ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੰਡੀ ਗੋਬਿੰਦਗੜ੍ਹ : ਸੁਆਹ ਵੇਚ ਕੇ ਕਮਾ ਰਹੇ ਨੇ ਪੈਸੇ

ਮੰਡੀ ਗੋਬਿੰਦਗੜ੍ਹ : ਸੁਆਹ ਵੇਚ ਕੇ ਕਮਾ ਰਹੇ ਨੇ ਪੈਸੇ

ਰਹਿੰਦ-ਖੂਹੰਦ ਦਾ ਸਹੀ ਲਾਹਾ ਲੈਂਦਿਆਂ ਮੰਡੀ ਗੋਬਿੰਦਗੜ੍ਹ ਦੀਆਂ ਇੰਡਕਸ਼ਨ ਫਰਨੇਸ ਇਕਾਈਆਂ ਦੇ ਮਾਲਕ ਰਵਾਇਤੀ ਭੱਠੀਆਂ ਦੀ ਥਾਂ ਨਵੇਂ ਹਵਾ ਪ੍ਰਦੂਸ਼ਣ ਕੰਟਰੋਲ ਉਪਕਰਣ ਲਗਾ ਕੇ ਸਾਈਡ ਹੁੱਡ ਸਕਸ਼ਨ ਸਿਸਟਮ ਵਿੱਚ ਇਕੱਠੀ ਹੁੰਦੀ ਰਹਿੰਦ-ਖੂਹੰਦ ਤੋਂ ਪੈਸੇ ਕਮਾ ਰਹੇ ਹਨ ਇਹ ਜਾਣਕਾਰੀ ਤੁੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਕੇ ਐਸ ਪੰਨੂ ਨੇ ਦਿੱਤੀਉਨ੍ਹਾਂ ਦੱਸਿਆ ਕਿ ਬੈਗ ਫਿਲਟਰਜ਼ ਹਾਊਸ ਵਾਲੀ ਸਾਈਡ ਹੁੱਡ ਸਕਸ਼ਨ ਪ੍ਰਣਾਲੀ ਰਵਾਇਤੀ ਇੰਡਕਸ਼ਨ ਭੱਠੀਆਂ ਨਾਲੋਂ ਕਿਤੇ ਬਿਹਤਰ ਹਵਾ ਪ੍ਰਦੂਸ਼ਣ ਕੰਟਰੋਲ ਯੰਤਰ ਹੈ
ਉਨ੍ਹਾਂ ਦੱਸਿਆ ਕਿ ਪਹਿਲਾਂ ਜ਼ਿਆਦਾਤਰ ਧੂੜ ਦਾ ਨਿਕਾਸ ਵਾਤਾਵਰਣ ਵਿੱਚ ਹੁੰਦਾ ਸੀ ਅਤੇ ਬਹੁਤ ਥੋੜ੍ਹੀ ਮਾਤਰਾ ਵਿੱਚ ਹੀ ਸੁਆਹ ਪ੍ਰਾਪਤ ਹੁੰਦੀ ਸੀ

ਉਨ੍ਹਾਂ ਕਿਹਾ ਕਿ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਇਨ੍ਹਾਂ ਇਕਾਈਆਂ ਦੇ ਮਾਲਕਾਂ ਨੂੰ ਹਵਾ ਪ੍ਰਦੂਸ਼ਣ ਕੰਟਰੋਲ ਯੰਤਰ ਦੇ ਵਜੋਂ ਬੈਗ ਫਿਲਟਰ ਹਾਊਸ ਵਾਲੀ ਸਾਈਡ ਹੁੱਡ ਸਕਸ਼ਨ ਪ੍ਰਣਾਲੀ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਜੋ ਰਵਾਇਤੀ ਪ੍ਰਣਾਲੀ ਨਾਲੋਂ ਕਈ ਗੁਣਾ ਜ਼ਿਆਦਾ ਧੂੜ ਸੋਖਦੇ ਹਨ


