ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀਬੀਆਈ ਨੂੰ ਨਹੀਂ ਲੱਭਿਆ ਬਰਗਾੜੀ ਬੇਅਦਬੀ ਮਾਮਲੇ ਦਾ ਕੋਈ ਵੀ ਦੋਸ਼ੀ

ਸੀਬੀਆਈ ਨੂੰ ਨਹੀਂ ਲੱਭਿਆ ਬਰਗਾੜੀ ਬੇਅਦਬੀ ਮਾਮਲੇ ਦਾ ਕੋਈ ਵੀ ਦੋਸ਼ੀ

ਬਰਗਾੜੀ ਬੇਅਦਬੀ ਕਾਂਡ ਵਿੱਚ ਸੀਬੀਆਈ (CBI) ਨੂੰ ਕੋਈ ਵੀ ਵਿਅਕਤੀ ਦੋਸ਼ੀ ਨਹੀਂ ਮਿਲ ਸਕਿਆ। ਦਰਅਸਲ, ਸੀਬੀਆਈ ਦੀ ਕਲੋਜ਼ਰ ਰਿਪੋਰਟ ਪੰਜਾਬ ਪੁਲਿਸ ਦੀ ਜਾਂਚ ਤੋਂ ਬਿਲਕੁਲ ਉਲਟ ਹੈ। ਭਾਵੇਂ ਸੀਬੀਆਈ ਇਹ ਜ਼ਰੂਰ ਮੰਨਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ।

 

 

ਅਦਾਲਤ ਵਿੱਚ ਸੀਬੀਆਈ ਵੱਲੋਂ ਪੇਸ਼ ਕਲੋਜ਼ਰ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਸਬੰਧੀ 18 ਜਣਿਆਂ ਦਾ ਮਨੋਵਿਗਿਆਨਕ ਟੈਸਟ ਕਰਵਾਇਆ ਗਿਆ ਸੀ ਤੇ ਸ਼ਿਕਾਇਤਕਰਤਾ ਗ੍ਰੰਥੀ ਦਾ ਪੌਲੀਗ੍ਰਾਫ਼ਿਕ ਟੈਸਟ ਕਰਵਾਇਆ ਗਿਆ ਪਰ ਜਾਂਚ ਵਿੱਚ ਕੋਈ ਵੀ ਦੋਸ਼ੀ ਨਾ ਸਿੱਧ ਹੋ ਸਕਿਆ।

 

 

ਅਪਮਾਨਜਨਕ ਟਿੱਪਣੀ ਵਾਲੇ ਪੋਸਟਰਾਂ ਤੇ ਮੁਲਜ਼ਮਾਂ ਦੀਆਂ ਹੱਥ–ਲਿਖਤਾਂ ਵਿੱਚ ਕੋਈ ਸਮਾਨਤਾ ਨਹੀਂ ਮਿਲ ਸਕੀ। ਅਦਾਲਤ ਦੇ ਹੁਕਮ ਅਨੁਸਾਰ ਕੱਲ੍ਹ ਕਲੋਜ਼ਰ ਰਿਪੋਰਟ ਸ਼ਿਕਾਇਤਕਰਤਾ ਤੇ ਮੁਲਜ਼ਮਾਂ ਹਵਾਲੇ ਕਰ ਦਿੱਤੀ ਗਈ।

 

 

ਜਾਂਚ ਦੌਰਾਨ ਮ੍ਰਿਤਕ ਮਹਿੰਦਰ ਪਾਲ ਸਿੰਘ ਬਿੱਟੂ, ਸੁਖਜਿੰਦਰ ਸਿੰਘ ਸੰਨੀ ਤੇ ਸ਼ਕਤੀ ਸਿੰਘ ਸਮੇਤ 18 ਜਣਿਆਂ ਦਾ ਮਨੋਵਿਗਿਆਨਕ ਪਰੀਖਣ ਵੀ ਕਰਵਾਇਆ ਗਿਆ ਸੀ ਪਰ ਬੇਅਦਬੀ ਦੇ ਮਾਮਲੇ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਦਾ ਕੋਈ ਵੀ ਸਬੂਤ ਨਹੀਂ ਮਿਲ ਸਕਿਆ।

 

 

ਸੀਬੀਆਈ ਨੇ ਤਾਂ ਪੰਜਾਬ ਪੁਲਿਸ ਦੀ ਜਾਂਚ ਨੂੰ ਮੁੱਢੋਂ ਰੱਦ ਕੀਤਾ ਹੈ। ਉਂਝ ਇਸ ਰਿਪੋਰਟ ਵਿੱਚ ਇਹ ਮੰਨਿਆ ਗਿਆ ਹੈ ਕਿ ਪੰਜਾਬ ਵਿੱਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ 53 ਘਟਨਾਵਾਂ ਵਿੱਚੋਂ 19 ਨੂੰ ਪੰਜਾਬ ਪੁਲਿਸ ਨੇ ਹੱਲ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBI could not find any accused in Bargari sacrilege case