ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਈਜੀ ਫਿ਼ਰੋਜ਼ਪੁਰ `ਤੇ ਸੀਬੀਆਈ ਦੇ ਛਾਪੇ, ਵਿਚੋਲੇ ਰਾਹੀਂ 10 ਲੱਖ ਰਿਸ਼ਵਤ ਲੈਣ ਦੇ ਦੋਸ਼

ਸੀਬੀਆਈ ਨੇ ਸ਼ੁੱਕਰਵਾਰ ਨੂੰ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ, ਜਿਹੜਾ ਫਿ਼ਰੋਜ਼ਪੁਰ ` ਤਾਇਨਾਤ ਪੁਲਿਸ ਦੇ ਆਈਜੀ ਦੀ ਤਰਫ਼ੋਂ 10 ਲੱਖ ਰੁਪਏ ਦੀ ਰਿਸ਼ਵਤ ਵਸੂਲ ਕਰ ਰਿਹਾ ਸੀ

 

 

ਇਹ ਕਾਰਵਾਈ ਪਟਿਆਲਾ ਤੋਂ ਵਿਜੀਲੈਂਸ ਬਿਊਰੋ ਦੇ ਸੇਵਾ-ਮੁਕਤ ਐੱਸਐੱਸਪੀ ਦੀ ਸਿ਼ਕਾਇਤ ਦੇ ਆਧਾਰ `ਤੇ ਕੀਤੀ ਗਈ ਹੈਆਈਜੀ ਦੀ ਤਰਫ਼ੋਂ ਰਿਸ਼ਵਤ ਲੈਣ ਵਾਲੇ ਵਿਚੋਲੇ` ਦੀ ਸ਼ਨਾਖ਼ਤ ਅਸ਼ੋਕ ਗੋਇਲ ਵਜੋਂ ਹੋਈ ਹੈ, ਜੋ ਲੁਧਿਆਣਾ ਦਾ ਇੱਕ ਵਪਾਰੀ ਹੈ ਦੋਸ਼ ਹੈ ਕਿ ਉਹ ਫਿ਼ਰੋਜ਼ਪੁਰ ਰੇਂਜ ਦੇ ਆਈਜੀ ਪੁਲਿਸ ਗੁਰਿੰਦਰ ਢਿਲੋਂ ਦੀ ਤਰਫ਼ੋਂ ਰਿਸ਼ਵਤ ਵਸੂਲ ਕਰ ਰਿਹਾ ਸੀ ਇਸੇ ਲਈ ਕੇਂਦਰੀ ਜਾਂਚ ਏਜੰਸੀ ਸੀਬੀਆਈ ਨੇ ਪਟਿਆਲਾ ਸਥਿਤ ਸ੍ਰੀ ਢਿਲੋਂ ਦੀ ਰਿਹਾਇਸ਼ਗਾਹ ਤੇ ਫਿ਼ਰੋਜ਼ਪੁਰ ` ਉਨ੍ਹਾਂ ਦੀ ਸਰਕਾਰੀ ਰਿਹਾਇਸ਼ਗਾਹ `ਤੇ ਛਾਪੇ ਮਾਰੇ ਕਿਉਂਕਿ ਗੋਇਲ ਨੇ ਪੁੱਛਗਿੱਛ ਦੌਰਾਨ ਉਨ੍ਹਾਂ ਦਾ ਨਾਂਅ ਲਿਆ ਸੀ ਸੀਬੀਆਈ ਨੇ ਸ੍ਰੀ ਢਿਲੋਂ ਤੋਂ ਉਨ੍ਹਾਂ ਦੀ ਰਿਹਾਇਸ਼ਗਾਹ `ਤੇ ਪੁੱਛਗਿੱਛ ਵੀ ਕੀਤੀ

 

 

