ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀ.ਬੀ.ਆਈ ਦੀ ਕੋਲਕਾਤਾ ਕਾਰਵਾਈ ਮੋਦੀ ਸਰਕਾਰ ਦੀ ਬਦਲਾਖੋਰੀ: ਕੈਪਟਨ

ਸੀ.ਬੀ.ਆਈ ਦੀ ਕੋਲਕਾਤਾ ਕਾਰਵਾਈ ਮੋਦੀ ਸਰਕਾਰ ਦੀ ਬਦਲਾਖੋਰੀ: ਕੈਪਟਨ

ਕਾਂਗਰਸ ਵਿਰੁੱਧ ਖਾਨਦਾਨੀ ਸਿਆਸਤ ਦੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕ ਖਾਨਦਾਨ ਨੂੰ ਨਹੀਂ ਸਗੋਂ ਵਿਅਕਤੀ ਨੂੰ ਵੋਟ ਪਾਉਂਦੇ ਹਨ ਉਨ੍ਹਾਂ ਕਿਹਾ ਕਿ ਰਾਹੁਲ ਤੇ ਪ੍ਰਿਅੰਕਾ ਦੀ ਉੱਤਮ ਟੀਮ ਹੈ ਜੋ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਲੋਕ ਵਿਰੋਧੀ ਐਨ.ਡੀ. ਸਰਕਾਰ ਦਾ ਸਫਾਇਆ ਕਰ ਦੇਵੇਗੀ

 


ਰਾਜਸਥਾਨ, ਛੱਤੀਸਗੜ ਤੇ ਮੱਧਪ੍ਰਦੇਸ਼ ਦੀਆਂ ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਰਾਹੁਲ ਦੇ ਇੱਕ ਮਹਾਨ ਆਗੂ ਵਜੋਂ ਉਭਰਨ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇਥੇ ਇੱਕ ਉੱਘੇ ਮੀਡੀਆ ਹਾਊਸ ਵੱਲੋਂ ਆਯੋਜਿਤ ਕਰਵਾਏ ਗਏ ਕਨਕਲੇਵ ਵਿੱਚ ਬੋਲਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਨੂੰ ਇੱਕ ਤੇਜ਼ੀ ਨਾਲ ਉਭਰ ਰਿਹਾ ਆਗੂ ਦੱਸਿਆ।

 

 

ਹਾਲ ਹੀ ਵਿੱਚ ਕੋਲਕਤਾ ਵਿਖੇ ਮਮਤਾ ਬੈਨਰਜੀ ਤੇ ਸੀ.ਬੀ.ਆਈ ਵਿਚਕਾਰ ਹੋਏ ਵਿਵਾਦ 'ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕੇਂਦਰੀ ਏਜੰਸੀ ਦੀ ਕਾਰਵਾਈ ਨੂੰ ਕੇਵਲ ਬਦਲਾਖੋਰੀ ਦੀ ਕਾਰਵਾਈ ਦੱਸਿਆ ਜੋ ਕਿ ਜਮਹੂਰੀ ਸਿਆਸਤ ਵਿੱਚ ਨਾਪ੍ਰਵਾਨ ਕਰਨਯੋਗ ਹੈ ਉਨ੍ਹਾਂ ਕਿਹਾ ਕਿ ਰਾਬਰਟ ਵਾਡਰਾ ਖਿਲਾਫ਼ .ਡੀ. ਦਾ ਕੇਸ ਕੁਝ ਵੀ ਨਹੀਂ ਹੈ ਅਤੇ ਇਹ ਸਿਰਫ ਕੇਂਦਰ ਸਰਕਾਰ ਵੱਲੋਂ ਬਦਲਾਖੋਰੀ ਤੇ ਪ੍ਰੇਸ਼ਾਨ ਕਰਨ ਦੀ ਕਾਰਵਾਈ ਹੈ ਇਨ੍ਹਾਂ ਕਾਰਵਾਈਆਂ ਦੀ ਇੱਕ ਸਭਿਅਕ ਦੇਸ਼ ਵਿੱਚ ਕੋਈ ਵੀ ਥਾਂ ਨਹੀਂ ਹੈ ਅਤੇ ਇਕ ਜਮਹੂਰੀ ਸਮਾਜ ਵਿੱਚ ਕਾਰਜ ਢੰਗ ਨਾਲ ਕੀਤੇ ਜਾਂਦੇ ਹਨ

