ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CBI ਦੀ ਦਲੀਲ ਸਿਆਸੀ ਤੌਰ ’ਤੇ ਪ੍ਰੇਰਿਤ, ਕਰਾਂਗੇ ਜ਼ੋਰਦਾਰ ਮੁਖਾਲਫ਼ਤ: ਕੈਪਟਨ

ਬੇਅਦਬੀ ਮਾਮਲਿਆਂ ਨੂੰ ਕਾਨੂੰਨੀ ਸਿੱਟੇ ’ਤੇ ਲਿਜਾਣ ਲਈ ਸੂਬਾ ਸਰਕਾਰ ਦੇ ਯਤਨਾਂ ਵਿੱਚ ਅੜਿੱਕਾ ਡਾਹੁਣ ਦੀ ਕੋਸ਼ਿਸ਼ ਕਰਨ ਦੇ ਸੀ.ਬੀ.ਆਈ. ਦੇ ਕਦਮ ਨੂੰ ਸਿਆਸੀ ਤੌਰ ’ਤੇ ਪ੍ਰੇਰਿਤ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਡਵੋਕੇਟ ਜਨਰਲ ਨੂੰ ਕੇਂਦਰੀ ਜਾਂਚ ਏਜੰਸੀ ਵੱਲੋਂ ਆਪਣੀ ਬਰਗਾੜੀ ਕਲੋਜ਼ਰ ਰਿਪੋਰਟ ’ਤੇ ਆਰਜ਼ੀ ਰੋਕ ਲਾਉਣ ਦੀ ਦਲੀਲ ਦੀ ਕਾਨੂੰਨੀ ਤੌਰ ’ਤੇ ਮੁਖਾਲਫ਼ਤ ਕਰਨ ਲਈ ਆਖਿਆ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਮੁੱਖ ਮੰਤਰੀ ਨੇ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਇਨਾਂ ਮਾਮਲਿਆਂ ਵਿੱਚ ਅੱਗੇ ਜਾਂਚ ਕਰਨ ਲਈ ਸੀ.ਬੀ.ਆਈ. ਦੀ ਦਲੀਲ ਦਾ ਵਿਰੋਧ ਕਰਨ ਲਈ ਮਜ਼ਬੂਤ ਕੇਸ ਤਿਆਰ ਕਰਨ ਲਈ ਕਿਹਾ ਕਿਉਂ ਜੋ ਇਨਾਂ ਕੇਸਾਂ ਵਿੱਚ ਕੇਂਦਰੀ ਜਾਂਚ ਏਜੰਸੀ ਨੇ ਬਿਨਾਂ ਕਿਸੇ ਜਾਂਚ ਜਾਂ ਆਧਾਰ ਦੇ ਕਲੋਜ਼ਰ ਰਿਪੋਰਟ ਦਾਇਰ ਕਰ ਦਿੱਤੀ ਸੀ।

 

ਮੁੱਖ ਮੰਤਰੀ ਨੇ ਕਿਹਾ ਕਿ ਸੀ.ਬੀ.ਆਈ. ਨੇ ਬਰਗਾੜੀ ਬੇਅਦਬੀ ਕੇਸਾਂ ਦੇ ਸਮੁੱਚੇ ਮਾਮਲੇ ਨੂੰ ਇਕ ਬੁਝਾਰਤ ਬਣਾ ਕੇ ਰੱਖ ਦਿੱਤਾ। ਅਸੀਂ ਸੀ.ਬੀ.ਆਈ. ਦੇ ਸਿਆਸੀ ਤੌਰ ’ਤੇ ਚੁੱਕੇ ਜਾਣ ਵਾਲੇ ਅਜਿਹੇ ਕਦਮ ਨੂੰ ਅੱਗੇ ਵਧਣ ਨਹੀਂ ਦਿਆਂਗੇ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਇਸ ਕੇਸ ਵਿੱਚ ਨਿਆਂ ਨੂੰ ਯਕੀਨੀ ਬਣਾਉਣ ਲਈ ਏਜੰਸੀ ਵਿਰੁੱਧ ਅਦਾਲਤ ਵਿੱਚ ਪੂਰੀ ਦਿ੍ਰੜਤਾ ਨਾਲ ਪੈਰਵੀ ਕਰੇਗੀ।

