਚਓ (SHO) ਤਰਸੇਮ ਮਸੀਹ ਦੀ ਸ਼ਿਕਾਇਤ ’ਤੇ ਦਾਇਰ ਕੀਤਾ ਗਿਆ ਹੈ। ਜਿਹੜੇ ਕਿਸਾਨਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿੱਚ BAFWC ਦੇ ਮੀਤ ਪ੍ਰਧਾਨ ਸੁਰਜੀਤ ਸਿੰਘ ਭੂਰਾ ਵੀ ਸ਼ਾਮਲ ਹਨ।

 

 

ਪੁਲਿਸ ਦਾ ਦਾਅਵਾ ਹੈ ਕਿ ਮੁਜ਼ਾਹਰਾਕਾਰੀਆਂ ਨੇ ਪੁਲਿਸ ਥਾਣੇ ਉੱਤੇ ਹਮਲਾ ਕਰ ਦਿੱਤਾ ਸੀ; ਜਦ ਕਿ ਉਸ ਤੋਂ ਪਹਿਲਾਂ ਮੁਜ਼ਾਹਰਾਕਾਰੀ ਕਿਸਾਨਾਂ ਨੂੰ ਭਰੋਸਾ ਦਿਵਾ ਦਿੱਤਾ ਗਿਆ ਸੀ ਕਿ ਉਨ੍ਹਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਕਾਂਗਰਸੀ ਆਗੂ ਤੇ ਖੇਮਕਰਨ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਰਾਜ ਸਿੰਘ ਪੱਟੂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਕਿਸਾਨਾਂ ਨੇ ਉਨ੍ਹਾਂ ਵਿਰੁੱਧ ਇੰਦਰਾ ਆਵਾਸ ਯੋਜਨਾ ਵਿੱਚ ਕੁਝ ਕਥਿਤ ਬੇਨਿਯਮੀਆਂ ਦਾ ਦੋਸ਼ ਲਾਇਆ ਸੀ।

 

 

ਕਿਸਾਨਾਂ ਦਾ ਦਾਅਵਾ ਹੈ ਕਿ ਪੁਲਿਸ ਨੇ ਜਦੋਂ ਉਨ੍ਹਾਂ ਉੱਤੇ ਲਾਠੀਚਾਰਜ ਕਰਨਾ ਸ਼ੁਰੂ ਕਰ ਦਿੱਤਾ ਤੇ ਹਵਾ ’ਚ ਗੋਲੀਆਂ ਚਲਾਈਆਂ; ਕੇਵਲ ਤਦ ਹੀ ਜਵਾਬੀ ਕਾਰਵਾਈ ਵਜੋਂ ਪਥਰਾਅ ਕੀਤਾ ਗਿਆ ਸੀ। ਕਿਸਾਨਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਬਹੁਤ ਬੇਰਹਿਮੀ ਨਾਲ ਕੁੱਟਿਆ ਗਿਆ। ਮੁਜ਼ਾਹਰਾ ਕਰਨ ਵਾਲਿਆਂ ’ਚ ਔਰਤਾਂ ਵੀ ਸ਼ਾਮਲ ਸਨ ਪਰ ‘ਪੁਲਿਸ ਨੇ ਕਿਸੇ ਨੂੰ ਵੀ ਨਹੀਂ ਬਖ਼ਸ਼ਿਆ।’

 

 

ਸ੍ਰੀ ਰਾਜ ਸਿੰਘ ਨੇ ਕਿਹਾ ਕਿ ਉਹ ਨਗਰ ਪੰਚਾਇਤ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ ਕਰ ਰਹੇ ਸਨ ਕਿਉਂਕਿ ਉਹ ਇੰਦਰਾ ਆਵਾਸ ਯੋਜਨਾ ਦੇ ਨਾਂਅ ਹੇਠ ਕੁਝ ਅਧਿਕਾਰੀ ਕਥਿਤ ਤੌਰ ’ਤੇ ਰਿਸ਼ਵਤ ਲੈ ਰਹੇ ਸਨ।

 

 

ਸ੍ਰੀ ਤਰਸੇਮ ਮਸੀਹ ਨੇ ਦਾਅਵਾ ਕੀਤਾ ਕਿ ਸ੍ਰੀ ਭੂਰਾ ਨੇ ਸ੍ਰੀ ਪੱਟੂ ਤੇ ਹੋਰਨਾਂ ਵਿਰੁੱਧ ਸ਼ਿਕਾਇਤ ਦਾਇਰ ਕਰਵਾਈ ਸੀ ਤੇ ਫਿਰ ਉਹ ਪੁਲਿਸ ਥਾਣੇ ਦੇ ਬਾਹਰ ਮੁੱਖ ਸੜਕ ਰੋਕ ਰਹੇ ਸਨ। ਸ੍ਰੀ ਮਸੀਹ ਨੇ ਦੋਸ਼ ਲਾਇਆ ਕਿ – ‘ਉਨ੍ਹਾਂ ਨੇ ਪੁਲਿਸ ਦੀ ਟੀਮ ਨੂੰ ਕਤਲ ਕਰਨ ਦੀ ਮਨਸ਼ਾ ਨਾਲ ਸਾਡੇ ਉੱਤੇ ਹਮਲਾ ਕੀਤਾ ਸੀ। ਉਨ੍ਹਾਂ ਨੇ ਸਾਨੂੰ ਗਾਲ਼ਾਂ ਕੱਢੀਆਂ, ਪਥਰਾਅ ਕੀਤਾ ਤੇ ਸਾਡੇ ਉੱਤੇ ਗੋਲ਼ੀਆਂ ਵੀ ਚਲਾਈਆਂ। ਭੀੜ ਨੇ ਸੰਪਤੀ ਨੂੰ ਡਾਢਾ ਨੁਕਸਾਨ ਪਹੁੰਚਾਇਆ।’

 

 

ਐੱਫ਼ਆਈਆਰ ’ਚ 60 ਵਿਅਕਤੀਆਂ ਦੇ ਨਾਂਅ ਨਹੀਂ ਦਿੱਤੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Case of Attempt to Murder of Police officials against 80 Farmers of Tarn Taran