 

 

ਸਰਕਾਰ ਚਲਾਉਣ ਦੇ ਆਪਣੇ ਖੁਦ ਦੇ ਢੰਗ ਤਰੀਕੇ ਦੇ ਸਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਕੁਝ ਸਾਥੀ ਫਲਾਣੇ-ਫਲਾਣੇ ਨੂੰ ਟੰਗਣ ਲਈ ਉਨ੍ਹਾਂ ਨੂੰ ਆਖਦੇ ਹਨ ਪਰ ਉਹ ਬਦਲਾਖੋਰੀ ਦੀ ਸਿਆਸਤ ਵਿੱਚ ਵਿਸ਼ਵਾਸ ਨਹੀਂ ਰੱਖਦੇ ਬਾਦਲਾਂ ਤੇ ਬਿਕਰਮ ਸਿੰਘ ਮਜੀਠੀਆ ਵਿਰੁਧ ਸਾਰੇ ਦੋਸ਼ਾਂ ਦੀ ਜਾਂਚ ਪ੍ਰਗਤੀ ਅਧੀਨ ਹੈ ਅਤੇ ਉਨ੍ਹਾਂ ਨੂੰ ਆਪਣੇ ਗ਼ਲਤ ਕੰਮਾਂ ਦਾ ਹਿਸਾਬ ਚੁਕਾਉਣਾ ਪਵੇਗਾ

 


ਸਵਾਮੀਨਾਥਨ ਰਿਪੋਰਟ ਲਾਗੂ ਕਰਨ ਤੋਂ ਆਪਣੇ ਪੈਰ ਪਿੱਛੇ ਖਿਚਣ ਲਈ ਮੋਦੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਰਿਪੋਰਟ ਪੂਰੀ ਦੀ ਪੂਰੀ ਲਾਗੂ ਕੀਤੀ ਜਾਣੀ ਚਾਹੀਦੀ ਹੈ ਹਰਸਿਮਰਤ ਕੌਰ ਦੇ ਕੇਂਦਰ ਵਿੱਚ ਇੱਕ ਮੰਤਰੀ ਹੋਣ ਦੇ ਬਾਵਜੂਦ ਉਹ ਸੂਬੇ ਤੇ ਇਸ ਦੇ ਲੋਕਾਂ ਲਈ ਕੁਝ ਵੀ ਕਰਵਾਉਣ ਤੋਂ ਅਸਫਲ ਰਹੀ ਹੈ ਉਸ ਨੇ ਖਾਸ ਤੌਰ 'ਤੇ ਖੇਤੀ ਸੈਕਟਰ ਵਿੱਚ ਕੁਝ ਵੀ ਨਹੀ ਕਰਵਾਇਆ

 

 

ਆਉਂਦਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੇ ਸਾਹਮਣੇ ਪ੍ਰਮੁੱਖ ਚਣੌਤੀਆਂ ਨੂੰ ਗਿਣਵਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵੱਡੀ ਪੱਧਰ 'ਤੇ ਬੇਰੁਜ਼ਗਾਰੀ ਦੇ ਕਾਰਨ ਨੌਜਵਾਨਾਂ ਵਿੱਚ ਬਹੁਤ ਜ਼ਿਆਦਾ ਬੇਚੈਨੀ ਹੈ ਅਤੇ ਸੰਕਟ ਵਿੱਚ ਘਿਰੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਰਪੇਸ਼ ਹਨ ਜਿਸ ਦੇ ਕਾਰਨ ਭਾਜਪਾ ਦੀ ਹਾਰ ਯਕੀਨੀ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBI s Kolkata action was Modi Govt s revenge Captain Amrinder Singh