 

ਕੈਪਟਨ ਅਮਰਿੰਦਰ ਸਿੰਘ ਨੇ ਇਹ ਪ੍ਰਤੀਕਿ੍ਰਆ ਉਸ ਤੱਥ ’ਤੇ ਦਿੱਤੀ ਕਿ ਏਜੰਸੀ ਨੇ ਅੱਜ ਸੀ.ਬੀ.ਆਈ. ਦੀ ਅਦਾਲਤ ਅੱਗੇ ਬੇਨਤੀ ਕੀਤੀ ਕਿ ਮੌਜੂਦਾ ਅਰਜ਼ੀ ਨੂੰ ਰਿਕਾਰਡ ’ਤੇ ਲਿਆ ਕੇ ਵਿਚਾਰਿਆ ਜਾ ਸਕਦਾ ਹੈ ਕਿ ਅੱਗੇ ਜਾਂਚ ਚੱਲ ਰਹੀ ਹੈ ਅਤੇ ਇਸ ਦੇ ਮੁਕੰਮਲ ਹੋਣ ਤੱਕ ਕਲੋਜ਼ਰ ਰਿਪੋਰਟ ’ਤੇ ਆਰਜ਼ੀ ਰੋਕ ਲਾਈ ਜਾ ਸਕਦੀ ਹੈ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

 

ਕੇਂਦਰੀ ਜਾਂਚ ਏਜੰਸੀ ਵੱਲੋਂ ਦਾਇਰ ਕੀਤੀ ਕਲੋਜ਼ਰ ਰਿਪੋਰਟ ਦੀ ਕਾਪੀ ਲੈਣ ਲਈ ਸੂਬਾ ਸਰਕਾਰ ਵੱਲੋਂ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿੱਚ ਦਾਇਰ ਕੀਤੀ ਅਪੀਲ 23 ਜੁਲਾਈ ਨੂੰ ਰੱਦ ਕਰ ਦੇਣ ਤੋਂ ਬਾਅਦ ਸਰਕਾਰ ਨੇ ਇਨਾਂ ਹੁਕਮਾਂ ਨੂੰ ਚੁਣੌਤੀ ਦਿੰਦਿਆਂ ਇਸੇ ਅਦਾਲਤ ਵਿੱਚ ਸਮੀਖਿਆ ਪਟੀਸ਼ਨ ਦਾਇਰ ਕੀਤੀ ਸੀ। ਇਸ ਤੋਂ ਇਕ ਹਫ਼ਤਾ ਬਾਅਦ ਹੀ ਸੀ.ਬੀ.ਆਈ. ਨੇ ਇਹ ਦਲੀਲ ਅਦਾਲਤ ਵਿੱਚ ਪੇਸ਼ ਕੀਤੀ।

 

ਮੁੱਖ ਮੰਤਰੀ ਨੇ ਕਿਹਾ ਕਿ ਕਲੋਜ਼ਰ ਰਿਪੋਰਟ ਦੀ ਕਾਪੀ ਸਾਂਝੀ ਕਰਨ ਦੀ ਬਜਾਏ ਸੀ.ਬੀ.ਆਈ. ਬਰਗਾੜੀ ਮਾਮਲਿਆਂ ਨੂੰ ਜਾਂਚ ਲਈ ਮੁੜ ਖੋਲਣ ਦੀ ਮੰਗ ਕਰਕੇ ਘਟੀਆ ਚਾਲਾਂ ਖੇਡ ਰਹੀ ਹੈ ਜਦਕਿ ਏਜੰਸੀ ਨੇ ਇਸ ਮਾਮਲੇ ਦੀ ਅਗਲੇਰੀ ਜਾਂਚ ਨਾ ਕਰਨ ਦਾ ਦਾਅਵਾ ਕੀਤਾ ਸੀ।

