ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਚ ਪਰਾਲ਼ੀ ਸਾੜਨ ਦੇ ਮਾਮਲਿਆਂ `ਚ ਵੱਡੀ ਕਮੀ, ਪ੍ਰਦੂਸ਼ਣ ਘਟਿਆ

ਪੰਜਾਬ `ਚ ਪਰਾਲ਼ੀ ਸਾੜਨ ਦੇ ਮਾਮਲਿਆਂ `ਚ ਵੱਡੀ ਕਮੀ, ਪ੍ਰਦੂਸ਼ਣ ਘਟਿਆ

       ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਵਿਰੁੱਧ ਆਰੰਭੀ ਗਈ ਪ੍ਰਭਾਵੀ ਅਤੇ ਤਿੱਖੀ ਮੁਹਿੰਮ ਦੇ ਨਤੀਜੇ ਵਜੋਂ ਪਰਾਲੀ ਨੂੰ ਅੱਗ ਲਾਉਣ ਦੀ ਘਟਨਾਵਾਂ ਵਿੱਚ ਵੱਡੇ ਪੱਧਰ 'ਤੇ ਕਮੀ ਆਈ ਹੈ ਜਿਸ ਦੇ ਕਾਰਨ ਹਵਾ ਦੇ ਮਿਆਰ ਵਿੱਚ ਸੁਧਾਰ ਹੋਇਆ ਹੈ।


       ਅੱਜ ਇਥੇ ਖੇਤੀਬਾੜੀ ਸਕੱਤਰ-ਕਮ-ਪਰਾਲੀ ਸਾੜਨ ਵਿਰੋਧੀ ਮੁਹਿੰਮ ਦੇ ਸੁਬਾਈ ਨੋਡਲ ਅਫ਼ਸਰ ਕੇ.ਐਸ. ਪਨੂੰ ਨੇ ਦੱਸਿਆ ਕਿ ਪੰਜਾਬ ਰਿਮੋਟ ਸੈਂਸਿੰਗ ਸੈਂਟਰ (ਪੀ.ਆਰ.ਐਸ.ਸੀ) ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਇਸ ਵਾਰ 27 ਸਤੰਬਰ   ਤੋਂ 22 ਅਕਤੂਬਰ, 2018 ਦੌਰਾਨ ਸੂਬੇ ਵਿੱਚ ਪਰਾਲੀ ਸਾੜਨ ਦੇ 3228 ਮਾਮਲੇ ਸਾਹਮਣੇ ਆਏ ਹਨ ਜਦਕਿ ਸਾਲ 2017 ਵਿੱਚ 8420 ਅਤੇ ਸਾਲ 2016 ਦੌਰਾਨ 13358 ਮਾਮਲੇ ਸਾਹਮਣੇ ਆਏ ਸਨ।


       ਸ੍ਰੀ ਪਨੂੰ ਨੇ ਦੱਸਿਆ ਕਿ ਸੂਬਾ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਵਾਤਾਵਰਣ ਪੱਖੀ ਕੀਤੀਆਂ ਗਈਆਂ ਪਹਿਲਕਦਮੀਆਂ ਪ੍ਰਤੀ ਕਿਸਾਨਾਂ ਦੇ ਹਾਂ ਪੱਖੀ ਹੁੰਗਾਰੇ ਦੇ ਨਤੀਜੇ ਵਜੋਂ ਪਰਾਲੀ ਸਾੜੇ ਜਾਣ ਦੇ ਪੱਖ ਤੋਂ ਬਹੁਤ ਵੱਡਾ ਸੁਧਾਰ ਹੋਇਆ ਹੈ।


       ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਿੱਚ ਕਮੀ ਆਉਣ ਕਾਰਨ ਪੰਜਾਬ ਦੇ ਏਅਰ ਕੁਆਲਟੀ ਇੰਡੇਕਸ (ਏ.ਕਿਉ.ਆਈ ) ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਹੁਣ ਤੱਕ ਬਹੁਤ ਜ਼ਿਆਦਾ ਸੁਧਾਰ ਹੋਇਆ ਹੈ।


       ਪਿਛਲੇ ਸਾਲ ਦੇ 326 ਏ.ਕਿਉ.ਆਈ ਦੇ ਮੁਕਾਬਲੇ ਇਸ ਸਾਲ ਇਹ ਮਾਤਰਾ 111 ਹੈ। 0 ਤੋਂ 50 ਤੱਕ ਏ.ਕਿਉ.ਆਈ ਨੂੰ ਵਧੀਆ ਮੰਨਿਆ ਜਾਂਦਾ ਹੈ ਜਦਕਿ 51 ਤੋਂ 100 ਤੱਕ ਸੰਤੁਸ਼ਟੀਜਨਕ, 101 ਤੋਂ 200 ਤੱਕ ਦਰਮਿਆਨਾ, 201 ਤੋਂ 300 ਤੱਕ ਮਾੜਾ , 301 ਤੋਂ 400 ਤੱਕ ਬਹੁਤ ਮਾੜਾ ਅਤੇ 401 ਤੋਂ 500 ਤੱਕ ਘਾਤਕ ਮੰਨਿਆ ਜਾਂਦਾ ਹੈ।


       ਸੂਬਾ ਸਰਕਾਰ ਨੇ ਪਰਾਲੀ ਨੂੰ ਸਾੜੇ ਜਾਣ ਤੋਂ ਬਿਨਾ ਇਸ ਦਾ ਪ੍ਰਬੰਧਨ ਕਰਨ ਵਾਸਤੇ ਇਕ ਵਿਸ਼ਾਲ ਪ੍ਰੋਗਰਾਮ ਉਲੀਕੀਆ ਸੀ । ਪਰਾਲੀ ਨਾ ਸਾੜਨ ਵਾਸਤੇ ਸਬਸਿਡੀ 'ਤੇ 24315 ਖੇਤੀ ਮਸ਼ੀਨਾਂ/ਸਾਜੋ-ਸਮਾਨ, ਕਿਸਾਨਾਂ, ਸਹਿਕਾਰੀ ਸੁਸਾਈਟਿਆਂ ਅਤੇ ਕਸਟਮ ਹਾਇਰ ਸੈਂਟਰਾਂ ਨੂੰ ਸਪਲਾਈ ਕੀਤਾ ਜਾ ਰਿਹਾ ਹੈ ਤਾਂ ਜੋ ਪਰਾਲੀ ਨੂੰ ਬਿਲਕੁਲ ਵੀ ਨਾ ਸਾੜੇ ਜਾਣ ਦਾ ਟੀਚਾ ਪ੍ਰਾਪਤ ਕੀਤਾ ਜਾ ਸਕੇ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cases of Stubble Burning reduced a lot in Punjab