ਉਨ੍ਹਾਂ ਦੱਸਿਆ ਕਿ ਹੁਣ ਇੰਡਕਸ਼ਨ ਫਰਨੇਸ ਇਕਾਈਆਂ ਦੇ ਮਾਲਕ ਆਪਣੀਆਂ ਇਕਾਈਆਂ ਵਿੱਚ ਵੱਡੀ ਮਾਤਰਾ ' ਇਕੱਠੀ ਹੋਈ ਸੁਆਹ ਵੇਚ ਕੇ ਪ੍ਰਤੀ ਕਿਲੋ ਸੁਆਹ ਪਿੱਛੇ 3 ਰੁਪਏ ਕਮਾ ਰਹੇ ਹਨ ਜੋ ਕਿ ਮਿਸ਼ਰਤ ਧਾਤੂ ਬਣਾਉਣ ਵਾਲੀਆਂ ਕੰਪਨੀਆਂ ਖਰੀਦ ਰਹੀਆਂ ਹਨ


ਉਨ੍ਹਾਂ ਕਿਹਾ ਕਿ ਨਵੀਨ ਹਵਾ ਪ੍ਰਦੂਸ਼ਣ ਕੰਟਰੋਲ ਉਪਕਰਣ ਵਿੱਚ ਇਕੱਠੀ ਹੁੰਦੀ ਸੁਆਹ ਵਿੱਚ 25 ਤੋਂ 35 ਫੀਸਦੀ ਜ਼ਿੰਕ ਦੀ ਮਾਤਰਾ ਹੁੰਦੀ ਹੈ, ਇਸ ਲਈ ਇਸਨੂੰ ਭਗਵਾਨਪੁਰਾ, ਅਮਲੋਹ ਦੀ ਕੰਪਨੀ ਇੱਥੋਂ ਇਕੱਠਾ ਕਰ ਰਹੀ ਹੈ ਜਿਸ ਦੁਆਰਾ ਇਸ ਸੁਆਹ ਵਿੱਚੋਂ ਜ਼ਿੰਕ ਦੀ ਪ੍ਰਾਪਤੀ ਲਈ ਇਸਦੀ ਵਰਤੋਂ ਆਪਣੇ ਵੇਸਟ ਰੀਸਾਇਕਲਿੰਗ ਡਵੀਜ਼ਨ ਵਿੱਚ ਕੱਚੇ ਮਾਲ ਵਜੋਂ ਕੀਤੀ ਜਾਂਦੀ ਹੈ, ਇਸ ਤਰ੍ਹਾਂ ਇਸ ਕੰਪਨੀ ਦੁਆਰਾ ਵੀ ਰਹਿੰਦ-ਖੂਹੰਦ ਤੋਂ ਕਮਾਈ ਕੀਤੀ ਜਾ ਰਹੀ ਹੈ

ਉਨ੍ਹਾਂ ਦੱਸਿਆ ਕਿ 70 ਫੀਸਦ ਤੋਂ ਜ਼ਿਆਦਾ ਇੰਡਕਸ਼ਨ ਫਰਨੇਸ ਇਕਾਈਆਂ ਰਵਾਇਤੀ ਭੱਠੀਆਂ ਤੋਂ ਸਾਈਡ ਹੁੱਡ ਸਕਸ਼ਨ ਸਿਸਟਮ ਵੱਲ ਤਬਦੀਲ ਹੋ ਗਈਆਂ ਹਨਮੌਜੂਦਾ ਸਮੇਂ ਖੰਨੇ ਖੇਤਰ ਵਿਚਲੀਆਂ ਇਕਾਈਆਂ ਸਮੇਤ 92 ਇੰਡਕਸ਼ਨ ਫਰਨੇਸ ਇਕਾਈਆਂ ਵਿੱਚੋਂ 65 ਇੰਡਸਟਰੀਆਂ ਪੁਰਾਣੀਆਂ ਭੱਠੀਆਂ ਤੋਂ ਨਵੇਂ ਹਵਾ ਪ੍ਰਦੂਸ਼ਣ ਕੰਟਰੋਲ ਉਪਕਰਣਾਂ ਵਿੱਚ ਤਬਦੀਲ ਹੋ ਗਈਆਂ ਹਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cash from Ash for Mandi Gobindgarh Induction Furnace units