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘‘ਕੇਂਦਰੀ ਜਾਂਚ ਏਜੰਸੀ ਕਲੋਜ਼ਰ ਰਿਪੋਰਟ ਕਿਉਂ ਨਹੀਂ ਸਾਂਝੀ ਕਰ ਰਹੀ? ਉਹ ਕੀ ਲੁਕੋਣ ਦੀ ਕੋਸ਼ਿਸ਼ ਕਰ ਰਹੇ ਹਨ?’’ ਉਨਾਂ ਕਿਹਾ ਕਿ ਇਸ ਸਮੁੱਚੇ ਮਾਮਲੇ ’ਚੋਂ ਏਜੰਸੀ ਵੱਲੋਂ ਆਪਣੇ ਸਵਾਰਥ ਲਈ ਜਾਂਚ ਨੂੰ ਦਬਾ ਦੇਣ ਦੀਆਂ ਕੋਸ਼ਿਸ਼ਾਂ ਦੀ ਝਲਕ ਮਾਰਦੀ ਹੈ।

 

ਦਿੱਲੀ ਵਿੱਚ ਆਪਣੇ ਸਿਆਸੀ ਅਕਾਵਾਂ ਦੇ ਇਸ਼ਾਰਿਆਂ ’ਤੇ ਚੱਲਣ ਲਈ ਸੀ.ਬੀ.ਆਈ. ਨੂੰ ਆੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਜਾਂਚ ਅੱਗੇ ਤੋਰਨ ਲਈ ਏਜੰਸੀ ਵੱਲੋਂ ਪੈਦਾ ਹੋਈ ਅਚਾਨਕ ਲੋੜ ’ਤੇ ਸਵਾਲ ਖੜਾ ਕੀਤਾ ਹੈ। ਉਨਾਂ ਕਿਹਾ,‘‘ਪਹਿਲਾਂ ਤਾਂ ਇਨਾਂ ਕੋਲ ਕਲੋਜ਼ਰ ਰਿਪੋਰਟ ਬੰਦ ਕਰਨ ਦਾ ਕੋਈ ਜਵਾਬ ਨਹੀਂ ਸੀ ਅਤੇ ਹੁਣ ਇਸ ਰਿਪੋਰਟ ’ਤੇ ਆਰਜ਼ੀ ਰੋਕ ਲਾਉਣ ਦੀ ਮੰਗ ਕਰਨਾ ਵੀ ਨਿਆਂਪੂਰਨ ਨਹੀਂ ਹੈ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਉਨਾਂ ਕਿਹਾ ਕਿ ਸੀ.ਬੀ.ਆਈ. ਦੀ ਦਲੀਲ ਦਾ ਸਪੱਸ਼ਟ ਉਦੇਸ਼ ਸੂਬਾ ਸਰਕਾਰ ਵੱਲੋਂ ਇਨਾਂ ਮਾਮਲਿਆਂ ਦੀ ਜਾਂਚ ਐਸ.ਆਈ.ਟੀ. ਪਾਸੋਂ ਕਰਵਾਉਣ ਦੇ ਰਾਹ ਵਿੱਚ ਅੜਿੱਕੇ ਪੈਦਾ ਕਰਨਾ ਹੈ।

 

ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਸੀ.ਬੀ.ਆਈ ਉਨਾਂ ਲੋਕਾਂ ਦੇ ਆਦੇਸ਼ਾਂ ’ਤੇ ਕੰਮ ਕਰ ਰਹੀ ਹੈ ਜੋ ਨਹੀਂ ਚਾਹੁੰਦੇ ਕਿ ਸੱਚਾਈ ਸਾਹਮਣੇ ਆਵੇ ਪਰ ਉਨਾਂ ਨੇ ਇਸ ਗੱਲ ਦਾ ਤਹੱਈਆ ਕੀਤਾ ਹੋਇਆ ਹੈ ਕਿ ਇਸ ਮਾਮਲੇ ’ਚ ਬਰਗਾੜੀ ਦੇ ਦੋਸ਼ੀਆਂ ਨੂੰ ਹਰ ਹੀਲੇ ਸਜ਼ਾ ਮਿਲੇ ਅਤੇ ਲੰਮੇ ਸਮੇਂ ਤੋਂ ਜੂਝ ਰਹੇ ਪੀੜਤਾਂ ਨੂੰ ਇਨਸਾਫ ਮਿਲੇ।

 