ਸੀਬੀਆਈ ਦੇ ਬੁਲਾਰੇ ਨੇ ਦੱਸਿਆ,‘ਇਹ ਦੋਸ਼ ਲਾਇਆ ਗਿਆ ਕਿ ਸਿ਼ਕਾਇਤਕਰਤਾ ਸਾਬਕਾ ਐੱਸਐੱਸਪੀ ਸਿ਼ਵ ਕੁਮਾਰ ਸ਼ਰਮਾ ਨੂੰ ਐਂਵੇਂ ਹੀ ਇੱਕ ਝੂਠਾ ਕੇਸ ਦਾਇਰ ਕਰ ਕੇ ਫ਼ਸਾਇਆ ਜਾ ਰਿਹਾ ਸੀ, ਜਿਸ ਲਈ ਫਿ਼ਰੋਜ਼ਪੁਰ ਦੇ ਆਈਜੀ ਨੇ ਇੱਕ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ ਸੀ ਇਹ ਦੋਸ਼ ਲਾਇਆ ਗਿਆ ਸੀ ਕਿ ਉਸ ਜਾਂਚ ਟੀਮ ਨੇ ਸਿ਼ਕਾਇਤਕਰਤਾ ਦੇ ਘਰ `ਤੇ ਛਾਪਾ ਮਾਰ ਕੇ ਕੁਝ ਖ਼ਾਸ ਦਸਤਾਵੇਜ਼ ਤੇ ਵਸਤਾਂ ਜ਼ਬਤ ਕਰ ਲਈਆਂ ਸਨ`

 

 

ਉਨ੍ਹਾਂ ਦੱਸਿਆ ਕਿ ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਉਹ ਕੇਸ ਰਫ਼ਾ-ਦਫ਼ਾ ਕਰਨ ਲਈ ਰਿਸ਼ਵਤ ਮੰਗੀ ਜਾ ਰਹੀ ਸੀ ਤੇ ਰਕਮ ਮਿਲਣ ਤੋਂ ਬਾਅਦ ਹੀ ਜ਼ਬਤ ਕੀਤੇ ਦਸਤਾਵੇਜ਼ ਤੇ ਹੋਰ ਵਸਤਾਂ ਵਾਪਸ ਕਰੇਗੀ

 

 

ਸੀਬੀਆਈ ਨੇ ਲੁਧਿਆਣਾ ` ਬਾਕਾਇਦਾ ਜਾਲ਼ ਵਿਛਾ ਕੇ ਕਾਰੋਬਾਰੀ ਗੋਇਲ ਨੂੰ ਗ੍ਰਿਫ਼ਤਾਰ ਕੀਤਾ ਬੁਲਾਰੇ ਨੇ ਦੱਸਿਆ ਕਿ ਗੋਇਲ ਦੀ ਰਿਹਾਇਸ਼ਗਾਹ `ਤੇ ਛਾਪੇ ਮਾਰੇ ਗਏ ਤੇ 5 ਲੱਖ ਰੁਪਏ ਬਰਾਮਦ ਕੀਤੇ ਗਏ, ਜਿਸ ਨੂੰ ਚੰਡੀਗੜ੍ਹ ` ਰਿਸ਼ਵਤ ਦੀ ਪਹਿਲੀ ਕਿਸ਼ਤ ਦੱਸਿਆ ਗਿਆ

 

 

ਸੀਬੀਆਈ ਨੇ ਗੋਇਲ ਦੀਆਂ ਫ਼ੋਨ ਕਾਲਾਂ ਰਿਕਾਰਡ ਕੀਤੀਆਂ ਹਨ, ਜਿਸ ਵਿੱਚ ਉਹ ਕਥਿਤ ਤੌਰ `ਤੇ ਢਿਲੋਂ ਦੀ ਤਰਫ਼ੋਂ ਰਿਸ਼ਵਤ ਮੰਗ ਰਿਹਾ ਹੈ ਕੁੱਲ 1 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਸੀ ਪਰ ਸੌਦਾ ਜਾ ਕੇ 22 ਲੱਖ ਰੁਪਏ `ਤੇ ਜਾ ਕੇ ਤੈਅ ਹੋਇਆ ਸੀ

 

 