ਉਨਾਂ ਕਿਹਾ ਕਿ ਅਦਾਲਤ ਨੂੰ ਸੀ.ਬੀ.ਆਈ ਦੀ ਦਲੀਲ ਨੂੰ ਨਹੀਂ ਮੰਨਣਾ ਚਾਹੀਦਾ ਅਤੇ ਵਿਧਾਨ ਸਭਾ ’ਚ ਕੇਂਦਰੀ ਏਜੰਸੀ ਤੋਂ ਇਹ ਕੇਸ ਵਾਪਸ ਲੈਣ ਲਈ ਸਰਬਸੰਮਤੀ ਨਾਲ ਪਾਸ ਕੀਤੇ ਗਏ ਮਤੇ ’ਤੇ ਬਰਕਰਾਰ ਰਹਿਣਾ ਚਾਹੀਦਾ ਹੈ।ਸੀ.ਬੀ.ਆਈ ਕੋਰਟ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਜਿਸ ਵਿਚ ਆਖਿਆ ਗਿਆ ਹੈ ਕਿ ਸੀ.ਬੀ.ਆਈ ਵੱਲੋਂ ਜਾਂਚ ਵਿਚ ਪਿਛਲੇ ਤਿੰਨ ਸਾਲਾਂ ਤੋਂ ਕਿਸੇ ਕਿਸਮ ਦੀ ਵੀ ਪ੍ਰਗਤੀ ਨਹੀਂ ਹੋਈ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਹਾਈ ਕੋਰਟ ਨੇ ਸਾਫ ਸ਼ਬਦਾਂ ’ਚ ਆਖਿਆ ਕਿ ਕਿਸੇ ਵੀ ਕਾਬਿਲ ਵਕੀਲ ਨੇ ਕਿਸੇ ਅਦਾਲਤੀ ਫੈਸਲੇ ਦਾ ਜ਼ਿਕਰ ਨਹੀਂ ਕੀਤਾ ਜਿਸ ਵਿਚ ਇਹ ਦੱਸਿਆ ਗਿਆ ਹੋਵੇ ਕਿ ਸੂਬਾ ਸਰਕਾਰ ਦੀਆਂ ਤਾਕਤਾਂ ਜਿਸ ਰਾਹੀਂ ਅਜਿਹੇ ਕੇਸਾਂ ਨੂੰ ਰਾਜ ਦੀ ਪੁਲਿਸ ਤੋਂ ਸੀ.ਬੀ.ਆਈ ਨੂੰ ਤਬਦੀਲ ਕਰਨ ਲਈ ਕਿਸੇ ਕਿਸਮ ਦੀ ਪਾਬੰਦੀ ਜਾਂ ਰੋਕ ਲਾਈ ਹੋਵੇ। ਵਾਪਸੀ ਦੀ ਸਹਿਮਤੀ ਦੇ ਬਾਵਜੂਦ ਜਾਂਚ ਇੱਕ ਏਜੰਸੀ ਪਾਸ ਹੀ ਜਾਰੀ ਰਹੇਗੀ ਨਾ ਕਿ ਦੋ ਵੱਖ ਵੱਖ ਏਜੰਸੀਆਂ ਕੋਲ। ਇਨਾਂ ਘਟਨਾਵਾਂ ਦੀ ਲੜੀ ਇਹ ਦਰਸਾਉਂਦੀ ਹੈ ਕਿ ਇਹ ਕੇਸ ਇੱਕ ਦੂਜੇ ਨਾਲ ਜੁੜੇ ਹਨ। ਇਸ ਕਰਕੇ ਕੋਰਟ ਸੂਬਾ ਸਰਕਾਰ ਵੱਲੋਂ ਸੀ.ਬੀ.ਆਈ ਤੋਂ ਜਾਂਚ ਵਾਪਸ ਲੈਣ ਜਾਂ ਇਸ ਉਪਰੰਤ ਕੀਤੀਆਂ ਨੋਟੀਫਿਕੇਸ਼ਨਾਂ ਨੂੰ ਰੱਦ ਕਰਨ ਦੇ ਫੈਸਲੇ ’ਚ ਦਖਲ ਦੇਣ ਦੀ ਲੋੜ ਨਹੀਂ ਮਹਿਸੂਸ ਕਰਦੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBI argues politically motivated will strongly defend: Captain Amarinder Singh