ਸੀਬੀਆਈ ਨੂੰ ਕੀਤੀ ਆਪਣੀ ਸਿ਼ਕਾਇਤ ` ਸ਼ਰਮਾ ਨੇ ਕਿਹਾ ਹੈ ਕਿ ਆਈਜੀ ਢਿਲੋਂ ਨੇ ਉਨ੍ਹਾਂ ਨੂੰ ਪਟਵਾਰੀ ਮੋਹਨ ਸਿੰਘ `ਤੇ ਤਸ਼ੱਦਦ ਢਾਹੁਦ ਦੇ ਮਾਮਲੇ ` ਮੁੱਖ ਮੁਲਜ਼ਮ ਬਣਾਇਆ ਸੀ ਸ਼ਰਮਾ ਨੂੰ ਪਹਿਲਾਂ ਉਨ੍ਹਾਂ ਦੋਸ਼ਾਂ ਤੋਂ ਬਰੀ ਕੀਤਾ ਜਾ ਚੁੱਕਾ ਸੀ ਪਰ ਜਾਂਚ ਤੋਂ ਬਾਅਦ ਆਈਜੀ ਢਿਲੋਂ ਨੇ ਮੁੜ ਉਨ੍ਹਾਂ ਦਾ ਨਾਂਅ ਉਸ ਮਾਮਲੇ ` ਲਿਖ ਦਿੱਤਾ ਸੀ ਸ਼ਰਮਾ ਇਸ ਵੇਲੇ ਅੰਤ੍ਰਿਮ ਜ਼ਮਾਨਤ `ਤੇ ਰਿਹਾਅ ਹਨ

 

 

ਸੀਬੀਆਈ ਦੇ ਡੀਆਈਜੀ ਤਰੁਣ ਗਾਬਾ ਨੇ ਇਸ ਮਾਮਲੇ ਦੀ ਜਾਂਚ ਲਈ ਇੱਕ ਟੀਮ ਦਾ ਗਠਨ ਕੀਤਾ ਸੀ ਸੀਬੀਆਈ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਰਮਾ ਤੇ ਗੋਇਲ ਵਿਚਾਲੇ ਫ਼ੋਨ `ਤੇ ਹੋਈ ਗੱਲਬਾਤ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਗੋਇਲ ਆੲਜੀ ਢਿਲੋਂ ਦੀ ਤਰਫ਼ੋਂ ਰਿਸ਼ਵਤ ਮੰਗ ਰਿਹਾ ਸੀ

 

 

ਇਸ ਦੌਰਾਨ ਸ੍ਰੀ ਢਿਲੋਂ ਨੇ ਕਿਹਾ ਕਿ ਇਹ ਸਭ ਕੁਝ ਸ਼ਰਮਾ ਨੇ ਉਨ੍ਹਾਂ `ਤੇ ਦਬਾਅ ਪਾਉਣ ਲਈ ਕੀਤਾ ਹੈਮੈਂ ਸੀਬੀਆਈ ਵੱਲੋਂ ਪੁੱਛੇ ਸਾਰੇ ਸੁਆਲਾਂ ਦਾ ਜਵਾਬ ਦਿੱਤਾ ਹੈ ਸ਼ਰਮਾ ਚਾਹੁੰਦਾ ਹੈ ਕਿ ਉਸ ਵਿਰੁੱਧ ਅਰੰਭੀ ਗਈ ਜਾਂਚ ਖ਼ਤਮ ਕੀਤੀ ਜਾਵੇ ਪਰ ਕਾਨੂੰਨ ਅਨੁਸਾਰ ਅਜਿਹਾ ਕਰਨਾ ਮੇਰਾ ਫ਼ਰਜ਼ ਹੈ ਤਸ਼ੱਦਦ ਦੇ ਇਸ ਮਾਮਲੇ ਵਿੱਚ ਸ਼ਰਮਾ ਤੇ ਤਿੰਨ ਸਾਬਕਾ ਐੱਸਐੱਸਪੀਜ਼ ਖਿ਼ਲਾਫ਼ ਬਹੁਤ ਸਾਰੇ ਸਬੂਤ ਹਨ`

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBIs raid on IG Firozpur allegations of taking 10 million bribe through mediator